January 18, 2025

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਕਿਲ੍ਹਾ ਰਾਏਪੁਰ  -ਜਗਵਿੰਦਰਜੀਤ ਸਿੰਘ ਗਰੇਵਾਲ ਪੀ.ਸੀ.ਐਸ ਦੇ ਮਾਤਾ ਸੁਰਜੀਤ ਕੌਰ ਮਿਤੀ 21 ਜੂਨ 2024 ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ 30 ਜੂਨ ਦਿਨ ਐਤਵਾਰ ਨੂੰ ਕਿਲ੍ਹਾ ਰਾਏਪੁਰ ਵਿਖੇ ਗੁਰਦੁਆਰਾ ਸਾਹਿਬ ਸਮਾਧ ਵਾਲਾ ਸਥਾਨ ਤੇ 12 ਤੋਂ 1 ਵਜੇ ਤੱਕ ਹੋਵੇਗੀ।

ਜਗਵਿੰਦਰਜੀਤ ਸਿੰਘ ਗਰੇਵਾਲ ਪੀ.ਸੀ.ਐਸ ਜੋ ਕਿ ਸੂਬੇ ਵਿਚ ਵੱਖ ਵੱਖ ਜਿਲ੍ਹਿਆਂ ਵਿਚ ਮਹੱਤਵਪੂਰਨ ਅਹੁਦਿਆਂ ਤੇ ਸੇਵਾ ਨਿਭਾ ਰਹੇ ਹਨ ਦੇ ਮਾਤਾ ਸੁਰਜੀਤ ਕੌਰ ਗਰੇਵਾਲ ਕਿਲ੍ਹਾਂ ਰਾਏਪੁਰ ਵਿਚ ਉੱਘੇ ਸਮਾਜ ਸੇਵਕ ਵੱਜੋਂ ਜਾਣੇ ਜਾਂਦੇ ਸਨ। ਉਹ ਇਲਾਕੇ ਵਿੱਚ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਭਾਗ ਲੈਦੇਂ ਸਨ। ਉਨ੍ਹਾਂ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਪਰਿਵਾਰ ਤੋ ਇਲਾਵਾ ਇਲਾਕਾ ਵਾਸੀਆਂ ਨੂੰ ਵੀ ਵੱਡਾ ਘਾਟਾ ਪਿਆ ਹੈ ਅਤੇ ਉਨ੍ਹਾਂ ਦੇ ਅਕਾਲ ਚਲਾਣੇ ਤੇ ਵੱਖ ਵੱਖ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਭੋਗ ਅਤੇ ਅੰਤਿਮ ਅਰਦਾਸ 30 ਜੂਨ ਨੂੰ ਕਿਲ੍ਹਾ ਰਾਏਪੁਰ ਵਿੱਚ

ਭੋਗ ਅਤੇ ਅੰਤਿਮ ਅਰਦਾਸ 30 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਮਾਧ ਵਾਲਾ ਸਥਾਨ ਤੇ ਦੁਪਹਿਰ 12 ਤੋ 1 ਵਜੇ ਤੱਕ ਹੋਵੇਗੀ। ਸਰਦਾਰਨੀ ਸੁਰਜੀਤ ਕੌਰ ਦੇ ਸਦੀਵੀ ਵਿਛੋੜੇ ਤੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਜਗਵਿੰਦਰਜੀਤ ਸਿੰਘ ਗਰੇਵਾਲ ਪੀ.ਸੀ.ਐਸ, ਦਪਿੰਦਰਜੀਤ ਸਿੰਘ ਕੈਨੇਡਾ, ਅਰਜੁਨ ਅਵਾਰਡੀ ਤੇ ਓਲੰਪਿਕ ਮੈਡਲ ਜੇਤੂ ਸਿਮਰਨਜੀਤ ਸਿੰਘ ਪੀ.ਸੀ.ਐਸ, ਦਰਸ਼ਦੀਪ ਸਿੰਘ ਗਰੇਵਾਲ, ਹਰਜਾਪਲ ਸਿੰਘ ਗਰੇਵਾਲ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

#For any kind of News and advertisement contact us on   9803-450-601

165260cookie-checkਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਸਦਮਾ, ਮਾਤਾ ਸਵਰਗਵਾਸ,ਭੋਗ ਅਤੇ ਅੰਤਿਮ ਅਰਦਾਸ 30 ਜੂਨ ਨੂੰ ਕਿਲ੍ਹਾ ਰਾਏਪੁਰ ਵਿੱਚ
error: Content is protected !!