Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 2, 2025 7:17:23 AM

8 total views , 1 views today

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 6 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਜਨਰਲ ਸਕੱਤਰ ਪੰਜਾਬ ਸ. ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਹੇਠ ਸ਼ਹਿਰੀ ਪ੍ਰਧਾਨ ਸੱਤਪਾਲ ਗਰਗ ਦੇ ਗ੍ਰਹਿ ਵਿਖੇ ਹੋਈ। ਉਨਾਂ ਨਾਲ ਕੈਪਟਨ ਗੁਰਜਿੰਦਰ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ ਢੀਂਡਸਾ, ਹਰਪਾਲ ਸਿੰਘ ਮਲੂਕਾ ਅਤੇ ਐਡਵੋਕੇਟ ਵਿਸ਼ਾਲ ਸ਼ਰਮਾ ਵੀ ਮੌਜੂਦ ਸਨ। ਇਸ ਮੌਕੇ ਮਲੂਕਾ ਅਤੇ ਸਮੂਹ ਜਥੇਬੰਦੀ ਵੱਲੋਂ ਸੈਨਿਕ ਵਿੰਗ ਹਲਕਾ ਰਾਮਪੁਰਾ ਫੂਲ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨਾਂ ਵਿਚ ਕਰਨੈਲ ਸਿੰਘ ਰਿਟਾਇਰਡ ਨੂੰ ਸਰਕਲ ਪ੍ਰਧਾਨ ਭਗਤਾ ਭਾਈਕਾ, ਬਲੌਰ ਸਿੰਘ ਨੂੰ ਸਰਕਲ ਪ੍ਰਧਾਨ ਪਿੰਡ ਮਲੂਕਾ, ਅਮਰਜੀਤ ਸਿੰਘ ਨੂੰ ਸਰਕਲ ਪ੍ਰਧਾਨ  ਜਲਾਲ, ਜਗਸੀਰ ਸਿੰਘ ਰਿਟਾਇਰਡ ਹੌਲਦਾਰ ਨੂੰ ਸਰਕਲ ਪ੍ਰਧਾਨ  ਭਾਈਰੂਪਾ, ਕਰਨੈਲ ਸਿੰਘ ਰਿਟਾਇਡ ਸੂਬੇਦਾਰ ਨੂੰ ਸਰਕਲ ਪ੍ਰਧਾਨ ਫੂਲ ਟਾਊਨ, ਅਜੈਬ ਸਿੰਘ ਰਿਟਾਇਰਡ ਹੌਲਦਾਰ ਨੂੰ ਸਰਕਲ ਪ੍ਰਧਾਨ ਮਹਿਰਾਜ, ਗੋਪਾਲ ਸ਼ਰਮਾ ਰਿਟਾਇਰਡ ਸੂਬੇਦਾਰ ਨੂੰ ਸਰਕਲ ਪ੍ਰਧਾਨ ਰਾਮਪੁਰਾ ਨਿਯੁਕਤ ਕੀਤਾ ਗਿਆ।
ਇਸ ਮੌਕੇ ਤੇ ਗੁਰਪ੍ਰੀਤ ਮਲੂਕਾ ਵੱਲੋਂ ਨਵੇਂ ਬਣਾਏ ਸਾਰੇ ਪ੍ਰਧਾਨ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਹੀ ਆਪਣੇ ਸੰਬੋਧਨ ਚ ਕਿਹਾ ਕਿ ਸੈਨਿਕ ਵੈੱਲਫੇਅਰ ਅਤੇ ਡਿਵੈੱਲਪਮੈਂਟ ਬੋਰਡ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਬਣਾਇਆ ਜਾਵੇਗਾ ਜਿਸ ਦਾ ਮੁੱਖ ਮਕਸਦ ਸੈਨਿਕ ਪਰਿਵਾਰਾਂ ਦੀ ਭਲਾਈ ਅਤੇ ਪ੍ਰਗਤੀ ਲਈ ਕੰਮ ਕਰਨਾ ਹੋਵੇਗਾ। ਸੈਨਿਕ ਪਰਿਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਵੱਧ ਚੜ ਕੇ 2022 ਦੀਆਂ ਵੋਟਾਂ ਵਿਚ ਆਪਣੀ ਭੂਮਿਕਾ ਨਿਭਾਵੇਗਾ। ਇਸ ਮੌਕੇ ਸੁਰਿੰਦਰ ਜੌੜਾ, ਗੁਰਤੇਜ ਸ਼ਰਮਾ, ਨਿਰਮਲ ਸਿੰਘ, ਪ੍ਰਿੰਸ ਨੰਦਾ, ਹਰਿੰਦਰ ਸਿੰਘ ਹਿੰਦਾ, ਸੁਰਿੰਦਰ ਮਹਿਰਾਜ, ਅੰਮ੍ਰਿਤਪਾਲ  ਮਿੰਟੂ, ਦਲਜੀਤ ਸਿੰਘ, ਸੁਸ਼ੀਲ ਕੁਮਾਰ ਆਸੂ, ਲਖਵਿੰਦਰ ਮਹਿਰਾਜ, ਆਰ.ਕੇ, ਜੋਲੀ ਮਿੱਤਲ, ਪ੍ਰਦੀਪ ਦੀਪੂ, ਜਗਦੀਸ਼ ਕੁਮਾਰ ਗਿਆਨ ਧਿੰਗੜ, ਪਵਨ ਖੋਖਰ, ਅਮਨਦੀਪ ਮੀਡੀਆ ਇੰਚਾਰਜ ਰੌਕੀ ਸਿੰਘ ਆਦਿ ਹਾਜ਼ਰ ਸਨ।    
85530cookie-checkਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਸ਼ੋਮਣੀ ਅਕਾਲੀ ਦਲ ਅੰਦਰ ਕੀਤੀਆਂ ਨਿਯੁਕਤੀਆਂ
error: Content is protected !!