April 20, 2024

Loading

ਚੜ੍ਹਤ ਪੰਜਾਬ ਦੀ 
ਬਠਿੰਡਾ 19 ਅਪ੍ਰੈਲ, (ਪ੍ਰਦੀਪ ਸ਼ਰਮਾ): ਲੰਘੇ ਦਿਨੀੰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈੰਬਰ ਸ਼ੁਸੀਲ ਗੁਪਤਾ ਦੀ ਨਿੱਜੀ ਚੈਨਲ ਤੇ ਇੱਕ ਵੀਡਿਉ ਵਾਇਰਲ ਹੋ ਰਹੀ ਹੈ,ਜਿਸ ਵਿੱਚ ਸੁਸ਼ੀਲ ਗੁਪਤਾ ਇਹ ਕਹਿ ਰਹੇ ਹਨ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣ ਚੁੱਕੀ ਹੈ,2024 ਵਿੱਚ ਵੀ ਆਮ ਆਦਮੀ ਪਾਰਟੀ ਦੀ ਸੱਤਾ ਆ ਜਾਵੇਗੀ ਤੇ 2025 ਵਿੱਚ ਹਰਿਆਣਾ ਦੇ ਹਰ ਏਕੜ ਨੂੰ ਐਸਵਾਈਐਲ ਜ਼ਰੀਏ ਪਾਣੀ ਮਿਲੇਗਾ।ਇਸ ਵੀਡਿਉ ਦੇ ਵਾਇਰਲ ਤੋੰ ਬਾਦ ਸੰਜੀਦਾ ਲੋਕਾਂ ਵੱਲੋੰ ਸੁਸ਼ੀਲ ਗੁਪਤਾ ਦੇ ਇਸ ਬਿਆਨ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਖਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਸੁਸ਼ੀਲ ਗੁਪਤਾ  ਨੇ ਪੰਜਾਬ ਤੇ ਹਰਿਆਣਾ ਵਿੱਚ ਫ਼ਿਰਕੂ ਮਾਹੌਲ ਸਿਰਜਣ ਲਈ ਅਜਿਹਾ ਬਿਆਨ ਦਿੱਤਾ ਅਤੇ ਦੂਜਾ ਗੁਪਤਾ ਨੂੰ ਐਸਵਾਈਐਲ ਰਾਂਹੀ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਤੋੰ ਪਹਿਲਾਂ ਇਸ ਦੇ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਨੂੰ ਜਾਣ ਕੇ ਸੋਚਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਤੇ ਸਿਰਫ਼ ਪੰਜਾਬ ਦਾ ਹੱਕ ਹੈ ਕਿਉਂਕਿ ਜੇ ਰਾਜਸਥਾਨ ਪੱਥਰ ਤੇ ਰੁਪੈ ਲੈੰਦਾ ਹੈ,ਜੇ ਬਿਹਾਰ/ਝਾਰਖੰਡ ਆਦਿ ਰਾਜਾਂ ਤੋਂ ਕੋਲਾ ਆਉੰਦਾ ਹੈ ਉਸ ਦਾ ਮੁਲ ਦੇਣਾ ਪੈੰਦਾ ਹੈ ਤਾਂ ਪੰਜਾਬ ਦੇ ਪਾਣੀ ਦੀ ਮੁਫ਼ਤੋ ਮੁਫ਼ਤੀ ਲੁੱਟ ਕਿਉਂ ?ਉਨ੍ਹਾਂ ਸੁਸ਼ੀਲ ਗੁਪਤਾ ਨੂੰ ਕਿਹਾ ਕਿ ਇਸ ਪਾਣੀ ਦੇ ਲਈ ਭਾਵੇ ਤੁਹਾਡੇ ਵਰਗੇ ਰਾਜਨੀਤਕਾਂ ਨੇ ਸਿਆਸੀ ਰੋਟੀਆਂ ਸੇਕੀਆਂ ਪਰ ਪੰਜਾਬ ਦੇ ਸੱਚੇ ਪੁੱਤਰਾਂ ਨੇ ਕੁਰਬਾਨੀਆਂ ਦਿੱਤੀਆਂ,ਇਸ ਲਈ ਪਾਣੀ ਦੇ ਹੱਕਾਂ ਬਾਰੇ ਊਲ ਜਲੂਲ ਬਿਆਨ ਦੇਣ ਤੋੰ ਪਹਿਲਾਂ ਇਤਿਹਾਸ ਜਰੂਰ ਜਾਣਨਾ ਚਾਹੀਦਾ ਹੈ।
115360cookie-checkਗੁਪਤਾ ਨੂੰ ਐਸਵਾਈਐਲ ਦਾ ਪਾਣੀ ਲੈਣ ਤੋੰ ਪਹਿਲਾਂ ਇਤਿਹਾਸ ਜਾਣ ਲੈਣਾ ਚਾਹੀਦਾ ਹੈ : ਬਾਬਾ ਮਹਿਰਾਜ
error: Content is protected !!