April 16, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,( ਸਤ ਪਾਲ ਸੋਨੀ):  ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਾਮਦਾਸ ਵਿਖੇ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 516ਵਾਂ ਮਹਾਨ ਖ਼ੂਨਦਾਨ ਕੈਂਪ ਮੈਨੇਜਰ ਜਗਦੀਸ਼ ਸਿੰਘ ਬੁੱਟਰ ਦੇ ਸਹਿਯੋਗ ਨਾਲ ਲਗਾਇਆ ਗਿਆ।
ਖ਼ੂਨਦਾਨ ਸੰਸਾਰ ਵਿੱਚ ਸੱਭ ਤੋਂ ਵੱਡਾ ਪੁੰਨ ਅਤੇ ਫਲੀਆਂ ਦਾ ਕਾਰਜ- ਜੱਥੇ:ਨਿਮਾਣਾ
ਇਸ ਮੋਕੇ ਤੇ ਮੈਂਬਰ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਖੂਨ-ਦਾਨ ਕਰਨ ਨਾਲ ਸ਼ਰੀਰ ਵਿੱਚ ਕਿਸੇ ਪ੍ਰਕਾਰ ਦੀ ਕਮਜ਼ੋਰੀ ਨਹੀਂ ਆਉਂਦੀ ਅਤੇ ਖ਼ੂਨ-ਦਾਨ ਕਰਨ ਤੋਂ ਬਾਅਦ ਪੰਜ ਪ੍ਰਕਾਰ ਦੇ ਸਾਈਲੈਂਟ ਕਿਲਰ ਬਿਮਾਰੀਆਂ ਏਡਜ,ਪੀਲੀਆ, ਕਾਲਾ ਪੀਲੀਆ, ਮਲੇਰੀਆਂ ਅਤੇ ਵੀ.ਡੀ.ਆਰ.ਐਲ ਦੇ ਟੈਸਟ ਫਰੀ ਹੋ ਜਾਂਦੇ ਹਨ ਅਤੇ ਖ਼ੂਨ-ਦਾਨ ਸੰਸਾਰ ਵਿੱਚ ਬਹੁਤ ਵਡਾ ਪੁੰਨ ਅਤੇ ਫਲੀਆਂ ਦਾ ਕਾਰਜ ਹੈ
ਇਸ ਮੌਕੇ ਤੇ ਗੁਰਦਆਰਾ ਸਾਹਿਬ ਦੇ ਮੈਨੇਜਰ ਜਗਦੀਸ਼ ਸਿੰਘ ਬੁੱਟਰ ਨੇ ਖੂਨਦਾਨ ਕਰਨ ਵਾਲੇ ਸ਼ਰਧਾਲੂਆਂ ਨੂੰ ਪਰਮਾਣ ਪੱਤਰ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਸੇਵਦਾਰ ਬਲਦੇਵ ਸਿੰਘ ਔਲਖ ਨੇ ਦਸਿਆ ਖ਼ੂਨਦਾਨ ਕੈਂਪ ਦੌਰਾਨ 50 ਯੂਨਿਟ ਬਲੱਡ ਸਤਿਅਮ ਹਸਪਤਾਲ ਦੇ ਸਹਿਯੋਗ ਨਾਲ ਇਕਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਲੈਕੇ ਦਿਤਾ ਜਾਵੇਗਾ। ਇਸ ਮੌਕੇ ਤੇ ਲੱਖਾ ਭੂੰਬਲੀ, ਹਰਪ੍ਰੀਤ ਸਿੰਘ ਸੰਨੀ, ਗੁਰਪ੍ਰੀਤ ਸਿੰਘ ਗੋਪੀ ਠੇਠਰਕੇ, ਕੋਮਲ ਠੇਠਰਕੇ, ਹਰਪਾਲ ਸਿੰਘ, ਸੁਖਜਿੰਦਰ ਸਿੰਘ, ਅਜਮੇਰ ਸਿੰਘ,ਗੁਲਬਹਾਰ ਸਿੰਘ,ਸਾਧੂ ਸਿੰਘ ਹਾਜਰ ਸਨ।

112010cookie-checkਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ
error: Content is protected !!