Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
February 19, 2025

Loading

ਚੜ੍ਹਤ ਪੰਜਾਬ ਦੀ 
ਰਾਮਪੁਰਾ ਫੂਲ, 19 ਦਸੰਬਰ (ਪ੍ਰਦੀਪ ਸ਼ਰਮਾ):ਗਰੀਨ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਰਾਮਪੁਰਾ ਸ਼ਹਿਰ ਨੂੰ ਹਰਾ ਭਰਾ ਬਣਾਉਣ ਦੇ ਯਤਨਾਂ ਨੂੰ ਹੁਲਾਰਾ ਦੇਣ ਲਈ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਸੈਂਕੀ ਸਿੰਗਲਾ ਸਥਾਨਕ ਬੀੜ ਵਿਚ ਪੁੱਜੇ ਅਤੇ ਰੁੱਖ ਲਗਾਏ। ਉਨਾਂ ਬੀੜ ਵਿੱਚ ਪਿਛਲੇ ਛੇ ਸਾਲਾਂ ਵਿੱਚ ਸੁਸਾਇਟੀ ਦੇ ਕੰਮਾਂ ਕਾਰਾਂ ਨੂੰ ਦੇਖ ਕੇ ਖੁਸ਼ੀ ਦਾ ਇਜਹਾਰ ਕੀਤਾ। ਉਹਨਾਂ ਸੁਸਾਇਟੀ ਦੇ ਕੰਮਾਂ ਦੀ ਸਰਾਹਨਾ ਕੀਤੀ ਅਤੇ ਸੁਸਾਇਟੀ ਨਾਲ ਖੁਦ ਜੁੜੇ ਅਤੇ ਹੋਰ ਵੀ ਵਾਤਾਵਰਨ ਪ੍ਰੇਮੀਆਂ ਅਤੇ ਸ਼ਹਿਰੀਆਂ ਨੂੰ ਸੁਸਾਇਟੀ ਨਾਲ ਜੁੜਨ ਦੀ ਅਪੀਲ ਕੀਤੀ।
ਵਾਤਾਵਰਣ ਦੀ ਸ਼ੁੱਧਤਾ ਲਈ ਹਰ ਵਿਅਕਤੀ ਨੂੰ ਰੁੱਖ ਲਾਉਣੇ ਚਾਹੀਦੇ ਹਨ- ਸ਼ੈਕੀ ਸਿੰਗਲਾ
ਉਹਨਾਂ ਸੁਸਾਇਟੀ ਨੂੰ 10 ਹਜ਼ਾਰ ਰੁਪਏ ਦੀ ਇਮਦਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਮੱਦਦ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਬੀੜ ਵਿੱਚ ਢੁਕਵੀਂ ਜਗ੍ਹਾ ਤੇ ਫਲਾਂ ਦੇ ਬੂਟੇ ਲਗਾਏ ਜਾਣ ਅਤੇ ਉਸ ਦਾ ਸਾਰਾ ਖਰਚਾ ਉਹਨਾਂ ਆਪ ਚੁੱਕਣ ਦਾ ਵਾਅਦਾ ਕੀਤਾ। ਉਨਾ ਕਿਹਾ ਕਿ ਸਮੇ ਦੀ ਮੰਗ ਅਨੁਸਾਰ ਹਰ ਵਿਅਕਤੀ ਨੂੰ ਵਹਿਮਾਂ ਭਰਮਾਂ ਤੋਂ ਉਪਰ ਉਠ ਕੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਅਤੇ ਲੱਗੇ ਹੋਏ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਰੁੱਖ ਤੇ ਮਨੁੱਖ ਦਾ ਗੂੜਾ ਰਿਸਤਾ ਹੈ ਰੁੱਖ ਹੀ ਮਨੁੱਖ ਦਾ ਜਨਮ ਤੋਂ ਲੈ ਕੇ ਮਰਨ ਤੱਕ ਸਾਥ ਨਿਭਾਉਦੇ ਹਨ।
ਇਸ ਮੌਕੇ ਸੁਸਾਇਟੀ ਦੇ ਸਕੱਤਰ ਪ੍ਰੋਫੈਸਰ ਕ੍ਰਿਸ਼ਨ ਕੁਮਾਰ ਨੇ ਬੋਲਦਿਆ ਕਿਹਾ ਕਿ ਸੁਸਾਇਟੀ ਭਵਿੱਖ ਵਿੱਚ ਵਾਤਾਵਰਣ ਦੀ ਸੰਭਾਲ ਦੇ ਨਾਲ ਨਾਲ ਸਮਾਜ ਭਲਾਈ ਲਈ ਕਾਰਜ ਕਰਦੀ ਰਹੇਗੀ। ਕਨਵੀਨਰ ਧਰਮਪਾਲ ਢੱਡਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਗਰੀਨ ਮਿਸ਼ਨ ਨਾਲ ਜੁੜਨ ਦੀ ਅਪੀਲ ਕੀਤੀ। ਉਹਨਾਂ ਹਰ ਇਨਸਾਨ ਨੂੰ ਰੁੱਖ ਲਾਉਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਣ ਨੇ ਪ੍ਰਦੂਸ਼ਿਤ ਹੋਣ ਤੋਂ ਘਟਾਇਆ ਜਾ ਸਕੇ।
ਇਸ ਮੌਕੇ ਪ੍ਰਧਾਨ ਧਰਮਵੀਰ ਖੰਨਾ, ਨਿਰਭੈ ਸਿੰਘ ਭੁੱਲਰ ਜ਼ਿਲ੍ਹਾ ਕੋਆਰਡੀਨੇਟਰ, ਜਸਵੰਤ ਸਿੰਘ ਕਬਾੜੀਆ, ਅਧਿਆਪਕ ਸੰਜੀਵ ਕੁਮਾਰ, ਪ੍ਰੋ. ਸੁਖਵਿੰਦਰ ਸਿੰਘ, ਐਡਵੋਕੇਟ ਕ੍ਰਿਸ਼ਨ ਜੈਨ, ਗੁਰਗਿਆਨ ਸਿੰਘ ਜੇ.ਈ, ਮਾ. ਸੁਖਦੇਵ ਸਿੰਘ ਢਿੱਲੋਂ, ਅਧਿਆਪਕ ਸੰਦੀਪ ਕੁਮਾਰ, ਇੰਜੀਨੀਅਰ ਰੁਪਿੰਦਰ ਸਿੰਘ ਬਿਜਲੀ ਬੋਰਡ, ਸਮਾਜ ਸੇਵੀ ਬਲਦੇਵ ਜਿੰਦਲ, ਅਮ੍ਰਿਤਪਾਲ ਵਿੱਕੀ, ਜੀਵਨ ਖੋਖਰ, ਐਡਵੋਕੇਟ ਮਨਿੰਦਰ ਸਿੰਘ ਸੰਧੂ, ਮਨਿੰਦਰ ਸਿੰਘ ਧਾਲੀਵਾਲ ਹਾਜਰ ਸਨ। ਸੁਸਾਇਟੀ ਵੱਲੋ ਆੜਤੀਆ ਸੈਕੀ ਸਿੰਗਲਾ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
135870cookie-checkਗਰੀਨ ਮਿਸ਼ਨ ਵੈਲਫੇਅਰ ਸੁਸਾਇਟੀ ਨੇ ਬੀੜ ਵਿਖੇ ਲਗਾਏ ਰੁੱਖ
error: Content is protected !!