April 23, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 18 ਸਤੰਬਰ (ਪ੍ਰਦੀਪ ਸ਼ਰਮਾ) : ਅੱਜ ਪੈਥਰਜ਼ ਕਲੱਬ ਯੂਨੀਵਰਸਲ ਰਾਮਪੁਰਾ ਫੂਲ ਵੱਲੋਂ ਡਾ. ਲਾਲ ਪੈਥ ਲੈਬ ਦੇ ਸਹਿਯੋਗ ਨਾਲ ਹੈਲਥ ਚੈੱਕਅੱਪ ਕੈਂਪ ਲਗਾਇਆ ਗਿਆ।ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਹਨੀ ਦੁੱਗਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ 50 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਇਸ ਕੈਂਪ ਦੌਰਾਨ ਸ਼ੂਗਰ, ਬਲੱਡ ਟੈਸਟ ਤੋਂ ਇਲਾਵਾ ਹੈਲਥ ਨਾਲ ਸਬੰਧਿਤ ਹੋਰ ਵੀ ਕਈ ਪ੍ਰਕਾਰ ਦੇ ਟੈਸਟ ਕੀਤੇ ਗਏ।
ਪ੍ਰਧਾਨ ਦੁੱਗਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੈਂਥਰਜ਼ ਕਲੱਬ ਵੱਲੋਂ ਅਜਿਹੇ ਕੈਂਪ ਲਗਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।ਅੱਗੇ ਉਨਾਂ ਡਾ. ਲਾਲ ਪੈਂਥ ਲੈਬ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਕੈਂਪ ਨੂੰ ਸਫਲ ਬਣਾਉਣ ਲਈ ਕਲੱਬ ਦੇ ਸੈਕਟਰੀ ਅਜੀਤ ਅਗਰਵਾਲ, ਕੈਸ਼ੀਅਰ ਮੋਹਨਦੀਪ,ਵਾਇਸ਼ ਪ੍ਰਧਾਨ ਸੰਜੀਵ ਬਾਂਸਲ, ਰੂਬੀ ਬਰਾੜ, ਮਨੋਜ ਮੁੰਨਾ, ਅਜੀਸ਼ ਕਾਲੀ, ਮਹੇਸ਼ ਰੋਮੀ, ਸੰਜੀਵ ਕੁਮਾਰ (ਡੀ.ਈ.ਓ) ਯੋਗਰਾਜ,ਹਰਪਾਲ ਪਾਲਾ, ਸ਼ਸ਼ੀ ਸਿੰਗਲਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
 #For any kind of News and advertisment contact us on 980-345-0601   
128340cookie-checkਪੈਥਰਜ਼ ਕਲੱਬ ਯੂਨੀਵਰਸਲ ਰਾਮਪੁਰਾ ਫੂਲ ਵੱਲੋਂ ਹੈਲਥ ਚੈੱਕਅੱਪ ਕੈਂਪ ਲਗਾਇਆ
error: Content is protected !!