December 9, 2024

Loading

ਪ੍ਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ – ਯੂਨਾਇਟਡ ਕਬੱਡੀ ਫੈਡਰੇਸ਼ਨ ਮਲੇਸ਼ੀਆ ਦੇ ਬੈਨਰ ਹੇਠ ਗੱਗੀ ਲੋਪੋ ਕਬੱਡੀ ਅਕੈਡਮੀ ਮਾਲਵਾ ਮਲੇਸ਼ੀਆ ਵਲੋਂ ਤੀਜਾ ਸ਼ਾਨਦਾਰ ਕਬੱਡੀ ਕੱਪ 28 ਮਈ ਦਿਨ ਐਤਵਾਰ ਨੂੰ ਕੁਆਲਾ ਅੰਪੰਗ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪਹਿਲਾ ਇਨਾਮ ਕੱਪ ਤੇ 2100, ਦੂਜਾ ਇਨਾਮ ਕੱਪ ਤੇ 1500 ਤੇ ਬੈਸਟਾ ਨੂੰ 300 ਰਿੰਗਿਟ ਤੇ ਕੱਪ ਦਿੱਤੇ ਜਾਣਗੇ। ਜਿਸ ਵਿੱਚ ਫੈਡਰੇਸ਼ਨ ਦੇ ਪੰਜ ਕਲੱਬਾਂ ਦੀਆਂ ਟੀਮਾਂ ਦੇ ਖਿਡਾਰੀ ਅਪਣੀ ਖੇਡ ਦੇ ਜੌਹਰ ਦਿਖਾਉਣਗੇ।
ਇਹ ਜਾਣਕਾਰੀ ਸਾਂਝੀ ਕਰਦਿਆਂ ਗੱਗੀ ਲੋਪੋ ਕਬੱਡੀ ਕਲੱਬ ਦੇ ਪ੍ਰਧਾਨ ਬਚੀ ਬਾਈ ਗੱਜਣਵਾਲਾ ਨੇ ਦੱਸਿਆ ਕਿ ਕਬੱਡੀ ਕੱਪ ਤੇ ਮੁੱਖ ਮਹਿਮਾਨ ਵੱਜੋਂ ਤੁਆਂਨ ਨਦੇਸੰਨ ਮੈਂਬਰ ਮਜਲਿਸ ਐਮ.ਪੀ.ਏ.ਜੇ. (ਜੇ ਕੇ ਪੀ ਜੌਨ 6) ਪਹੁੰਚ ਰਹੇ ਹਨ। ਇਸ ਉਪਰੰਤ ਲੋਕ ਗਾਇਕ ਕੁਲਦੀਪ ਚੱਠਾ ਤੇ ਮੇਵਾ ਸਿੰਘ ਪਾਲੀਆ ਵੀ ਆਪਣੀ ਗਾਇਕੀ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਪੰਜਾਬੀ ਗੀਤਕਾਰ ਤੇ ਬੁਲਾਰਾ ਮੱਟ ਸ਼ੇਰੋਂ ਵਾਲਾ ਦਰਸ਼ਕਾਂ ਨਾਲ ਆਪਣੇ ਦਿਲ ਦੀਆ ਗੱਲਾ ਸਾਂਝੀਆਂ ਕਰੇਗਾ ਤੇ ਪੰਜਾਬੀ ਫ਼ਿਲਮੀ ਅਦਾਕਾਰ ਅਮਰੀਕ ਢਿੱਲੋਂ ਬਠਿੰਡੇ ਵਾਲਾ ਵੀ ਉਚੇਚੇ ਤੋਰ ਤੇ ਪਹੁੰਚ ਰਹੇ ਹਨ। ਫੈਡਰੇਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਦਰਸ਼ਕ ਕਬੱਡੀ ਕੱਪ ਤੇ ਆਪਣੀ ਹਾਜ਼ਰੀ ਜਰੂਰ ਲਗਵਾਉਣ।
ਇਹ ਕਬੱਡੀ ਕੱਪ ਚੈਅਰਮੈਨ ਹਰਦੀਪ ਸਿੰਘ ਸੋਢੀ ਰਾਣੀਪੁਰ ਦੀ ਨਿਗਰਾਨੀ ਹੇਠ ਪ੍ਰਧਾਨ ਪ੍ਰੀਤ ਖੰਡੇਵਾਲਾ, ਉੱਪ ਪ੍ਰਧਾਨ ਸੀਰਾ ਸਰਾਂਵਾਂ, ਮੁੱਖ ਸਕੱਤਰ ਸ਼ਾਹੀ ਮਲੇਸ਼ੀਆ, ਸਹਾਇਕ ਸਕੱਤਰ ਰਾਣਾ ਅਮਨ ਸਮੁੰਦੜਾ, ਖਜਾਨਚੀ ਬਿੱਟੂ ਬਠਿੰਡਾ, ਸਹਾਇਕ ਖਜਾਨਚੀ ਮਨਦੀਪ ਬਠਿੰਡਾ, ਇੰਚਾਰਜ਼ ਗਰਾਊਂਡ ਯਾਸਿਰ ਗੁੱਜਰ ਤੇ ਮੁੱਖ ਸਲਾਹਕਾਰ ਗੁਰੂ ਟੈਟੂ ਆਰਟਿਸਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
# Contact us for News and advertisement on 980-345-0601
Kindly Like,Share & Subscribe http://charhatpunjabdi.com
152620cookie-checkਯੂਨਾਇਟਡ ਕਬੱਡੀ ਫੈਡਰੇਸ਼ਨ ਮਲੇਸ਼ੀਆ ਦੇ ਬੈਨਰ ਹੇਠ ਕਬੱਡੀ ਕੱਪ 28 ਨੂੰ ਕਰਵਾਇਆ ਜਾਵੇਗਾ
error: Content is protected !!