ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 30 ਮਾਰਚ (ਪ੍ਰਦੀਪ ਸ਼ਰਮਾ):ਪੈਂਥਰ ਕਲੱਬ ਰਾਮਪੁਰਾ ਫੂਲ ਦੀ ਨਵੀਂ ਕਮੇਟੀ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਐਡਵੋਕੇਟ ਹਰਪ੍ਰੀਤ ਸਿੰਘ ਹਨੀ ਦੁੱਗਲ ਨੂੰ ਪ੍ਰਧਾਨ, ਵਿਨੋਦ ਕੁਮਾਰ ਜੇਠੀ ਨੂੰ ਸੀਨੀਅਰ ਵਾਇਸ ਪ੍ਰਧਾਨ, ਸੰਜੀਵ ਕੁਮਾਰ ਬਾਂਸਲ ਨੂੰ ਵਾਇਸ ਪ੍ਰਧਾਨ, ਸੰਦੀਪ ਕੁਮਾਰ ਸਿੰਗਲਾ ਨੂੰ ਜਨਰਲ ਸਕੱਤਰ, ਸੰਦੀਪ ਬਾਂਸਲ ਭੋਲਾ ਨੂੰ ਸਕੱਤਰ, ਰਜਨੀਸ਼ ਬਾਂਸਲ ਕਾਲਾ ਨੂੰ ਜੁਆਇੰਟ ਸਕੱਤਰ, ਅਮਨਜੋਤ ਨੂੰ ਸਕੱਤਰ ਸਪੋਰਟਸ, ਰਵੀ ਸ਼ੰਕਰ ਗਰਗ ਘੋਗੀ ਨੂੰ ਜੁਆਇੰਟ ਸਕੱਤਰ ਸਪੋਰਟਸ, ਰਾਜੇਸ਼ ਗੁਪਤਾ ਐਲ ਆਈ ਸੀ ਨੂੰ ਪੀ ਆਰ ਓ ਤੇ ਕੁਸ਼ਲਦੀਪ ਗਰਗ ( ਕਿਸ਼ੋਰੀ ਗਰਗ ) ਨੂੰ ਲੀਗਲ ਐਡਵਾਈਜਰ ਚੁਣਿਆ ਗਿਆ।
ਇਸ ਮੌਕੇ ਨਵੇਂ ਚੁਣੇ ਪ੍ਰਧਾਨ ਹਰਪ੍ਰੀਤ ਸਿੰਘ ਹਨੀ ਦੁੱਗਲ ਨੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਤੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹਕੇ ਯੋਗਦਾਨ ਪਾਉਣਗੇ।ਉਹਨਾਂ ਕਿਹਾ ਕਿ ਬਾਕੀ ਰਹਿੰਦੇ ਅਹੁੱਦੇਦਾਰ ਦੀ ਚੋਣ ਵੀ ਜਲਦ ਕੀਤੀ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਾਜੇਸ਼ ਜੇਠੀ, ਸੀਨੀਅਰ ਆਗੂ ਆਰ ਐਸ ਜੇਠੀ, ਨਰੇਸ਼ ਕੁਮਾਰ ਬਿੱਟੂ, ਲੇਖਰਾਜ, ਯੁਗੇਸ਼ ਕੁਮਾਰ, ਨਿਸ਼ੂ ਜੇਠੀ, ਆਸ਼ੂ ਮੱਕੜ, ਮਨੋਜ ਕੁਮਾਰ ਆਦਿ ਹਾਜ਼ਰ ਸਨ।
1121800cookie-checkਹਨੀ ਦੁੱਗਲ ਬਣੇਂ ਪੈਂਥਰ ਕਲੱਬ ਰਾਮਪੁਰਾ ਫੂਲ ਦੇ ਪ੍ਰਧਾਨ