December 21, 2024

Loading

ਚੜ੍ਹਤ ਪੰਜਾਬ ਦੀ 
ਬਠਿੰਡਾ 9 ਸਤੰਬਰ (ਪ੍ਰਦੀਪ ਸ਼ਰਮਾ) : ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ 14 ਜਣਿਆਂ ਦੀ ਸੂਚੀ ਜਾਰੀ ਕਰਕੇ ਵੱਖ -ਵੱਖ ਵਿਭਾਗਾਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਸਨ। ਇਸ ਸੂਚੀ ਵਿੱਚ ਇੰਦਰਜੀਤ ਸਿੰਘ ਮਾਨ ਭਗਤਾ ਭਾਈਕਾ ਦਾ ਨਾਮ ਵੀ ਸ਼ਾਮਿਲ ਸੀ ਅਤੇ ਉਨ੍ਹਾਂ ਨੂੰ ਪੰਜਾਬ ਖਾਦੀ ਬੋਰਡ ਅਤੇ ਪੇਂਡੂ ਇੰਡਸਟਰੀ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
ਜਾਣਕਾਰੀ ਦਿੰਦਿਆਂ ਐਡਵੋਕੇਟ ਅਸ਼ਵਨੀ ਜੌੜਾ ਤੇ ਰਵਿੰਦਰ ਸਿੰਘ ਨਿੱਕਾ ਨੇਦੱਸਿਆ ਕਿ ਇਸ ਤੋਂ ਪਹਿਲਾਂ ਇੰਦਰਜੀਤ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨਾਂ ਦੱਸਿਆ ਕਿ ਅੱਜ ਇੰਦਰਜੀਤ ਸਿੰਘ ਮਾਨ ਨੇ ਪੰਜਾਬ ਖਾਦੀ ਬੋਰਡ ਅਤੇ ਪੇਂਡੂ ਇੰਡਸਟਰੀ ਬੋਰਡ ਦਾ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ।
ਇਸ ਮੌਕੇ ਐਡਵੋਕੇਟ ਅਸ਼ਵਨੀ ਜੌੜਾ ਅਤੇ ਉਨਾਂ ਦੇ ਸਾਥੀ ਸੀਨੀਅਰ ਆਪ ਆਗੂ ਰਵਿੰਦਰ ਸਿੰਘ ਨਿੱਕਾ, ਅਮਨ ਬਾਹੀਆ, ਟੋਨੀ ਗਰਗ, ਪ੍ਰੀਤ ਧਾਲੀਵਾਲ, ਬਾਵਾ ਇੰਦਰ ਪ੍ਰਧਾਨ ਪ੍ਰਾਪਟੀ ਐਸੋਸੀਏਸ਼ਨ, ਰਾਜਨ ਗੋਇਲ, ਵਿੱਕੀ ਗੋਇਲ ਆਦਿ ਨੇ ਚੇਅਰਮੈਨ ਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਮੁਬਾਰਕਬਾਦ ਦਿੱਤੀ।
#For any kind of News and advertisment contact us on 980-345-0601
127520cookie-checkਇੰਦਰਜੀਤ ਸਿੰਘ ਮਾਨ ਨੇ ਚੇਅਰਮੈਨ ਪੰਜਾਬ ਖਾਦੀ ਐਂਡ ਰੂਰਲ ਇੰਡਸਟਰੀ ਬੋਰਡ ਦਾ ਅਹੁਦਾ ਸੰਭਾਲ਼ਿਆ
error: Content is protected !!