ਚੜ੍ਹਤ ਪੰਜਾਬ ਦੀ
ਲੱਕੀ ਘੁਮੇਤ
ਸਾਹਨੇਵਾਲ- ਸਿਵਲ ਸਰਜਨ ਲੁਧਿਆਣਾ ਡਾ. ਹਤਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਰੁਪਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਆਯੂਸ਼ਮਾਨ ਭਵ ਪ੍ਰੋਗਰਾਮ ਅਧੀਨ ਸੀਐੱਚਸੀ ਕੂੰਮ ਕਲਾਂ ਵਿਖੇ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ|ਇਸ ਮੇਲੇ ਦੌਰਾਨ ਆਏ ਹੋਏ ਲੋਕਾਂ ਨੂੰ ਓਪੀਡੀ ਤੋਂ ਇਲਾਵਾ ਗੈਰ ਸੰਚਾਰੀ ਰੋਗਾਂ ਦੀ ਸਕਰੀਨਿੰਗ ਆਭਾ ਆਈਡੀ ਬਣਾਉਣਾ ਆਯੂਸ਼ਮਾਨ ਕਾਰਡ ਬਣਾਉਣ ਦੀਆਂ ਸੇਵਾ ਪ੍ਰਦਾਨ ਕੀਤੀਆਂ ਗਈਆਂI ਆਏ ਹੋਏ ਲੋਕਾਂ ਨੂੰ ਅੱਖਾਂ ਦਾਨ,ਖੂਨ ਦਾਨ, ਚੌਗਿਰਦੇ ਦੀ ਸਾਫ਼ ਸਫ਼ਾਈ ਬਾਰੇ ਪ੍ਰੇਰਿਤ ਕੀਤਾ I
ਇਸ ਪ੍ਰੋਗਰਾਮ ਦੌਰਾਨ ਡਾਕਟਰ ਨਵਜੋਤ ਕੌਰ ਗਿੱਲ ਤੋ ਇਲਾਵਾ ਹੱਡੀਆਂ ਦੇ ਮਾਹਿਰ ਡਾ. ਹਰਸ਼ ਕੇਤਨ, ਚਮੜੀ ਰੋਗਾ ਦੇ ਮਾਹਿਰ ਡਾ. ਮੋਨਿਕਾ ਮਹਾਜਨ ਵੱਲੋਂ ਵੱਖ-ਵੱਖ ਬਿਮਾਰੀਆਂ ਸਬੰਧੀ ਵਿਸ਼ੇਸ਼ ਸੇਵਾਵਾਂ ਹਾਜ਼ਰ ਲੋਕਾਂ ਨੂੰ ਪ੍ਰਦਾਨ ਕੀਤੀਆਂ ਗਈਆਂI ਇਸ ਤੋਂ ਇਲਾਵਾ ਟੀਬੀ, ਐੱਮਐੱਲਟੀ ਵੱਲੋਂ ਸਾਰੇ ਲੈਬ ਟੈਸਟ ਮੁਫ਼ਤ ਕੀਤੇ ਗਏ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆIਗੁਰਦੇਵ ਸਿੰਘ ਹੈਲਥ ਇੰਸਪੈਕਟਰ ਵੱਲੋਂ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਸ਼ੂਗਰ, ਹਾਇਪਰਟੈਸਨ,ਐੱਚਆਈਵੀ, ਟੀਬੀ ਅਤੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆI ਅਰੋਗਿਆ ਮਿੱਤਰਾਂ ਵੱਲੋਂ ਆਯੁਸ਼ਮਾਨ ਭਾਰਤ ਕਾਰਡ ਬਣਾਏ ਗਏ ਅਤੇ ਆਭਾ ਆਈਡੀ ਬਣਾਈਆ ਗਈਆI
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ ਰੁਪਿੰਦਰ ਸਿੰਘ ਗਿੱਲ ਵੱਲੋਂ ਦੱਸਿਆ ਗਿਆ ਕਿ ਇਸ ‘ਸੇਵਾ ਪਖਵਾੜਾ ਆਪ ਦੇ ਦੁਆਰ’ ਜੋਂ 13 ਸਤੰਬਰ 2023 ਨੂੰ ਸ਼ੁਰੂ ਕੀਤਾ ਗਿਆ ਸੀ ਇਸਦੇ ਤਹਿਤ ਸੀਐੱਚਸੀ ਕੂੰਮ ਕਲਾਂ ਵਿਖੇ ਇਹ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ ਜਿਸਦਾ ਮੁੱਖ ਉਦੇਸ਼ ਸੀ ਕਿ ਸਾਰੇ ਨਾਗਰਿਕ ਨੂੰ ਪ੍ਰੇਰਿਤ ਕਰਕੇ ਆਭਾ ਆਈਡੀ ਅਤੇ ਯੋਗ ਲਾਭਪਾਤਰੀਆਂ ਦੇ ਆਯੂਸ਼ਮਾਨ ਭਾਰਤ ਕਾਰਡ ਬਣਾਉਣਾ ਹੈI ਇਸ ਸਮੇਂ ਰਾਜਵਿੰਦਰ ਕੌਰ ਸੀਐੱਚਓ, ਅਮਰਿੰਦਰ ਸਿੰਘ ਫਾਰਮੇਸੀ ਅਫ਼ਸਰ, ਐੱਮਐੱਲਟੀ ਸ਼ਿਵਦੇਵ ਸਿੰਘ, ਕੁਲਵੰਤ ਕੌਰ ਅਕਾਊਂਟੈਟ ਆਦਿ ਸ਼ਾਮਿਲ ਹੋਏ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
1613900cookie-checkਆਯੂਸ਼ਮਾਨ ਭਵ ਪ੍ਰੋਗਰਾਮ ਤਹਿਤ ਲੱਗਿਆ ਸੀਐੱਚਸੀ ਕੂੰਮ ਕਲਾਂ ਵਿਖੇ ਸਿਹਤ ਮੇਲਾ