November 24, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ, 1 ਜਨਵਰੀ (ਪ੍ਰਦੀਪ ਸ਼ਰਮਾ): ਸਥਾਨਕ  ਗਰੀਨ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਰਾਮਪੁਰਾ ਸ਼ਹਿਰ  ਨੂੰ ਹਰਾ ਭਰਾ ਬਣਾਉਣ ਦੇ ਯਤਨਾਂ ਨੂੰ ਹੁਲਾਰਾ ਦੇਣ ਲਈ ਅਤੇ ਨਵੇਂ ਸਾਲ ਦੀ ਪਹਿਲੀ ਸਵੇਰ ਦੀ ਸ਼ੁਭ ਸ਼ੁਰੂਆਤ ਲਈ ਅੱਜ ਰਾਮਪੁਰਾ ਬੀੜ ਵਿਖੇ ਰਾਕੇਸ਼ ਪੁਰੀ ਚੇਅਰਮੈਨ ਜੰਗਲਾਤ ਵਿਭਾਗ ਅਤੇ ਇੰਦਰਜੀਤ ਸਿੰਘ ਮਾਨ ਚੇਅਰਮੈਨ ਖਾਦੀ ਉਦਯੋਗ, ਐਡਵੋਕੇਟ ਗੁਰਮੀਤ ਸਿੰਘ ਜਿਲਾ ਲੀਗਲ ਸੈਲ ਬਠਿੰਡਾ ਆਪਣੀ ਟੀਮ ਨਾਲ ਪਹੁੰਚੇ। ਸਾਲ 2023 ਦੀ ਸ਼ੁਰੂਆਤ ਮੌਕੇ ਉਹਨਾਂ 23 ਨਵੇਂ ਰੁੱਖ ਲਗਾਏ ਅਤੇ ਗਰੀਨ ਮਿਸ਼ਨ ਸੁਸਾਇਟੀ ਦੇ ਕੰਮ ਕਾਰ ਦਾ ਜਾਇਜ਼ਾ ਲਿਆ। ਉਹਨਾਂ ਹਰੇ ਭਰੇ ਰੁੱਖ ਦੇਖ ਕੇ ਤਸੱਲੀ ਪ੍ਰਗਟ ਕੀਤੀ। ਰਾਕੇਸ਼ ਪੁਰੀ ਨੇ ਕਿਹਾ ਕਿ ਹਰ ਜਿੰਮੇਵਾਰ ਨਾਗਰਿਕ ਦਾ ਫਰਜ਼ ਹੈ ਕਿ ਵਾਤਾਵਰਣ ਬਚਾਉਣ ਅਤੇ ਗਰੀਨਰੀ ਵਧਾਉਣ ਲਈ ਕੰਮ ਕਰੇ।
ਇਸ ਮੌਕੇ ਗਰੀਨ ਮਿਸ਼ਨ ਦੇ ਕਨਵੀਨਰ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਚੈਅਰਮੈਨ ਮਾਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਵੀ ਸੁਸਾਇਟੀ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਰਾਕੇਸ਼ ਪੁਰੀ ਨੇ ਪਿਛਲੇ ਛੇ ਸਾਲਾਂ ਦੌਰਾਨ ਸੁਸਾਇਟੀ ਦੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਖੁਸ਼ੀ ਦਾ ਇਜਹਾਰ ਕੀਤਾ। ਕਨਵੀਨਰ ਧਰਮਪਾਲ ਢੱਡਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਗਰੀਨ ਮਿਸ਼ਨ ਨਾਲ ਜੁੜਨ ਦੀ ਅਪੀਲ ਕੀਤੀ। ਉਹਨਾਂ ਸਾਰੇ ਨਾਗਰਕਿਾਂ ਨੂੰ ਰੁੱਖ ਲਾਉਣ ਦੀ ਅਪੀਲ ਕੀਤੀ ਤਾਂ ਜੋ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਘਟਾਇਆ ਜਾ ਸਕੇ।
ਇਸ ਮੌਕੇ ਕਨਵੀਨਰ ਧਰਮਪਾਲ ਢੱਡਾ, ਸਾਬਕਾ ਪ੍ਰਧਾਨ ਨਾਮਧਾਰੀ ਨਿਰਪਾਲ ਸਿੰਘ, ਪ੍ਰਧਾਨ ਧਰਮਵੀਰ ਖੰਨਾ, ਮਾ. ਸੰਜੀਵ ਕੁਮਾਰ ਸਕੱਤਰ, ਮਾ. ਸੰਦੀਪ ਕੁਮਾਰ ਖਜਾਨਚੀ, ਸਤਵੰਤ ਸਿੰਘ ਵਾਈਸ ਪ੍ਰਧਾਨ, ਨਿਰਭੈ ਸਿੰਘ ਭੁੱਲਰ ਜ਼ਿਲ੍ਹਾ ਕੋਆਰਡੀਨੇਟਰ, ਇੰਜੀਨੀਅਰ ਰੁਪਿੰਦਰ ਸਿੰਘ ਸਹਾਇਕ ਸਕੱਤਰ, ਸਾਬਕਾ ਪ੍ਰਧਾਨ ਐਡਵੋਕੇਟ ਕ੍ਰਿਸ਼ਨ ਚੰਦ ਜੈਨ, ਗੁਰਗਿਆਨ ਸਿੰਘ ਜੇ.ਈ, ਜੀਵਨ ਕੁਮਾਰ ਖੋਖਰ, ਪ੍ਰੋ. ਸੁਖਵਿੰਦਰ ਸਿੰਘ, ਮਾ. ਸੁਖਦੇਵ ਸਿੰਘ ਢਿੱਲ੍ਹੋ, ਲਖਵੀਰ ਸਿੰਘ ਧਾਲੀਵਾਲ, ਵਿਨੀਤ ਕੁਮਾਰ, ਭੀਮ ਸੈਣ ਗੋਇਲ, ਇਬਰਾਹੀਮ ਖਾਨ, ਡਾ. ਬੱਬੂ ਖਾਨ, ਜਸਵੰਤ ਸਿੰਘ ਕਬਾੜੀਆ, ਸੈਕੀ ਸਿੰਗਲਾ ਆੜਤੀਆ, ਤਰੁਨ ਕੁਮਾਰ, ਹਰਪਾਲ ਸਿੰਘ ਜੇ.ਈ, ਅੰਮ੍ਰਿਤਪਾਲ ਵਿੱਕੀ, ਰਾਜੂ ਜੇਠੀ, ਰਾਮ ਸਰੂਪ ਜੇਠੀ, ਜਸਵਿੰਦਰ ਸਿੰਘ ਪੀਰ ਫਰੂਟ ਕੰਪਨੀ, ਟੀਨਾ ਬਾਠ, ਸੋਨੂੰ, ਰਾਜੂ ਗਾਂਧੀ ਨਗਰ, ਵਿੱਕੀ, ਗੋਰਾ ਸਰਪੰਚ, ਰੇਂਜ ਅਫਸਰ ਗੁਰਸੇਵਕ ਸਿੰਘ, ਵਣਗਾਰਡ ਅਪਿੰਦਰ ਸਿੰਘ , ਗੁਰਮੀਤ ਸਿੰਘ, ਪੱਤਰਕਾਰ ਮਨਮੋਹਨ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਵਿਅਕਤੀਆਂ ਨੇ ਭਾਗ ਲਿਆ।
ਧਰਮਪਾਲ ਢੱਡਾ ਨੇ ਕਿਹਾ ਕਿ ਸਮੇ ਦੀ ਮੰਗ ਅਨੁਸਾਰ ਹਰ ਵਿਅਕਤੀ ਨੂੰ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਅਤੇ ਲੱਗੇ ਹੋਏ ਰੁੱਖਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਰੁੱਖ ਤੇ ਮਨੁੱਖ ਦਾ ਗੂੜਾ ਰਿਸਤਾ ਹੈ, ਰੁੱਖ ਹੀ ਮਨੱਖ ਦਾ ਜਨਮ ਤੋਂ ਲੈ ਕੇ ਮਰਨ ਤੱਕ ਸਾਥ ਨਿਭਾਉਦੇ ਹਨ। ਮਨੁੱਖਤਾ ਦੇ ਭਲੇ ਹਿੱਤ ਨਿਰ ਸਵਾਰਥ ਕੰਮ ਕਰਦੀਆਂ ਸੁਸਾਇਟੀਆਂ ਦੀ ਇਮਦਾਦ ਕਰਨੀ ਚਾਹੀਦੀ ਹੈ। ਸੁਸਾਇਟੀ ਵੱਲੋ ਰਾਕੇਸ਼ ਪੁਰੀ, ਇੰਦਰਜੀਤ ਮਾਨ, ਅਤੇ ਐਡਵੋਕੇਟ ਗੁਰਮੀਤ ਸਿੰਘ ਜਿਲਾ ਲੀਗਲ ਸੈਲ ਬਠਿੰਡਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
136400cookie-check  ਨਵੇਂ ਸਾਲ ਦੇ ਮੌਕੇ ਗਰੀਨ ਮਿਸ਼ਨ ਵੈਲਫੇਅਰ ਸੁਸਾਇਟੀ ਨੇ ਲਗਾਏ ਪੌਦੇ
error: Content is protected !!