ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 22 ਜਨਵਰੀ (ਪ੍ਰਦੀਪ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਸਿਆਸੀ ਮਜ਼ਬੂਤੀ ਮਿਲੀ ਜਦ ਭਾਈਰੂਪਾ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ 40 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ । ਪਾਰਟੀ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਪੱਲਾ ਫੜਨ ਵਾਲੇ ਹਰਮੰਦਰ ਸਿੰਘ ਨਾਮਧਾਰੀ ਅੰਮ੍ਰਿਤਪਾਲ ਸਿੰਘ ਪੁਸ਼ਪਿੰਦਰ ਪਾਲ ਸਿੰਘ ਰਣਜੀਤ ਸਿੰਘ ਨਾਮਧਾਰੀ ਤੇਜਾ ਸਿੰਘ ਨਾਮਧਾਰੀ ਵਤਨਦੀਪ ਸਿੰਘ ਲਖਵਿੰਦਰ ਸਿੰਘ ਨਾਮਧਾਰੀ ਪ੍ਰੀਤਮ ਸਿੰਘ ਤਰਲੋਕ ਸਿੰਘ ਨਾਮਧਾਰੀ ਕੇਵਲ ਸਿੰਘ ਨਾਮਧਾਰੀ ਸੁਰਜੀਤ ਕੌਰ ਪਰਮਜੀਤ ਕੌਰ ਸਾਹਿਲ ਜਸਵੰਤ ਸਿੰਘ ਮਨਦੀਪ ਸਿੰਘ ਮਨੀ ਮਨਪ੍ਰੀਤ ਕੌਰ ਧਾਲੀਵਾਲ ਜਗਦੇਵ ਸਿੰਘ ਬੀਰੀ ਗੁਰਦੀਪ ਸਿੰਘ ਜਗਰੂਪ ਸਿੰਘ ਸਾਧੂ ਰਾਮ ਰਾਜੂ ਰਾਮ ਦੇਵਰਾਜ ਸਿੰਘ ਜਗਸੀਰ ਸਿੰਘ ਜੱਗੀ ਕੇਵਲ ਰਾਮ ਸਤਨਾਮ ਸਿੰਘ ਕੁਲਵੰਤ ਸਿੰਘ ਪੰਜਾਬ ਐਗਰੀਕਲਚਰ ਵਰਕਸ ਗੁਰਪਿੰਦਰ ਸਿੰਘ ਰੁਪਿੰਦਰ ਸਿੰਘ ਬੰਤ ਸਿੰਘ ਬੂਟਾ ਸਿੰਘ ਗੁਰਦੀਪ ਸਿੰਘ ਨਿੱਕਾ ਸਿੰਘ ਗੁਰਪਾਲ ਸਿੰਘ ਸਮੇਤ ਕੁੱਲ 40 ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ ਤੇ ਮਾਣ ਸਤਿਕਾਰ ਦਾ ਭਰੋਸਾ ਦਿੱਤਾ ।
ਗੁਰਪ੍ਰੀਤ ਸਿੰਘ ਮਲੂਕਾ ਨੇ ਕਾਂਗਰਸ ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਨੇ ਕਿਸੇ ਵੀ ਵਰਗ ਨਾਲ ਕੀਤਾ ਗਿਆ ਕੋਈ ਵਾਅਦਾ ਪੂਰਾ ਨਹੀਂ ਕੀਤਾ । ਆਮ ਆਦਮੀ ਪਾਰਟੀ ਬਾਰੇ ਤੰਜ ਕਰਦਿਆਂ ਮਲੂਕਾ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੇ ਆਪ ਨੂੰ ਵਿਰੋਧੀ ਧਿਰ ਦੀ ਭੂਮਿਕਾ ਦਾ ਮਾਣ ਬਖ਼ਸ਼ਿਆ ਸੀ। ਆਮ ਆਦਮੀ ਪਾਰਟੀ ਸੂਬੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ । ਲੋਕ ਸੁਰੱਖਿਅਤ ਭਵਿੱਖ ਲਈ ਸੂਬੇ ਦੀ ਵਾਗਡੋਰ ਅਕਾਲੀ ਬਸਪਾ ਗੱਠਜੋਡ਼ ਦੇ ਹੱਥਾਂ ਵਿੱਚ ਸੌਂਪਣ ਦਾ ਮਨ ਬਣਾ ਚੁੱਕੇ ਹਨ ।ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਲੱਖੀ ਜਵੰਧਾ, ਗੁਰਮੇਲ ਮੇਲੀ, ਸ਼ਿੰਦਾ ਮੰਡੇਰ, ਸੰਦੀਪ ਨੰਦਾ, ਜਗਤਾਰ ਜਵੰਧਾ, ਸੰਦੀਪ ਕੌਰ ਜਵੰਧਾ, ਹਰਿੰਦਰ ਡੀਸੀ, ਬਲਜਿੰਦਰ ਬਗੀਚਾ, ਰਮੀ ਸਿੱਧੂ, ਨਿਰਮਲ ਨਿੰਮਾ, ਸੁਰਜੀਤ ਸਿੰਘ, ਇਸ ਤੋਂ ਇਲਾਵਾ ਅਕਾਲੀ ਬਸਪਾ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।
1014700cookie-checkਭਾਈਰੂਪਾ ਚ ਕਾਂਗਰਸ ਤੇ ਆਪ ਨੂੰ ਵੱਡਾ ਝਟਕਾ 40ਪਰਿਵਾਰ ਬਣੇ ਅਕਾਲੀ ਲੋਕ ਅਕਾਲੀ ਬਸਪਾ ਗੱਠਜੋੜ ਦੇ ਹੱਕ ਵਿਚ ਬਣਾ ਚੁੱਕੇ ਮਨ : ਗੁਰਪ੍ਰੀਤ ਮਲੂਕਾ