ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਔਰਤਾਂ ਦੀਆਂ ਬਾਲੀਆਂ ਤੇ ਗਲੇ ਦੀਆਂ ਚੈਨਾਂ ਖਿੱਚ ਕੇ ਫ਼ਰਾਰ ਹੋਣ ਵਾਲੇ ਮੋਟਰਸਾਈਕਲ ਸਵਾਰ ਸਨੈਚਰਾਂ ਨੂੰ ਬੀਤੀ ਰਾਤ ਸ਼ਹਿਰ ਵਾਸੀਆਂ ਨੇ ਕਾਬੂ ਕਰਕੇ ਥਾਣਾ ਸਿਟੀ ਰਾਮਪੁਰਾ ਪੁਲਿਸ ਦੇ ਹਵਾਲੇ ਕੀਤਾ। ਇਸ ਮੌਕੇ ਸਨੈਚਰਾਂ ਵੱਲੋਂ ਇਸਤੇਮਾਲ ਕੀਤੀ ਜਾ ਰਹੀ ਮੋਟਰਸਾਈਕਲ ਨੇ ਪੁਲਿਸ ਮਹਿਕਮੇ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ।
ਸ਼ਹੀਦ ਭਗਤ ਸਿੰਘ ਕਲੋਨੀ ਵਾਸੀ ਹੀਰਾ ਜਿੰਦਲ, ਪ੍ਰਿੰਸ ਸ਼ਰਮਾ ਆਦਿ ਨੇ ਦੱਸਿਆ ਕਿ ਸਨੈਚਰਾਂ ਤੋਂ ਫੜਿਆ ਗਿਆ ਮੋਟਰਸਾਈਕਲ ਕੁੱਝ ਦਿਨ ਪਹਿਲਾਂ ਉਹਨਾਂ ਫੜ ਕੇ ਥਾਣਾ ਸਿਟੀ ਰਾਮਪੁਰਾ ਪੁਲਿਸ ਹਵਾਲੇ ਕੀਤਾ ਸੀ ਜਿਸ ਨੂੰ ਫੜੇ ਗਏ ਨੋਜਵਾਨ ਛੱਡ ਕੇ ਭੱਜ ਗਏ ਸੀ। ਉਹਨਾਂ ਇਸ ਮਾਮਲੇ ਤੇ ਚਿੰਤਾਂ ਪ੍ਰਗਟ ਕਰਦਿਆਂ ਕਿਹਾ ਕਿ ਆਖਿਰ ਥਾਣੇ ਫੜਿਆ ਮੋਟਰਸਾਈਕਲ ਚੋਰਾਂ ਕੋਲ ਕਿਵੇਂ ਪਹੁੰਚਿਆ ਜਦ ਇਸ ਸਬੰਧੀ ਥਾਣਾ ਮੁਖੀ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋ ਨੌਜਵਾਨ ਹਰਜਿੰਦਰ ਸਿੰਘ ਤੇ ਦੀਪ ਕਿਸ਼ੋਰ ਨੂੰ ਫੜ ਕੇ ਪੁੱਛਤਾਛ ਕੀਤੀ ਜਾ ਰਹੀ ਹੈ। ਮੋਟਰਸਾਈਕਲ ਥਾਣੇ ਤੋਂ ਬਾਹਰ ਜਾਣ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ਼ਹਿਰ ਵਿੱਚ ਵਿਗੜੀ ਕਾਨੂੰਨ ਵਿਵਸਥਾ ਤੇ ਬੋਲਦਿਆਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਲੁੱਟ ਖੋਹ ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਥਾਣੇ ਵਿੱਚੋਂ ਮੋਟਰਸਾਈਕਲ ਚੋਰਾਂ ਕੋਲ ਕਿਵੇਂ ਪਹੁੰਚਿਆ ਇਸ ਦੀ ਵੀ ਜਾਂਚ ਕਰਵਾਈ ਜਾਵੇਗੀ।
#For any kind of News and advertisment contact us on 980-345-0601
1228000cookie-checkਥਾਣੇ ਵਿੱਚ ਫੜਿਆ ਮੋਟਰਸਾਈਕਲ ਚੋਰਾਂ ਕੋਲ ਕਿਵੇਂ ਪਹੁੰਚਿਆ ਬਣਿਆ ਚਰਚਾ ਦਾ ਵਿਸ਼ਾ