ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 17 ਸਤੰਬਰ (ਪ੍ਰਦੀਪ ਸ਼ਰਮਾ) : ਪਿਛਲੇ ਦਿਨੀ ਬੀਜੇਪੀ ਦੇ ਓ.ਬੀ.ਸੀ ਮੋਰਚੇ ਦੀ ਸੂਬਾ ਕਾਰਜਕਾਰਨੀ ਦੀ ਇੱਕ ਅਹਿਮ ਮੀਟਿੰਗ ਸਥਾਨਕ ਪੰਚਾਇਤੀ ਧਰਮਸ਼ਾਲਾ ਵਿੱਚ ਸੂਬਾ ਪ੍ਰਧਾਨ ਰਜਿੰਦਰ ਬਿੱਟਾ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਰਾਸ਼ਟਰੀ ਉਪ-ਅਧਿਅਕਸ਼ ਓਬੀਸੀ ਮੋਰਚਾ ਨਾਇਬ ਸਿੰਘ ਸੈਣੀ ਮੈਂਬਰ ਪਾਰਲੀਮੈਂਟ ਕੁਰਕਸ਼ੇਤਰ ਅਤੇ ਪੰਜਾਬ ਓਬੀਸੀ ਮੋਰਚੇ ਦੇ ਪ੍ਰਭਾਰੀ ਸ਼ਿਵਰਾਜ ਚੌਧਰੀ ਵਿਸੇਸ ਤੌਰ ਤੇ ਪਹੁੰਚੇ। ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਅਤੇ ਜਿਲ੍ਹਾ ਦਿਹਾਤੀ ਦੇ ਕੰਮਕਾਰਾ ਦੀ ਚਰਚਾ ਕੀਤੀ ਗਈ। ਇਸ ਦੌਰਾਨ ਕ੍ਰਿਸ਼ਨ ਸਿਸੋਦੀਆ ਨੂੰ ਓਬੀਸੀ ਮੋਰਚਾ ਦੇ ਦਿਹਾਤੀ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਨਵ-ਨਿਯੁਕਤ ਪ੍ਰਧਾਨ ਕ੍ਰਿਸ਼ਨ ਸਿਸੋਦੀਆ ਨੇ ਕਿਹਾ ਕਿ ਪਾਰਟੀ ਦੀ ਤਨਦੇਹੀ ਨਾਲ ਸੇਵਾ ਕਰਾਗਾ ਅਤੇ ਓਬੀਸੀ ਸਮਾਜ ਦੇ ਬਣਦੇ ਹੱਕ ਦੀਆਂ ਸਕੀਮਾਂ ਨੂੰ ਓਬੀਸੀ ਸਮਾਜ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਤੇ ਪ੍ਰਦੀਪ ਪੁਲਾਹ ਜਨਰਲ ਸੈਕਟਰੀ ਪੰਜਾਬ, ਗੁਰਪ੍ਰੀਤ ਗੋਰਾ ਸੀਨੀਅਰ ਆਗੂ ਪੰਜਾਬ, ਦਰਸ਼ਨ ਸਿੰਘ ਨੈਣੇਵਾਲ, ਭਾਰਤ ਭੂਸ਼ਨ ਭੋਲਾ ਜਿਲ੍ਹਾ ਪ੍ਰਧਾਨ, ਦੀਪ ਚੰਦ ਚੇਅਰਮੈਨ ਧੋਬੀ ਸਮਾਜ, ਰਾਜੂ ਪਵਾਰ, ਕਨ੍ਹਈਆ ਪਵਾਰ, ਰਵੀ ਕੁਮਾਰ, ਮੋਨੂੰ ਕੁਮਾਰ, ਮੋਹਿਤ ਕੁਮਾਰ, ਸੰਜੀਵ ਤੰਵਰ, ਅਤੇ ਵੱਖ ਵੱਖ ਜ਼ਿਲਿਆਂ ਦੇ ਸੈਂਕੜੇ ਅਹੁਦੇਦਾਰ ਅਤੇ ਪਾਰਟੀ ਵਰਕਰ ਹਾਜਰ ਸਨ।
#For any kind of News and advertisment contact us on 980-345-0601
1281000cookie-checkਕ੍ਰਿਸ਼ਨ ਸਿਸੋਦੀਆ ਭਾਜਪਾ ਦੇ ਓਬੀਸੀ ਮੋਰਚਾ ਦੇ ਦਿਹਾਤੀ ਜਿਲ੍ਹਾ ਪ੍ਰਧਾਨ ਨਿਯੁਕਤ