May 24, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 13 ਜੂਨ (ਕੁਲਜੀਤ ਸਿੰਘ ਢੀਂਗਰਾ/ ਪ੍ਰਦੀਪ ਸ਼ਰਮਾ) : ਖੂਨਦਾਨੀਆਂ ਦੀ ਨਗਰੀ ਰਾਮਪੁਰਾ ਫੂਲ ਵਿਖੇ ਸ਼੍ਰੀ ਬਮ ਭੋਲਾ ਕਾਂਵੜ ਸੰਘ, ਗੀਤਾ ਭਵਨ ਵੱਲੋਂ ਵਿਸਵ ਖੂਨਦਾਨ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਅੱਜ ਗੀਤਾ ਭਵਨ ਵਿਖੇ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕਾਂਵੜ ਸੰਘ ਦੇ ਪ੍ਰਧਾਨ ਮੱਖਣ ਬੱਲੋ, ਪ੍ਰੈੱਸ ਸਕੱਤਰ ਦਰਸ਼ਨ ਜਿੰਦਲ, ਸਕੱਤਰ ਐਡਵੋਕੇਟ ਦਿਨੇਸ਼ ਗਰਗ ਅਤੇ ਕੈਸ਼ੀਅਰ ਜੈਪਾਲ ਗੋਇਲ ਨੇ ਦੱਸਿਆ ਕਿ ਇਸ ਕੈਂਪ ਦੇ ਮੁੱਖ ਮਹਿਮਾਨ ਪ੍ਰਸਿੱਧ ਸਮਾਜ ਸੇਵੀ ਤਰਸੇਮ ਜੇਠੀ ਹੋਣਗੇ।
ਉਹਨਾਂ ਦੱਸਿਆ ਕਿ ਜਿਥੇ ਕਾਂਵੜ ਸੰਘ ਹਰ ਸਾਲ ਸ਼ਿਵਰਾਤਰੀ ਦੇ ਮਹਾਂ ਪਵਿੱਤਰ ਤਿਉਹਾਰ ‘ਤੇ ਹਰਿਦੁਆਰ ਧਾਮ ਤੋਂ ਪਵਿੱਤਰ ਗੰਗਾ ਜ਼ਲ ਲੈ ਕੇ ਆਉਦੇ ਹਨ ਉਥੇ ਚਾਹੇ ਕੋਵਿਡ-19 ਵਰਗਾ ਭਿਆਨਕ ਸਮਾਂ ਹੋਵੇ ਜਾਂ ਸ਼ਹਿਰ ਦੇ ਹੋਰ ਸਮਾਜ ਸੇਵੀ ਕੰਮ ਹੋਣ ਕਾਂਵੜ ਸੰਘ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ। ਅੱਜ ਲੱਗਣ ਵਾਲੇ ਖੂਨਦਾਨ ਕੈਂਪ ਨੂੰ ਲੈ ਕੇ ਖੂਨਦਾਨੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
#For any kind of News and advertisement contact us on 980-345-0601 ,
121150cookie-checkਗੀਤਾ ਭਵਨ ਵਿਖੇ ਵਿਸ਼ਾਲ ਖੂਨਦਾਨ ਕੈਂਪ ਅੱਜ
error: Content is protected !!