Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 24, 2025

Loading

 ਚੜ੍ਹਤ ਪੰਜਾਬ ਦੀ
ਬਠਿੰਡਾ, 21ਦਸੰਬਰ,(ਪਰਦੀਪ ਸ਼ਰਮਾ): ਮਲੂਕਾ ਪਰਿਵਾਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਰਿਹਾ ਹੈ ਤੇ ਹਮੇਸ਼ਾ ਪਾਰਟੀ ਪ੍ਰਧਾਨ ਦੇ ਹੁਕਮਾਂ ਤੇ ਫੁੱਲ ਚੜ੍ਹਾਉਂਦਾ ਆ ਰਿਹਾ ਹੈ ਭਵਿੱਖ ਵਿੱਚ ਵੀ ਸਿਕੰਦਰ ਸਿੰਘ ਮਲੂਕਾ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਪਾਰਟੀ ਵੱਲੋਂ ਲਗਾਈ ਹਰ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਨੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਅਫਵਾਹਾਂ ਦਾ ਖੰਡਨ ਕਰਦਿਆਂ ਕੀਤਾ।
ਮਲੂਕਾ ਨੇ ਕਿਹਾ ਕਿ ਬੀਜੇਪੀ ਵਿੱਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਅਫਵਾਹਾਂ ਵਿਰੋਧੀਆਂ ਦੀ ਘਬਰਾਹਟ ਦਾ ਨਤੀਜਾ ਹੈ। ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਬੰਧਨ ਦੀ ਚੱਲ ਰਹੀ ਲਹਿਰ ਤੇ ਵਿਸ਼ੇਸ਼ ਤੌਰ ਤੇ ਹਲਕਾ ਰਾਮਪੁਰਾ ਫੂਲ ਵਿੱਚ ਸਿਕੰਦਰ ਸਿੰਘ ਮਲੂਕਾ ਦੀ ਯਕੀਨੀ ਜਿੱਤ ਤੂੰ ਪ੍ਰੇਸ਼ਾਨ ਵਿਰੋਧੀ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ ।  ਬੀਜੇਪੀ ਦੇ  ਕਿਸੇ ਵੱਡੇ ਆਗੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਵਿੱਚ ਹੋਣ ਤੋਂ ਵੀ ਉਨ੍ਹਾਂ ਨੇ ਸਿਰੇ ਤੋਂ ਨਕਾਰਿਆ । ਉਨ੍ਹਾਂ ਕਿਹਾ ਕਿ ਸਮਾਜਿਕ ਸਮਾਗਮਾਂ ਵਿੱਚ ਹਮੇਸ਼ਾ ਦੂਜੀਆਂ ਪਾਰਟੀਆਂ ਦੇ ਆਗੂਆਂ ਨਾਲ ਅਕਸਰ ਮੁਲਾਕਾਤ ਹੁੰਦੀ ਰਹਿੰਦੀ ਹੈ । ਇਨ੍ਹਾਂ ਮੁਲਾਕਾਤਾਂ ਦੇ ਗ਼ਲਤ ਅੰਦਾਜ਼ੇ ਨਹੀਂ ਲਗਾਉਣੇ ਚਾਹੀਦੇ।
ਬਿਕਰਮਜੀਤ ਸਿੰਘ ਮਜੀਠੀਆ ਤੇ ਦਰਜ ਹੋਏ ਪਰਚੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿਚ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਕਾਂਗਰਸ ਸਰਕਾਰ ਹੁਣ  ਬਦਲਾਖੋਰੀ ਦੀ ਰਾਜਨੀਤੀ ਤੇ ਉਤਰ ਆਈ ਹੈ । ਇਹ ਕਾਰਵਾਈ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕੀਤੀ ਗਈ ਹੈ । ਮਜੀਠੀਆ ਤੇ ਦਰਜ ਪਰਚਾ ਨਿਰਾ ਝੂਠ ਦਾ ਪੁਲੰਦਾ ਹੈ ਜੋ ਅਦਾਲਤ ਵਿੱਚ ਸੌ ਫ਼ੀਸਦੀ ਖਾਰਜ ਹੋਵੇਗਾ।ਇਸ ਮੌਕੇ ਬੂਟਾ ਸਿੰਘ ਭਾਈਰੂਪਾ ਗੁਰਜੀਤ ਸਿੰਘ ਗੋਰਾ ਅਮਰਜੀਤ ਸਿੰਘ ਭੁੱਲਰ ਹਨੀ ਬਰਾੜ ਭੋਖੜਾ ਹਰਮੀਤ ਸਿੰਘ ਜੰਡਾਂਵਾਲਾ ਨਰਦੇਵ ਸਿੰਘ ਭਾਈਰੂਪਾ ਚਰਨਜੀਤ ਸਿੰਘ ਬਰਾੜ  ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਵੀ ਹਾਜ਼ਰ ਸਨ । 
96120cookie-checkਮਲੂਕਾ ਵੱਲੋਂ ਬੀਜੇਪੀ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਖੰਡਨ      ਵਿਰੋਧੀਆਂ ਦੀ ਘਬਰਾਹਟ ਦਾ ਨਤੀਜਾ ਹਨ ਝੂਠੀਆਂ ਅਫਵਾਹਾਂ  :ਗੁਰਪ੍ਰੀਤ ਮਲੂਕਾ 
error: Content is protected !!