September 16, 2024

Loading

ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਲੁਧਿਆਣਾ- ਪੰਜਾਬੀ ਗੀਤਕਾਰ ਮੰਚ ਲੁਧਿਆਣਾ (ਪੰਜਾਬ) ਵੱਲੋ ਪ੍ਰਸਿੱਧ ਲੇਖਕ ਤੇ ਪੰਜਾਬ ਪੁਲੀਸ ਕਰਮਚਾਰੀ ਸਃ ਜਗਤਾਰ ਸਿੰਘ ਹਿੱਸੋਵਾਲ ਦੀ ਵਾਰਤਕ ਪੁਸਤਕ”ਬੋਧ ਗਯਾ ਤੋਂ ਗਿਆਨ ਦੀ ਧਾਰਾ”ਦਾ ਲੋਕ ਅਰਪਣ ਸਮਾਗਮ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਸਮਾਗਮ ਦੇ ਮੁੱਖ ਮਹਿਮਾਨ ਸ,ਮਨਦੀਪ ਸਿੰਘ ਸਿੱਧੂ (ਆਈ ਪੀ ਐਸ) ਪੁਲਿਸ ਕਮਿਸ਼ਨਰ ਲੁਧਿਆਣਾ ਸ਼ਾਮਿਲ ਹੋਏ। ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ,ਗੁਰਭਜਨ  ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਵਿੱਚ ਮੈਡਮ ਰੁਪਿੰਦਰ ਕੌਰ ਸਰਾਂ ਏ ਡੀ ਸੀ ਪੀ 1,,ਸੁਖਨਾਜ਼ ਸਿੰਘ (ਏ ਸੀ ਪੀ ਸੈਂਟਰਲ)  ਸੰਦੀਪ ਵਡੇਰਾ (ਏ ਸੀ ਪੀ ਇੰਡਸਟਰੀ ਏਰੀਆ ਬੀ) ਅਮਨਦੀਪ ਸਿੰਘ ਬਰਾੜ (ਇੰਸਪੈਕਟਰ) ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਪੁਸਤਕ”ਬੋਧ ਗਯਾ ਤੋਂ ਗਿਆਨ ਦੀ ਧਾਰਾ” ਬਾਰੇ ਬੋਲਦਿਆਂ ਮੁੱਖ ਮਹਿਮਾਨ ਮਨਦੀਪ ਸਿੰਘ ਸਿੱਧੂ  ਨੇ ਕਿਹਾ ਕਿ ਇਸ ਕਿਤਾਬ ਦੇ ਲੇਖਕ ਜਗਤਾਰ ਸਿੰਘ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਆਪਣੀ ਪੁਲੀਸ ਡਿਊਟੀ ਦੇ ਨਾਲ ਨਾਲ ਇਸ ਕਿਤਾਬ ਰਾਹੀਂ ਸਾਹਿਤ ਦੇ ਖੇਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਦਾ ਦੂਜਾ ਸੰਸਕਰਣ ਛਪਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬੀ ਪਾਠਕ ਉਸ ਦੀ ਲਿਖਤ ਨੂੰ ਪਿਆਰ ਕਰਦੇ ਹਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜਗਤਾਰ ਸਿੰਘ ਹਿੱਸੋਵਾਲ ਮੂਲ ਰੂਪ ਵਿੱਚ ਲੇਖਕ ਹੈ ਜੋ ਕਾਵਿ ਸਿਰਜਣਾ ਤੇ ਗਹਿਰ ਗੰਭੀਰੀ ਵਾਰਤਕ ਵੀ ਲਿਖਦਾ ਹੈ ਪਰ ਪੁਲੀਸ ਦੀ ਨੌਕਰੀ ਉਸ ਦਾ ਜੀਵਨ ਨਿਰਬਾਹ ਹੈ। ਲੋਕ ਗੀਤ ਪ੍ਰਕਾਸ਼ਨ ਵੱਲੋਂ ਜਗਤਾਰ ਦੀ ਲਿਖੀ ਇਸ ਕਿਤਾਬ ਦਾ ਦੂਜਾ ਸੰਸਕਰਣ ਛਪਣਾ ਮੁਬਾਰਕਯੋਗ ਹੈ। ਉਨ੍ਹਾ ਕਮਿਸ਼ਨਰ ਪੁਲੀਸ ਮਨਦੀਪ ਸਿੰਘ ਸਿੱਧੂ ਨੂੰ ਲੇਖਕਾਂ ਵੱਲੋਂ ਸਾਂਝੀ ਅਪੀਲ ਕੀਤੀ ਕਿ ਜਗਤਾਰ ਸਿੰਘ ਹਿੱਸੋਵਾਲ ਨੂੰ ਤਰੱਕੀ ਦੇਣ ਦੀ ਸਿਫ਼ਾਰਸ਼ ਰਾਜ ਸਰਕਾਰ ਨੂੰ ਕਰਨ।
ਸਿਰਜਣਾਤਮਕ ਕਾਰਜ ਕਰਦੇ ਲਿਖਾਰੀਆਂ ਨੂੰ ਵੀ ਖਿਡਾਰੀਆਂ ਤੇ ਗਾਇਕਾਂ ਵਾਂਗ ਹੀ  ਸਹੂਲਤਾਂ ਤੇ ਤਰੱਕੀਆਂ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸੱਭਿਅਕ ਸਮਾਜ ਦੀ ਉਸਾਰੀ ਵਿੱਚ ਲੇਖਕ ਵੱਡਾ ਹਿੱਸਾ ਪਾਉਂਦੇ ਹਨ ਜਿਸ ਨਾਲ ਜੁਰਮ ਦਰ ਘਟਦੀ ਹੈ। ਸਾਨੂੰ ਸਭ ਨੂੰ ਉਸ ਸਮਾਜ ਦੀ ਸਿਰਜਣਾ ਵੱਲ ਤੁਰਨਾ ਪਵੇਗਾ ਜਿਸ ਵਿੱਚ ਜੁਰਮ ਦਰ ਘਟਣ ਨਾਲ ਪੁਲਿਸ ਦਾ ਕੰਮ ਵੀ ਘੱਟ ਹੋਵੇ। ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ  ਸਕੱਤਰ ਡਾ:ਗੁਰਇਕਬਾਲ ਸਿੰਘ,ਪ੍ਰੋ ਰਵਿੰਦਰ ਭੱਠਲ,ਡਾ:ਗੁਲਜ਼ਾਰ ਸਿੰਘ ਪੰਧੇਰ,ਲੇਖਿਕਾ ਮਨਦੀਪ ਕੌਰ ਭੰਮਰਾ ਅਤੇ  ਬਲਕੌਰ ਸਿੰਘ ਗਿੱਲ ਨੇ ਵੀ ਇਸ ਕਿਤਾਬ ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ।
ਮੰਚ ਦਾ ਸੰਚਾਲਨ ਕਰਦੇ ਹੋਏ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਸਮੂਹ ਬੁਲਾਰਿਆਂ ਅਤੇ ਹਾਜਿਰ ਕਵੀਆਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਇਸ ਮੌਕੇ ਪੰਜਾਬੀ ਦੇ ਸਿਰਮੌਰ ਗੀਤਕਾਰ ਬਾਬੂ ਸਿੰਘ ਮਾਨ ਦੇ ਜਨਮ ਦਿਨ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਤ੍ਰੈਲੋਚਨ  ਲੋਚੀ,ਕੇ ਸਾਧੂ ਸਿੰਘ,ਹਰਸਿਮਰਤ ਕੌਰ ਐਡਵੋਕੇਟ,ਪ੍ਰੋ.ਰਾਜਿੰਦਰ ਸਿੰਘ ਜੀ ਜੀ ਐੱਨ ਖਾਲਸਾ ਕਾਲਿਜ,ਮੂਲ ਚੰਦ ਸ਼ਰਮਾ ਰੰਚਨਾ ਵਾਲਾ ਧੂਰੀ,ਬਲਵਿੰਦਰ ਸਿੰਘ ਮੋਹੀ,ਪਰਮਜੀਤ ਕੌਰ ਮਹਿਕ,ਅਮਰਜੀਤ ਸ਼ੇਰਪੁਰੀ,ਮੋਹਣ  ਹਸਨਪੁਰੀ,ਕਰਮਜੀਤ ਸਿੰਘ ਭੱਟੀ,ਲੱਕੀ ਰੋੜੀਆਂ,ਇੰਦਰਜੀਤ ਕੌਰ ਲੋਟੇ,ਮਹੇਸ਼ ਪਾਂਡੇ,ਮਲਕੀਤ ਸਿੰਘ ਮਾਲੜਾ,ਸਮੇਤ ਸਮੂਹ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਮਾਂ ਬੋਲੀ ਨਾਲ ਜੁੜਨ ਦਾ ਸੁਨੇਹਾ ਦਿੱਤਾ।
ਇਸ ਮੌਕੇ  ਰਾਜੇਸ਼ ਕੁਮਾਰ (ਐਡੀਸ਼ਨਲ ਐਸ ਐਚ ਓ)  ਦੇਸ ਰਾਜ ,ਗੁਰਦੇਵ ਸਿੰਘ ਹੈਡ ਕਲਾਰਕ,ਹਰਵਿੰਦਰ ਸਿੰਘ ਮੁੰਡੀਆਂ, ਗਿਰਜਾ ਸ਼ੰਕਰ,ਪ੍ਰੀਤਮ ਸਿੰਘ ਸੁਧਾਰ, ਹਰਬੰਸ ਸਿੰਘ ਸ਼ੇਖੂਪੁਰਾ ਸਮੇਤ ਹੋਰ ਕਈ ਸਖਸ਼ੀਅਤਾਂ ਹਾਜਿਰ ਸਨ ਅੰਤ  ਵਿੱਚ ਮਨਦੀਪ ਕੌਰ ਭੰਮਰਾ ਅਤੇ ਜਗਤਾਰ ਸਿੰਘ ਹਿੱਸੋਵਾਲ ਸਾਂਝੇ ਤੌਰ ਤੇ ਧੰਨਵਾਦ ਕੀਤਾ।
#For any kind of News and advertisement contact us on 980-345-0601
 Kindly Like,share and subscribe our News Portal http://charhatpunjabdi.com/wp-login.php
162030cookie-checkਜਗਤਾਰ ਸਿੰਘ ਹਿੱਸੋਵਾਲ ਦੀ ਕਿਤਾਬ “ਬੋਧ ਗਯਾ ਤੋਂ ਗਿਆਨ ਦੀ ਧਾਰਾ” ਕਮਿਸ਼ਨਰ ਪੁਲੀਸ ਸਃ ਸਿੱਧੂ ,ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ
error: Content is protected !!