September 18, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਮਾਂ ਜਵਾਲਾ ਜੋਤੀ ਦਾ 24 ਘੰਟਿਆਂ ਦਾ ਜਾਗਰਣ ਸਥਾਨਕ ਸ੍ਰੀ ਜੈ ਸ਼ਕਤੀ ਦੁਰਗਾ ਮੰਦਿਰ ਵਿਖੇ ਕਰਵਾਇਆ ਗਿਆ। ਇਸ ਜਾਗਰਣ ਦੀ ਸ਼ੁਰੂਆਤ ਯੋਗੇਸ਼ ਕੁਮਾਰ ਤੇ ਮਦਨ ਲਾਲ ਦਿੱਲੀ ਵਾਲਿਆ ਵੱਲੋਂ ਪੂਜਨ ਕਰਕੇ ਕੀਤੀ ਗਈ। ਚੇਅਰਮੈਨ ਮਨੋਹਰ ਲਾਲ ਤੇ ਪ੍ਰਧਾਨ ਜੁਗਲ ਕਿਸ਼ੋਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਿਲਵਰ ਜੁਬਲੀ ਸਮਾਗਮ ਦੌਰਾਨ ਕੇਕ ਕੱਟਣ ਦੀ ਰਸਮ ਮਹੰਤ ਰਾਮ ਨਰਾਇਣ ਗਿਰੀ ਜੀ ਤੇ ਮਿੱਤਰ ਸੈਨ ਸਿੰਗਲਾ ਨੇ ਨਿਭਾਈ।
ਜਾਗਰਣ ਦੌਰਾਨ ਮਾਤਾ ਦੇ ਭਗਤਾਂ ਲਈ ਪਰਚੀ ਪਾ ਕੇ ਇਨਾਮ ਵੀ ਕੱਢੇ ਗਏ। ਉਨਾਂ ਦੱਸਿਆਂ ਕਿ 1997 ਤੋਂ ਜਵਾਲਾ ਜੀ ਤੋਂ ਪੈਦਲ ਜੋਤੀ ਲਿਆ ਕੇ ਮੰਦਰ ਵਿਚ ਬਿਰਾਜਮਾਨ ਕੀਤੀ ਗਈ ਸੀ। ਜਾਗਰਣ ਵਿਚ ਸ਼ਹਿਰ ਦੀਆਂ ਸਮੂਹ ਭਜਨ ਮੰਡਲੀਆਂ, ਸਮੂਹ ਮਹਿਲਾ ਕੀਰਤਨ ਮੰਡਲ, ਗਾਇਕਾ ਇਤੀ ਵਰਮਾ ਰਾਜਪੂਤ, ਗਾਇਕ ਰੌਕੀ ਸਿੰਘ ਵੱਲੋਂ ਮਾਤਾ ਦੀਆਂ ਭੇਟਾਂ ਗਾ ਕੇ ਭਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਕੰਜਕ ਪੂਜਨ ਤੇ ਭੰਡਾਰਾ ਵਰਤਾਇਆ ਗਿਆ।
ਇਸ ਮੌਕੇ ਖਜਾਨਚੀ ਵਿਜੇ ਸਿੰਗਲਾ, ਮੀਤ ਪ੍ਰਧਾਨ ਰਾਮ ਕੁਮਾਰ, ਸੈਕਟਰੀ ਨੀਰਜ ਕਾਂਸਲ, ਜੋਤੀ ਸੇਵਕ ਅਸ਼ੋਕ ਬੱਗਾ, ਪਵਨ ਕੁਮਾਰ ਗਰਗ, ਅਸੋਕ ਕੁਮਾਰ ਗਰਗ, ਪੂਰਨ ਸਿਤਾਰਾ, ਸੁਖਮੰਦਰ ਰਾਮਪੁਰਾ, ਸ਼ੈਕੀ ਮਿੱਤਲ, ਸੱਤਪਾਲ ਸਿੰਘ, ਚੇਤਨ ਗਰਗ, ਨਿਤੀਨ ਗਰਗ, ਪੰਡਿਤ ਗਿਰਧਾਰੀ ਲਾਲ, ਹੈਪੀ ਗਰਗ, ਸ਼ੈਕੀ ਸ਼ਰਮਾ ਆਦਿ ਹਾਜਰ ਸਨ।
#For any kind of News and advertisement contact us on 980-345-0601 ,

 

121290cookie-checkਜੈ ਸ਼ਕਤੀ ਦੁਰਗਾ ਮੰਦਰ ਵਿਖੇ ਕਰਵਾਇਆ ਜਾਗਰਣ
error: Content is protected !!