September 16, 2024

Loading

ਚੜ੍ਹਤ ਪੰਜਾਬ ਦੀ,
ਲੱਕੀ ਘੁਮੇਤ
ਸਾਹਨੇਵਾਲ- ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ (ਰਜਿ.) ਦੇ ਜ਼ਿਲ੍ਹਾ ਪ੍ਰਧਾਨ ਅੰਕੁਰ ਗੁਪਤਾ ਦੀ ਅਗਵਾਈ ਵਿੱਚ ਪੰਜਾਬ ਭਰ ਦੇ ਸਮੂਹ ਰਾਈਸ ਮਿੱਲਰਜ਼ ਦੇ ਮਾਲਕਾਂ ਵੱਲੋਂ ਜਿਫਕੋ ਰਿਜੋਰਟਸ ਸਾਹਨੇਵਾਲ ਵਿਖੇ ਰਾਜਪੱਧਰੀ ਮੀਟਿੰਗ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ‌’ਤੇ ਆਲ ਇੰਡੀਆ ਰਾਈਸ ਮਿੱਲਰਜ਼ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਤਰਸੇਮ ਸੈਣੀ ਪਹੁੰਚੇ। ਪ੍ਰਧਾਨ ਤਰਸੇਮ ਸੈਣੀ ਦਾ ਮੀਟਿੰਗ ਵਿੱਚ ਪਹੁੰਚਣ ਤੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਅੰਕੁਰ ਗੁਪਤਾ ਸਾਥੀਆਂ ਸਮੇਤ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਆਖਿਆ।
ਇਸ ਮੌਕੇ ਪ੍ਰਧਾਨ ਤਰਸੇਮ ਸੈਣੀ ਨੇ ਪੰਜਾਬ ਦੇ ਸਮੂਹ ਰਾਈਸ ਮਿੱਲਰਜ਼ ਦੇ ਮਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਸਰਕਾਰਾਂ ਸਾਡੇ ਲਈ ਬਹੁਤ ਖਤਰਨਾਕ ਲੈ ਕੇ ਆ ਰਹੇ ਹਨ ਅਤੇ ਇਸ ਨਾਲ ਨਜਿੱਠਣ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਬਹੁਤ ਲੋੜ ਅਤੇ ਇਸ ਮੌਕੇ ਪ੍ਰਧਾਨ ਵੱਲੋਂ ਕੀਤੀ ਗਈ ਅਪੀਲ ਤੇ ਸਮੂਹ ਰਾਈਸ ਮਿੱਲਰਜ਼ ਦੇ ਮਾਲਕਾਂ ਵੱਲੋਂ ਹੱਥ ਖੜੇ ਕਰਕੇ ਇੱਕਜੁੱਟ ਹੋਣ ਦਾ ਸਬੂਤ ਦਿੱਤਾ। ਇਸ ਦੌਰਾਨ ਪ੍ਰਧਾਨ ਤਰਸੇਮ ਸੈਣੀ ਵੱਲੋਂ ਸਮੂਹ ਮਾਲਕਾਂ ਨੂੰ ਇਹ ਵੀ ਆਖਿਆ ਕਿ ਉਹ ਹਮੇਸ਼ਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਤੇ ਜਿੱਥੇ ਵੀ ਕੋਈ ਸੰਘਰਸ਼ ਕਰਨਾ ਹੋਵੇਗਾ। ਉਹ ਅੱਗੇ ਹੋ ਕੇ ਚੱਲਣਗੇ।
ਮੀਟਿੰਗ ਉਪਰੰਤ ਜ਼ਿਲ੍ਹਾ ਲੁਧਿਆਣਾ ਅੰਕੁਰ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਵਿੱਚ ਚੱਲ ਰਹੀ ਸ਼ੈਲਰ ਇੰਡਸਟਰੀ ਬਹੁਤ ਮਾੜੇ ਦੌਰ ਵਿੱਚੋਂ ਲੰਘ ਰਹੀ ਹੈ। ਜਿਸ ਕਾਰਨ ਹਰ ਸ਼ੈਲਰ ਮਾਲਕ ਅਤੇ ਉਸ ਨਾਲ ਜੁੜੇ ਸਾਰੇ ਪਰਿਵਾਰਾਂ ਦਾ ਭਵਿੱਖ ਵੀ ਸ਼ੱਕ ਦੇ ਘੇਰੇ ਵਿੱਚ ਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਐੱਫਆਰਕੇ ਸਰਕਾਰੀ ਮਾਨਤਾ ਪ੍ਰਾਪਤ ਨਿਰਮਾਤਾਵਾਂ ਤੋਂ ਖਰੀਦ ਕੇ ਅਤੇ ਇਸ ਨੂੰ ਚੌਲਾਂ ਵਿਚ ਮਿਲਾ ਕੇ ਫੋਰਟੀਫਾਈਡ ਚਾਵਲ ਐੱਫਸੀਆਈ ਡਿਲੀਵਰੀ ਤੋਂ ਕਈ ਮਹੀਨਿਆਂ ਬਾਅਦ ਚੌਲਾਂ ਨੂੰ ਰੱਦ ਕਰਨ ‘ਤੇ ਸ਼ੈਲਰ ਮਾਲਕਾਂ ਨੂੰ ਜ਼ਿੰਮੇਵਾਰ ਠਹਿਰਾਉਣਾ।
ਪ੍ਰਧਾਨ ਗੁਪਤਾ ਨੇ ਕਿਹਾ ਕਿ 17-18 ਰੁਪਏ ਤੋਂ ਉੱਪਰ ਚੌਲਾਂ ਦੇ ਛਾਲੇ ਅਤੇ ਛਿਲਕੇ ਦੀ ਵਿਕਰੀ ‘ਤੇ ਜੀਐੱਸਟੀ ਨੋਟਿਸ ਸਬੰਧੀ ਅਤੇ ਐੱਫ 2018-19 ਤੋਂ ਬਾਅਦ, ਯੂਜ਼ਰ ਚਾਰਜ ਦਰ ਜੋ ਸੀਆਈ ਦੁਆਰਾ 7.32 ਪੈਸੇ ਪ੍ਰਤੀ ਬੈਗ ਦਿੱਤੀ ਗਈ ਸੀ, ਹੁਣ 3.50 ਪੈਸੇ ਪ੍ਰਤੀ ਬੈਗ ਵਸੂਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੀਬੀਆਈ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਗਵਾਹਾਂ ਨੂੰ ਬਲੈਕਲਿਸਟ ਕਰਨਾ ਅਤੇ ਪੰਜਾਬ ਵਿੱਚ ਨਵੇਂ ਸ਼ੈਲਰ ਲਗਾਏ ਗਏ, ਜਿਨ੍ਹਾਂ ਨੇ ਸਰਕਾਰ ਦੇ ਭਰੋਸੇ ਵਿੱਚ 620 ਦੇ ਕਰੀਬ ਸ਼ੈਲਰ ਲਗਾਏ। ਇਨ੍ਹਾਂ ਵਿੱਚੋਂ 150 ਤੋਂ 200 ਦੇ ਕਰੀਬ ਸ਼ੇਰ ਮਾਲਕਾਂ ਨੂੰ ਬਿਨਾਂ ਕਿਰਾਏ ਦੇ ਆਰ/ਓ ਝੋਨਾ ਚੁੱਕਣ ਲਈ ਕਿਹਾ ਜਾ ਰਿਹਾ ਹੈ ਜੋ ਕਿ ਉਦਯੋਗ ਨੂੰ ਵਿੱਤੀ ਸੰਕਟ ਵਿੱਚ ਧੱਕ ਦੇਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਆਰਓ ਬਿਨਾਂ ਕਿਰਾਏ ਤੋਂ ਜੀਰਾ ਨਾ ਚੁੱਕਣ ਸਬੰਧੀ ਵਿਚਾਰ ਵਟਾਂਦਰਾ ਇਸ ਮੀਟਿੰਗ ਵਿੱਚ ਕੀਤਾ ਗਿਆ। ਉਨ੍ਹਾਂ ਇਹ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਸੋਕੇ ਨੂੰ 1ਫੀਸਦੀ ਤੋਂ ਅੱਧਾ ਕਰਨਾ ਗਲਤ ਹੈ ਅਤੇ ਵਨ ਟਾਈਮ ਸੈਟਲਮੈਂਟ ਸਕੀਮ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ। ਇਨ੍ਹਾਂ ਮਸਲਿਆਂ ਦੇ ਹੱਲ ਕਰਵਾਉਣ ਲਈ ਇਹ ਮੀਟਿੰਗ ਸਾਹਨੇਵਾਲ ਵਿਖੇ ਸਮੂਹ ਪੰਜਾਬ ਰਾਈਸ ਮਿੱਲਰਜ਼ ਦੇ ਮਾਲਕਾਂ ਵੱਲੋਂ ਇੱਕ ਜੁੱਟ ਹੋ ਕੇ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਵਿਨੋਦ ਚੱਢਾ, ਅਵਤਾਰ ਸਿੰਘ ਤਨੇਜਾ, ਅਮਰੀਕ ਸਿੰਘ ਗੱਗੀ, ਰਾਜ ਕੁਮਾਰ, ਇੰਦਰਜੀਤ ਸਿੰਘ ਸੰਧੂ, ਮੋਨੂੰ ਵਰਮਾ, ਗੁਰਦੀਪ ਸਿੰਘ, ਵਿਜੈ ਮੋੜ, ਸ਼ੈਲੀ ਗਰਗ, ਸ਼ਾਮ ਢੰਗੀਰਾ, ਗੁਰਮੇਲ ਸਿੰਘ, ਰਾਜਵਿੰਦਰ ਸਿੰਘ, ਚਰਨਜੀਤ ਸਿੰਘ, ਕਰਮਜੀਤ ਸਿੰਘ ਸਾਹਨੇਵਾਲ, ਚੰਮਲ ਲਾਲ,ਸੰਜੈ ਭੱਟ, ਪ੍ਰੇਮ ਕੁਮਾਰ , ਰਾਜੇਸ਼ ਕੁਮਾਰ, ਗੁਰਸ਼ਰਨ ਸਿੰਘ, ਨਰੇਸ਼, ਅਜੈਬ ਸਿੰਘ, ਜਸਵੰਤ ਸਿੰਘ ਆਦਿ ਪੰਜਾਬ ਭਰ ਦੇ ਰਾਈਸ ਮਿੱਲਰਜ਼ ਦੇ ਮਾਲਕਾਂ ਅਤੇ ਹੋਰ ਪਤਵੰਤੇ ਹਾਜ਼ਰ ਸਨ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
161490cookie-checkਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ (ਰਜਿ.) ਵੱਲੋਂ ਸਾਹਨੇਵਾਲ ਵਿਖੇ ਰਾਜਪੱਧਰੀ ਮੀਟਿੰਗ ਕੀਤੀ
error: Content is protected !!