April 27, 2024

Loading

 

ਚੜ੍ਹਤ ਪੰਜਾਬ ਦੀ, 

ਖੰਨਾ/ਲੁਧਿਆਣਾ,(ਰਵੀ ਵਰਮਾ)-ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਅਜਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਲਾਕਾ ਥਾਣਾ ਵਿੱਚ ਸਪੈਸ਼ਲ ਨਾਕਾਬੰਦੀ ਸਬੰਧੀ ਮੁਹਿੰਮ ਦੌਰਾਨ ਜੇਰ ਸਰਕਰਦਗੀ ਹਰਦੀਪ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ ਪਾਇਲ, ਥਾਣੇਦਾਰ ਨਛੱਤਰ ਸਿੰਘ ਮੁੱਖ ਅਫਸਰ ਥਾਣਾ ਦੋਰਾਹਾ ਅਨੁਸਾਰ ਮਿਤੀ 08.08.2021 ਨੂੰ ਥਾਣੇਦਾਰ ਪਵਿੱਤਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਸਪੈਸ਼ਲ ਨਾਕਾਬੰਦੀ ਸਬੰਧੀ ਐਫ.ਸੀ.ਆਈ ਗੋਦਾਮਾ ਦੇ ਸਾਹਮਣੇ ਜੀ.ਟੀ ਰੋਡ ਦੋਰਾਹਾ ਪਾਸ ਮੌਜੂਦ ਸੀ ਤਾ ਖੰਨਾ ਸਾਈਡ ਵੱਲੋ ਇੱਕ ਗੱਡੀ ਨੰਬਰ ਡੀ.ਐਲ.-01-ਜੈਡ.ਡੀ.-1068 ਮਾਰਕਾ ਸਵਿੱਫਟ ਡਿਜਾਇਅਰ ਰੰਗ ਚਿੱਟਾ ਆਈ ਜਿਸਨੂੰ ਨਾਕਾਬੰਦੀ ਪਰ ਚੈਕਿੰਗ ਕਰਨ ਲਈ ਰੋਕਿਆ ਗਿਆ ।

ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਦੱਸਿਆ ਕਿ ਉਕਤ ਨੰਬਰੀ ਕਾਰ ਦੇ ਡਰਾਇਵਰ ਨੇ ਆਪਣਾ ਨਾਮ ਪਲਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਗਲੀ ਨੰਬਰ 14, ਗਣੇਸ਼ ਨਗਰ ਕੰਪਲੈਕਸ਼, ਥਾਣਾ ਪਾਡਵ ਨਗਰ ਨਵੀ ਦਿੱਲੀ ਦੱਸਿਆ ਅਤੇ ਕਾਰ ਦੀ ਪਿਛਲੀ ਸੀਟ ਪਰ ਬੈਠੀ ਲੜਕੀ ਨੇ ਆਪਣਾ ਨਾਮ ਪ੍ਰਿੰਸਸ ਚਿਨਯੋਏ ਪੁੱਤਰੀ ਆਦੇਸ਼ੀ ਵਾਸੀ ਮਕਾਨ ਨੰਬਰ 19, ਅਡਜੇਯੂ ਕਰੈਸਕਕੈਟ, ਆਜੇਓ ਲਾਗੋਸ, ਨਾਈਜੀਰੀਆ ਹਾਲ ਵਾਸੀ ਉੱਤਮ ਨਗਰ ਨਵੀ ਦਿੱਲੀ ਦੱਸਿਆ। ਕਾਰ ਨੰਬਰੀ ਉਕਤ ਦੀ ਪਿਛਲੀ ਸੀਟ ਪਰ ਪਏ ਪਾਰਦਰਸੀ ਲਿਫਾਫੇ ਵਿੱਚੋ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੇ ਮੁੱਕਦਮਾ ਨੰਬਰ 125 ਮਿਤੀ 08.08.2021 ਜੁਰਮ 21/25-61-85 ਐਨ.ਡੀ.ਪੀ.ਐਸ਼ ਐਕਟ ਥਾਣਾ ਦੋਰਾਹਾ ਦਰਜ ਕਰਕੇ ਦੋਸੀਆ ਉਕੱਤਾਨ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਇਹ ਖੇਪ ਦਿੱਲੀ ਤੋਂ ਲੈ ਕੇ ਆ ਰਹੇ ਸੀ ਤੇ ਅੰਮ੍ਰਿਤਸਰ ਦੇ ਏਰੀਆਂ ਵਿੱਚ ਸਪਲਾਈ ਕਰਨੀ ਸੀ। ਪਲਵਿੰਦਰ ਸਿੰਘ ਅਤੇ ਪ੍ਰਿੰਸਸ ਚਿਨਯੋਏ ਪਾਸੋ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।ਇਹ ਗਰੁੱਪ ਤਰਨਤਾਰਨ ਦੇ ਏਰੀਆਂ ਵਿੱਚ ਪਹਿਲਾ ਵੀ ਨਸ਼ੇ ਦੀ ਸਪਲਾਈ ਦੇ ਚੁੱਕਾ ਹੈ।ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

72180cookie-checkਖੰਨਾ ਪੁਲਿਸ ਵੱਲੋਂ ਨਾਈਜੀਰੀਅਨ ਲੜਕੀ ਅਤੇ ਉਸ ਦਾ  ਸਾਥੀ 1.2 ਕਿਲੋ ਹੈਰੋਇਨ ਸਮੇਤ ਕਾਬੂ 
error: Content is protected !!