September 15, 2024

Loading

ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਜਗਰਾਉਂ/ ਲੁਧਿਆਣਾ – ਸਰਕਾਰੀ ਕੰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ (ਲੁਧਿ:) ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ ਗਿੱਲ ਦੀ ਅਗਵਾਈ ਹੇਠ (1-6-2023 ਤੋਂ 8-6-2023 ) ਤੱਕ ਸੱਤ ਦਿਨ ਦਾ ਸਮਰ ਕੈਂਪ ਲਗਾਇਆ ਗਿਆ। ਸਮਰ ਕੈਂਪ ਵਿਚ ਮੈਡਮ ਹਰਬੰਸ ਕੌਰ ਪੀ ਟੀ ਆਈ ਨੇ ਲੜਕੀਆਂ ਨੂੰ ਖੋ ਖੋ, ਬੈਡਮਿੰਟਨ,ਕਿੱਕ ਬਾਕਸਿੰਗ ਦੇ ਮੁਕਾਬਲੇ ਕਰਵਾਏ ਅਤੇ ਸਿਖਲਾਈ ਦਿੱਤੀ। ਸਾਰੇ ਵਰਗ ਦੀਆਂ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਅੰਗਰੇਜ਼ੀ ਲੈਕਚਰਾਰ ਸ੍ਰੀਮਤੀ ਦਲਜੀਤ ਕੌਰ, ਮੈਡਮ ਰੇਨੂੰ ਬਾਲਾ ਨੇ ਬੱਚਿਆਂ ਨੂੰ ਵਧੀਆ ਲੈਕਚਰ ਦਿੱਤੇ ਖੇਡਾਂ ਬਾਰੇ ਪ੍ਰੇਰਿਤ ਕੀਤਾ। ਅਖੀਰਲੇ ਦਿਨ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ ਗਿੱਲ ਨੇ ਸਾਰੇ ਅਧਿਆਪਕਾਂ ਦਾ ਸਾਥ ਦੇਣ ਤੇ ਧੰਨਵਾਦ ਕੀਤਾ।
# Contact us for News and advertisement on 980-345-0601
Kindly Like,Share & Subscribe http://charhatpunjabdi.com
153320cookie-checkਸਰਕਾਰੀ ਕੰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ( ਲੁਧਿਆਣਾ) ਦੀਆਂ ਵਿਦਿਆਰਥਣਾਂ ਨੇ ਸਮਰ ਕੈਂਪ ਦਾ ਲਿਆ ਆਨੰਦ  
error: Content is protected !!