December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,12 ਫਰਵਰੀ (ਪ੍ਰਦੀਪ ਸ਼ਰਮਾ) : ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੁੱਕੜ ਮੀਟਿੰਗਾਂ ਰਾਹੀਂ ਜਿੱਥੇ ਆਪਣੇ ਵਰਕਰਾਂ/ਆਗੂਆਂ ਨੂੰ ਲਾਮਬੰਦ ਕਰ ਰਹੇ ਹਨ, ਉੱਥੇ ਚੰਨੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਕੇ ਲੋਕਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੇ ਹਨ। ਥਾਂ ਥਾਂ ਚੋਣ ਮੀਟਿੰਗਾਂ ਕਰਨ ਉਪਰੰਤ ਇੱਕ ਪ੍ਰਭਾਵਸ਼ਾਲੀ ਚੋਣ ਰੈਲੀ ਇੱਥੋਂ ਦੀ ਕਲਗੀਧਰ ਕਲੋਨੀ ਵਿਖੇ ਕੀਤੀ, ਜਿਸਦੇ ਪ੍ਰਬੰਧਕ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਤਰਸੇਮ ਸ਼ਰਮਾ ਅਤੇ ਰਾਣਾ ਸ਼ਰਮਾ ਸਨ।
ਆਪਣੇ ਸੰਬੋਧਨ ਰਾਹੀਂ ਗੁਰਪ੍ਰੀਤ ਸਿੰਘ ਕਾਂਗੜ ਨੇ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਬਿਜਲੀ ਬਿਲਾਂ ਦੀ ਮੁਆਫ਼ੀ, ਬਿਜਲੀ ਸਸਤੀ ਕਰਕੇ, ਔਰਤਾਂ ਨੂੰ ਮੁਫ਼ਤ ਬਸ ਸਫ਼ਰ ਤੇ ਵਿਦਿਆਰਥੀਆਂ/ਵਿਦਿਆਰਥਣਾਂ ਨੂੰ ਮੁਫ਼ਤ ਬੱਸ ਪਾਸ ਦੀ ਸਹੂਲਤ ਦੇ ਕੇ ਜਿੱਥੇ ਕਾਂਗਰਸ ਸਰਕਾਰ ਨੇ ਲੋਕਾਂ ਦੇ ਘਰਾਂ ਦੇ ਖਰਚੇ ਘਟਾ ਦਿੱਤੇ ਹਨ, ਉੱਥੇ ਪਾਣੀ/ਸੀਵਰੇਜ ਬਿਲਾਂ ਦੀ ਬਕਾਇਆ ਮੁਆਫੀ  ਨੇ ਵੀ ਲੋਕਾਂ ਨੂੰ ਇੱਕ ਸਹਾਰਾ ਦਿੱਤਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਮੁਦਈ  ਹੈ, ਇਸੇ ਕਰਕੇ ਉਹ ਝਗੜਾਲੂ ਲੋਕਾਂ ਤੋਂ ਕਿਨਾਰਾ ਕਰਕੇ ਵਿਕਾਸ ਕਰਨ ਚ ਯਕੀਨ ਰੱਖਦੀ ਹੈ। ਉਹਨਾਂ ਕਿਹਾ ਕਿ ਸ਼ਹਿਰ ਦੇ ਬਸ ਅੱਡੇ ਦੇ ਚੱਲ ਰਹੇ ਕੰਮ,70ਕਰੋੜੀ ਰੇਲਵੇ ਓਵਰ ਬ੍ਰਿਜ, ਲੜਕਿਆਂ ਤੇ ਲੜਕਿਆਂ ਦੀ ਆਈ.ਟੀ.ਆਈ ਮੁਕੰਮਲ ਕਰਵਾਉਣ ਅਤੇ ਵਿਕਾਸ ਦੀ ਗਤੀ ਤੇਜ਼ ਕਰਵਾਉਣ ਲਈ ਪੰਜੇ ਦਾ ਬਟਨ ਦਬਾਕੇ ਉਹਨਾਂ ਲੋਕਾਂ ਨੂੰ ਸਬਕ ਸਿਖਾਇਆ ਜਾਵੇ,ਜ਼ੋ ਬਾਹਰੋਂ ਆ ਕੇ ਲੋਕਾਂ ਨੂੰ ਵਰਗਲਾਉਣ ਨੂੰ ਫਿਰਦੇ ਹਨ ਅਤੇ ਉਹਨਾਂ ਨੂੰ ਵੀ,ਜ਼ੋ ਲੜਾਈਆਂ ਝਗੜੇ ਕਰਕੇ ਸ਼ਹਿਰ ਅਤੇ ਇਲਾਕੇ ਦਾ ਅਮਨ ਚੈਨ ਭੰਗ ਕਰਨਾ ਚਾਹੁੰਦੇ ਹਨ।ਇਸ ਮੌਕੇ ਚੇਅਰਮੈਨ ਸੰਜੀਵ ਧੀਂਗੜਾ, ਕਰਮਜੀਤ ਸਿੰਘ ਖਾਲਸਾ, ਸੁਰੇਸ਼ ਬਾਹੀਆ, ਕੇਸ਼ੀ ਬਾਹੀਆ, ਅਸ਼ੋਕ ਆੜ੍ਹਤੀਆ, ਰਾਕੇਸ਼ ਸਹਾਰਾ , ਰਮੇਸ਼ ਮੱਕੜ,ਤਿੱਤਰ ਮਾਨ ਤੇ ਅਮਰਿੰਦਰ ,ਗੁਰਭਜਨ ਸਿੰਘ ਢਿੱਲੋਂ  ਜੀਵਨ ਸ਼ਰਮਾ ,ਟੇਕ ਸ਼ਰਮਾ ,ਪ੍ਰਧਾਨ ਕਾਂਗਰਸ ਪਾਰਟੀ ਮਹਿਲਾ ਵਿੰਗ  ਰੇਖਾ ਰਾਣੀ  ,ਅੰਮ੍ਰਿਤਾ ਕੌਰ  ,ਜਸਵਿੰਦਰ ਕੌਰ  ,ਭੁਪਿੰਦਰ ਕੌਰ ,ਜਸਪ੍ਰੀਤ ਕੌਰ ,ਵੀਰਪਾਲ ਕੌਰ ,ਨਿਰਮਲਾ ਦੇਵੀ   ਸਮੇਤ ਹੋਰ ਵੀ ਪਾਰਟੀ ਆਗੂ/ਵਰਕਰ ਹਾਜ਼ਰ ਸਨ।
106030cookie-checkਬਾਹਰੀ ਲੋਕਾਂ ਅਤੇ ਦਸ ਸਾਲ ਰਾਜ ਕਰਨ ਵਾਲਿਆਂ ਦੀ ਥਾਂ ਲੋਕ ਕਾਂਗਰਸ ਸਰਕਾਰ ਬਣਾਉਣ ਲਈ ਕਾਹਲੇ-ਕਾਂਗੜ
error: Content is protected !!