December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 21 ਜਨਵਰੀ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪਾਰਟੀ ਪ੍ਰਧਾਨ ਭਗਵੰਤ ਮਾਨ ਸੂਬੇ ਦੇ ਲੋਕਾਂ ਨੂੰ ਸਬਜਬਾਗ ਦਿਖਾ ਕੇ ਸੱਤਾ ਹਾਸਲ ਕਰਨਾ ਚਾਹੁੰਦੇ ਹਨ ਪਰ ਇੰਨਾ ਦਾ ਇਹ  ਸੁਫਨਾ ਕਦੇ ਵੀ ਪੂਰਾ ਨਹੀ ਹੋਵੇਗਾ। ਇੰਨਾ ਗੱਲਾ ਦਾ ਪ੍ਰਗਟਾਵਾ ਪੰਜਾਬ ਲੋਕ ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਕੁਮਾਰ ਦਿੜਬਾ ਨੇ ਕੀਤਾ।
ਸੁਨੀਲ ਦਿੜਬਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਸੱਤਾ ਲਈ ਲੋਕਾਂ ਨੂੰ ਝੂਠੇ ਵਾਅਦਿਆਂ ਰਾਹੀਂ ਗੁੰਮਰਾਹ ਕਰਦੀ ਹੈ। ਚੋਣਾਂ ਤੋਂ ਬਾਅਦ ਕਾਂਗਰਸ ਨੇ ਕਦੇ ਵੀ ਲੋਕਾਂ ਦੀ ਸਾਰ ਨਹੀਂ ਲਈ। ਜ਼ਮੀਨੀ ਪੱਧਰ ਤੇ ਦਿੱਲੀ ਦੇ ਹਾਲਾਤ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਸਿਰਫ ਇਸ਼ਤਿਹਾਰਾਂ ਤੱਕ ਹੀ ਸੀਮਿਤ ਹੈ। ਪਾਰਟੀ ਸਪਰੀਮੋ ਕੇਜਰੀਵਾਲ ਥੋੜੇ ਦਿਨਾ ਮਗਰੋ ਪੰਜਾਬ ਆ ਕੇ ਸੂਬੇ ਦੇ ਲੋਕਾਂ ਨੂੰ ਗਰੰਟੀਆਂ ਦੇ ਕੇ ਮੂਰਖ ਬਣਾ ਰਹੇ ਹਨ।
ਸੁਨੀਲ ਦਿੜਬਾ ਨੇ ਕਿਹਾ ਕਿ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਕੇ ਪੰਜਾਬੀਆਂ ਨਾਲ ਕੋਝਾ ਮਜਾਕ ਕੀਤਾ ਹੈ। ਕਿਉਕਿ ਮੁੱਖ ਮੰਤਰੀ ਬਣਨ ਲਈ ਇਨਸਾਨ ਦਾ ਅਕਸ ਸਾਫ ਸੁਥਰਾ ਹੋਣਾ ਚਾਹੀਦਾ ਹੈ। ਭਗਵੰਤ ਮਾਨ ਦੀਆਂ ਦਾਰੂ ਪੀ ਕੇ ਕਰੀਆਂ ਹਰਕਤਾਂ ਸੋਸਲ ਮੀਡੀਆ ਤੇ ਵੱਡੇ ਪੱਧਰ ਤੇ ਵਾਇਰਲ ਹੋਈਆ ਸਨ। ਜਿੰਨਾ ਦਾ ਸੱਚ ਲੋਕਾਂ ਦੇ ਸਾਹਮਣੇ ਹੈ।ਸੁਨੀਲ ਦਿੜਬਾ ਨੇ ਕਿਹਾ ਕਿ ਸੂਬੇ ਦਾ ਭਵਿੱਖ ਸਿਰਫ਼ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਚ ਸੁਰੱਖਿਅਤ ਹੈ। ਕਿਉਕਿ ਕੈਪਟਨ ਹੀ ਪੰਜਬੀਅਤ ਦੇ ਅਸਲ ਦਰਦੀ ਹਨ।
101400cookie-checkਕੇਜਰੀਵਾਲ ਤੇ ਭਗਵੰਤ ਮਾਨ ਸੂਬੇ ਦੇ ਲੋਕਾਂ ਨੂੰ ਕਰ ਰਹੇ ਨੇ ਗੁੰਮਰਾਹ- ਸੁਨੀਲ ਦਿੜ੍ਹਬਾ 
error: Content is protected !!