December 3, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 20 ਮਾਰਚ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ):ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਅਧੀਨ ਆਉਂਦੇ ਏਰੀਏ ਅੰਦਰ ਫੀਲਡ ਮੁਲਾਜ਼ਮਾਂ ਵੱਲੋਂ ਆਪਣੀ ਡਿਊਟੀ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਤੇ ਜਰਨਲ ਮੈਨੇਜਰ ਮਿਲਕ ਪਲਾਂਟ ਬਠਿੰਡਾ ਵੱਲੋਂ ਮੁਲਾਜ਼ਮਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ ।
ਜਾਣਕਾਰੀ ਅਨੁਸਾਰ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਦੁੱਧ ਸ਼ੀਤਲ ਕੇਂਦਰ ਰਾਮਪੁਰਾ ਫੂਲ ਦੇ ਫੀਲਡ ਇੰਚਾਰਜ ਗੁਰਪ੍ਰੀਤ ਸਿੰਘ ਕਾਹਨੇਕੇ ਤੇ ਉਨ੍ਹਾਂ ਦੇ ਸਟਾਫ ਵੱਲੋਂ ਏਰੀਏ ਅੰਦਰ ਦੁੱਧ ਪ੍ਰੋਡਿਊਸਰਾਂ ਨੂੰ ਵਧੀਆ ਕੁਆਲਟੀ ਅਤੇ ਬਿਨਾਂ ਮਿਲਾਵਟ ਤੋਂ ਦੁੱਧ ਪੈਦਾ ਕਰਕੇ  ਪਿੰਡਾਂ ਵਿੱਚ ਵੇਰਕਾ ਦੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਨੂੰ ਦੁੱਧ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਵੇਰਕਾ ਵਲੋਂ ਤਿਆਰ ਕੀਤੇ ਘਿਉ,ਦੁੱਧ ,ਮਿਨਰਲ ਮਿਕਸਚਰ ਅਤੇ ਕੈਟਲਫੀਡ ਤੋਂ ਲੋਕਾਂ ਨੂੰ ਜਾਣੂ ਕਰਵਾ ਕੇ ਸੇਲ ਵਿਚ ਵੱਡਾ ਵਾਧਾ ਕੀਤਾ।ਜਿਸ ਤੇ  ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਜਨਰਲ ਮੈਨੇਜਰ ਆਰ ਕੇ ਗੁਪਤਾ ਵੱਲੋੰ ਵਿਸ਼ੇਸ਼ ਐਵਾਰਡ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ।
ਇਹ ਸਨਮਾਨ ਪੱਤਰ ਦੁੱਧ ਸ਼ੀਤਲ ਕੇਂਦਰ ਤਲਵੰਡੀ ਸਾਬੋ ਦੇ ਸੈਂਟਰ ਇੰਚਾਰਜ ਤੇ ਏਰੀਆ ਇੰਚਾਰਜ ਸੁਖਦੀਪ ਸਿੰਘ ਤੇ ਉਨ੍ਹਾਂ ਦੇ ਸਟਾਫ ਸਟਾਫ਼ ਨੂੰ ਵਧੀਆ ਕਾਰਗੁਜ਼ਾਰੀ ਲਈ ਹੌਸਲਾ ਅਫਜ਼ਾਈ ਕੀਤੀ ਗਈ।ਸਨਮਾਨ ਕਰਨ ਮੌਕੇ ਜਰਨਲ ਮੈਨੇਜਰ ਤੋਂ ਇਲਾਵਾ ਮੈਨੇਜਰ ਪਰਕਿਓਰਮੈਂਟ ਡਾ ਪ੍ਰਮੋਦ ਸ਼ਰਮਾ ,ਚਸ਼ਨਦੀਪ ਸਿੰਘ ਸਿੱਧੂ,ਸ਼ਮਿੰਦਰ ਸਿੰਘ, ਹਾਕਮ ਸਿੰਘ, ਵਿਕਾਸ ਸੈਂਟਰ ਇੰਚਾਰਜ,ਜਸਵੀਰ ਸਿੰਘ ਤੋਂ ਇਲਾਵਾ ਹੋਰ ਵੀ ਉੱਚ ਅਧਿਕਾਰੀ ਮੌਜੂਦ ਸਨ।
110790cookie-checkਮਿਲਕ ਪਲਾਂਟ ਚ’ ਵਧੀਆ ਕਾਰਗੁਜ਼ਾਰੀ ਲਈ  ਮੁਲਾਜ਼ਮਾਂ ਨੂੰ ਕੀਤਾ ਸਨਮਾਨਤ 
error: Content is protected !!