December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,3 ਫਰਵਰੀ (ਪ੍ਰਦੀਪ ਸ਼ਰਮਾ) : ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੀ ਨੂੰਹ ਅਨੁਪ੍ਰੀਤ ਕੌਰ ਦੀਆਂ ਆਪਣੇ ਪਾਪਾ (ਕਾਂਗੜ) ਦੇ ਹੱਕ ਵਿੱਚ ਕਾਂਗਰਸ ਨੂੰ ਵੋਟ ਦੇਣ ਲਈ ਘਰ ਘਰ ਜਾ ਕੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਔਰਤਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਅਤੇ ਇਸ ਸਿਲਸਿਲੇ ਵਿਚ  ਉਹਨਾਂ ਵਲੋਂ ਕੀਤੀ ਜਾ ਰਹੀ ਮਿਹਨਤ ਰੰਗ ਲਿਆ ਰਹੀ ਹੈ। ਇੱਥੋਂ ਦੇ ਦਸਮੇਸ਼ ਨਗਰ ਅੰਦਰ ਸ਼ੁਰੂ ਕੀਤੀ ਘਰ ਘਰ ਦਸਤਕ ਮੁਹਿੰਮ ਦੌਰਾਨ  ਇੱਕ ਘਰ ਵਿਖੇ ਇੱਕ ਮੁਲਾਕਾਤ ਦੌਰਾਨ ਅਨੁਪ੍ਰੀਤ ਕੌਰ ਨੇ ਦੱਸਿਆ ਕਿ ਉਹ ਹੁਣ ਤੱਕ ਫਰੀਦ ਨਗਰ, ਗਾਂਧੀ ਨਗਰ, ਕਲਗੀਧਰ ਕਲੋਨੀ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨੂੰ ਮਿਲ ਚੁੱਕੇ ਹਨ ਅਤੇ ਦਸਮੇਸ਼ ਨਗਰ ਵਿਚ ਉਹਨਾਂ ਦੀ ਮੁਹਿੰਮ ਜਾਰੀ ਹੈ।
ਅਨੁਪ੍ਰੀਤ ਕੌਰ ਨੇ ਦੱਸਿਆ ਕਿ ਉਹ   ਸ਼ਹਿਰ ਅੰਦਰ ਲੜਕੀਆਂ ਲਈ  ਮਨਜ਼ੂਰ ਕਰਵਾਈ ਆਈ.ਟੀ.ਆਈ. 2ਕਿਲੋਵਾਟ ਤੱਕ ਦੇ ਘਰੇਲੂ ਬਿਜਲੀ ਕੁਨੈਕਸ਼ਨਾਂ ਤੱਕ ਦੇ ਬਿਜਲੀ ਬਿਲਾਂ ਦੀ ਮੁਆਫ਼ੀ,ਹਰ ਬਿਜਲੀ ਖਪਤਕਾਰ ਨੂੰ ਪ੍ਰਤੀ ਯੂਨਿਟ ਤਕਰੀਬਨ 3ਰੁਪਏ ਸਸਤੀ ਕੀਤੀ ਬਿਜਲੀ ਦੀ ਗੱਲ ਲੈ ਕੇ ਜਾਂਦੇ ਹਨ ਤਾਂ ਸੁਆਣੀਆਂ ਆਪਣੇ ਬਿਜਲੀ ਬਿਲ ਕੱਢ੍ਹਕੇ ਦਿਖਾਉਂਦੀਆਂ ਹਨ ਕਿ ਹੁਣ ਤਾਂ ਉਹਨਾਂ ਨੂੰ ਬਿਜਲੀ ਬਿਲ ਲਗਪਗ ਅੱਧੇ ਆਉਣ ਲੱਗ ਪਏ ਹਨ ਅਤੇ ਇਹ ਵੀ ਕਹਿੰਦੀਆਂ ਹਨ ਕਿ ਹੁਣ ਤਾਂ ਗਰਮੀਆਂ ਵਿਚ ਵੀ ਮੌਜ ਰਹੇਗੀ। ਇਸੇ ਤਰ੍ਹਾਂ ਸ਼ਹਿਰੀ ਲੋਕਾਂ ਦੇ ਮੁਆਫ਼  ਕੀਤੇ ਸੀਵਰੇਜ ਅਤੇ ਪਾਣੀ ਦੇ ਬਕਾਇਆ ਬਿਲਾਂ ਦੀ ਮੁਆਫ਼ੀ ਦਾ ਵੀ ਔਰਤ ਵਰਗ ਤੇ ਅਸਰ ਦਿਖਾਈ ਦਿੰਦਾ ਹੈ।
ਅਨੁਪ੍ਰੀਤ ਕੌਰ ਨੇ ਇਹ ਵੀ ਦੱਸਿਆ ਕਿ ਸਕੂਲ ਕਾਲਜ ਪੜ੍ਹਦੀਆਂ ਸਕੂਟੀ ਚਲਾਉਣ ਵਾਲੀਆਂ ਲੜਕੀਆਂ ਅਤੇ ਔਰਤ ਮੁਲਾਜ਼ਮਾਂ ਪੈਟਰੋਲ ਦੇ 10ਰੁਪਏ ਪ੍ਰਤੀ ਲਿਟਰ ਰੇਟਾਂ ਤੋਂ ਖੁਸ਼ ਹਨ। ਇਸਤੋਂ ਇਲਾਵਾ ਸ਼ਹਿਰ ਅਤੇ ਇਲਾਕੇ ਅੰਦਰ ਗੁੰਡਾਗਰਦੀ ਤੋਂ ਲੋਕਾਂ ਨੂੰ ਨਿਜਾਤ ਮਿਲੀ ਹੈ ਅਤੇ ਅਮਨ ਸ਼ਾਂਤੀ ਦੇ ਰਹੇ ਬੋਲਬਾਲੇ ਨੇ ਵੀ ਘਰਾਂ ਅੰਦਰ ਚੈਨ ਦਾ ਮਹੌਲ ਪੈਦਾ ਕੀਤਾ ਹੈ। ਅਨੁਪ੍ਰੀਤ ਕੌਰ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਉਹਨਾਂ ਦੇ ਪਾਪਾ ਗੁਰਪ੍ਰੀਤ ਸਿੰਘ ਕਾਂਗੜ ਦੀ ਜਿੱਤ ਯਕੀਨੀ ਹੈ ਤੇ ਸ਼ਹਿਰ ਚੋਂ ਉਹ ਚੰਗੀ ਲੀਡ੍ਹ ਲੈ ਕੇ ਜਾਣਗੇ।ਘਰ ਘਰ ਦਸਤਕ ਮੁਹਿੰਮ ਵਿੱਚ ਉਹਨਾਂ ਦਾ ਸਾਥ ਯੂਥ ਆਗੂ ਤਿੱਤਰ ਮਾਨ, ਰਾਣਾ ਸ਼ਰਮਾ  ,ਗੁਰਭਜਨ ਸਿੰਘ ਢਿੱਲੋਂ ਅਮਰਿੰਦਰ ਰਾਜਾ ,ਰਾਜੂ ਕੁਮਾਰ   ਆਦਿ ਦੇ ਰਹੇ ਹਨ।
103930cookie-checkਗੁਰਪ੍ਰੀਤ ਸਿੰਘ ਕਾਂਗੜ ਦੀ ਨੂੰਹ ਅਨੁਪਰੀਤ ਕੌਰ ਦੀਆਂ ਘਰ ਘਰ ਮੀਟਿੰਗਾਂ ਕਰ ਰਹੀਆਂ ਹਨ ਔਰਤਾਂ ਨੂੰ ਪ੍ਰਭਾਵਿਤ
error: Content is protected !!