December 23, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 28 ਅਪ੍ਰੈਲ (ਪ੍ਰਦੀਪ ਸ਼ਰਮਾ): ਕਸਬਾ ਫੂਲ ਟਾਊਨ ਵਿਖੇ ਜੁਝਾਰ ਸਿੰਘ ਸਪੋਰਟਸ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਮਿਲੇ ।
ਇਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਜਿਥੇ ਮਿਲਣ ਆਏ ਕਲੱਬ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ ਉਥੇ ਉਹਨਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਕਲੱਬਾਂ ਤੇ ਸਮਾਜਸੇਵੀ ਸੰਸਥਾਵਾਂ ਨੂੰ ਰਲ ਮਿਲਕੇ ਧੜੇਬੰਦੀਆਂ ਖਤਮ ਕਰਕੇ ਲੋਕ ਭਲਾਈ ਦੇ ਸਾਂਝੇ ਕੰਮਾਂ ਵਿੱਚ ਧਿਆਨ ਦੇਣ ਦੀ ਲੋੜ ਹੈ।
ਪਿੰਡਾਂ ਦੇ ਕਲੱਬ ਤੇ ਸਮਾਜਸੇਵੀ ਸੰਸਥਾਵਾਂ ਧੜੇਬੰਦੀ ਖ਼ਤਮ ਕਰਕੇ ਪਿੰਡਾ ਦੇ ਸਾਂਝੇ ਕੰਮ ਕਰਨ ਅਸੀਂ ਸਹਿਯੋਗ ਦੇਵਾਂਗੇ : ਵਿਧਾਇਕ ਬਲਕਾਰ ਸਿੰਘ ਸਿੱਧੂ
ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਹਲਕੇ ਦੇ ਰਹਿ ਚੁੱਕੇ ਸਿਆਸੀ ਨੇਤਾਵਾਂ ਨੇ ਆਪਣੀ ਵੋਟ ਬੈਂਕ ਮਜ਼ਬੂਤ ਕਰਨ ਲਈ ਪਿੰਡਾਂ ਵਿੱਚ ਭਾਈਚਾਰਕ ਸਾਂਝ ਨੂੰ ਤੋੜਿਆ ਤੇ ਉਹਨਾਂ ਨੇ ਪਿੰਡਾਂ ਦੇ ਕਲੱਬ ਤੇ ਸਮਾਜ ਸੇਵੀ ਸੰਸਥਾਵਾਂ ਵੀ ਨਹੀਂ ਬਖਸ਼ੀਆਂ ਉਹਨਾਂ ਵਿੱਚ ਧੜੇਬੰਦੀ ਪੈਦਾ ਕੀਤੀ ਜਿਸ ਕਾਰਨ ਪਿੰਡਾਂ ਦੇ ਸਾਂਝੇ ਕੰਮ ਰੁਕ ਗਏ। ਉਹਨਾਂ ਆਏ ਹੋਏ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਲੱਬ ਨੂੰ ਪੂਰਾ ਸਹਿਯੋਗ ਦੇਣਗੇ ਤੇ ਕਲੱਬ ਪਿੰਡ ਦੀ ਭਲਾਈ ਲਈ ਕਾਰਜ ਕਰੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੁਝਾਰ ਸਿੰਘ ਸਪੋਰਟਸ ਕਲੱਬ ਫੂਲ ਦੇ ਪ੍ਰਧਾਨ ਬਲਕਰਨਜੀਤ ਸਿੰਘ , ਮੀਤ ਪ੍ਰਧਾਨ ਜਗਦੀਪ ਖ਼ਲੀਲ ਅਤੇ ਕਲੱਬ ਦੇ ਸਰਪ੍ਰਸਤ ਸਰਬਾ ਬਰਾੜ ਕਾਲਾ ਚਹਿਲ ਮੋਹਨ ਫੂਲ ਪਰਮਪਾਲ ਸਿੰਘ ਕਿਸਨਾ ਕੌਰਾ ਢਿੱਲੋ ਰਾਜਾ ਬੁੱਟਰ ਆਦਿ ਹਾਜ਼ਰ ਸਨ।
116601cookie-checkਜੁਝਾਰ ਸਿੰਘ ਸਪੋਰਟਸ ਕਲੱਬ ਫੂਲ ਦੀ ਚੋਣ ਹੋਈ, ਚੁਣੇ ਗਏ ਅਹੁਦੇਦਾਰ ਹਲਕਾ ਵਿਧਾਇਕ ਨੂੰ ਮਿਲੇ
error: Content is protected !!