March 27, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 26 ਮਾਰਚ (ਪ੍ਰਦੀਪ ਸ਼ਰਮਾ) :ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇਤਿਹਾਸ ਵਿੱਚ ਸਾਇਦ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਵਿਧਾਇਕ ਨੇ ਜਿੱਤਣ ਤੋ ਵਾਅਦ ਆਪਣੇ ਚੋਣ ਵਾਅਦੇ ਇੰਨੇ ਛੇਤੀ ਪੂਰੇ ਕੀਤੇ ਹੋਣ ਜਿੰਨੀ ਛੇਤੀ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕੀਤੇ ਹਨ।ਇਸ ਦੀ ਉਦਾਹਰਣ ਪਿੰਡ ਮਹਿਰਾਜ ਹੈ ਜਿਸ ਨੂੰ ਕਦੇ ਕੈਪਟਨ ਦੇ ਪੁਰਖਿਆਂ ਦੇ ਪਿੰਡ ਵਜੋ ਜਾਣਿਆ ਜਾਂਦਾ ਸੀ ਪਰ ਕੈਪਟਨ ਸਰਕਾਰ ਵੱਲੋ ਤੇ ਇਥੋ ਰਹਿ ਚੁੱਕੇ ਕਾਂਗਰਸੀ ਵਿਧਾਇਕ ਕਾਂਗੜ ਨੇ ਇਸ ਪਿੰਡ ਦਾ ਵਿਨਾਸ਼ ਹੀ ਕੀਤਾ ਹੈ। ਪਰ ਹੁਣ ਪ੍ਰਸਥਿਤੀਆ ਬਦਲਗੀਆ ਬਦਲਾਅ ਦਾ ਸੱਚ ਉਦੋ ਸਾਹਮਣੇ ਆ ਗਿਆ ਜਦੋ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪਹਿਲੀ ਵਾਰ ਦਸਮੇਸ਼ ਗਊਸਾਲਾ ਮਹਿਰਾਜ ਨੂੰ ਪਿੰਡ ਵਾਸੀਆਂ ਦੀ ਹਾਜਰੀ ਵਿੱਚ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ।
ਕਾਂਗੜ ਦੇ ਚਹੇਤਿਆਂ ਨੇ ਨਗਰ ਪੰਚਾਇਤ ਮਹਿਰਾਜ ਦੇ ਗਊ ਸੈਂਸ ਦੇ ਪੰਜ ਲੱਖ ਰੁਪਏ ਦੀ ਦੁਰਵਰਤੋ ਕੀਤੀ ਇਸ ਕਰਵਾਂਗੇ ਉੱਚ ਪੱਧਰੀ ਜਾਂਚ 
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਤੋ ਪਹਿਲਾਂ ਨਗਰ ਪੰਚਾਇਤ ਮਹਿਰਾਜ ਦਾ ਇਕੱਠਾ ਹੋਇਆ ਗਊਸੈਂਸ ਦਾ ਪੈਸਾ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ  ਦੇ ਚਹੇਤਿਆਂ ਵੱਲੋ ਸਹਿਰ ਦੀਆਂ ਵੋਟਾਂ ਪੱਕੀਆ ਕਰਨ ਲਈ ਰਾਮਪੁਰਾ ਸਹਿਰ ਦੀ ਨੰਦੀਸਾਲਾਂ ਨੂੰ ਦਿੱਤਾ ਜਾਂਦਾ ਸੀ ,ਜਿਸ ਦਾ ਪ੍ਰਬੰਧਕ ਕਾਂਗੜ ਦੇ ਚਹੇਤਿਆਂ ਕੋਲ ਹੈ ਤੇ ਉਹ ਗਊਸਾਲਾ ਨੂੰ ਆਪਣੇ ਸਿਆਸੀ ਹਿੱਤ ਪਾਲਣ ਲਈ ਵਰਤਦੇ ਸਨ। ਇਸੇ ਤਰ੍ਹਾਂ ਉਹਨਾਂ ਨੇ ਪਿੰਡ ਮਹਿਰਾਜ ਦੇ ਗਊਸੈਸ ਦਾ 05 ਲੱਖ ਰੁਪਇਆ ਗੈਰਕਨੂੰਨੀ ਢੰਗ ਨਾਲ ਨੰਦੀਸਾਲਾਂ ਨੂੰ ਦਿੱਤਾ ਤੇ ਇਥੇ ਜਿਕਰਯੋਗ ਹੈ ਕਿ ਕਰੋਨਾ ਕਾਲ ਵੇਲੇ ਇਸੇ ਨੰਦੀਸਾਲਾਂ ਦੇ ਪ੍ਰਬੰਧਕਾਂ ਨੇ ਨੰਦੀਸਾਲਾਂ ਦੇ ਪੈਸੇ ਦੀ ਦੁਰਵਰਤੋ ਕਰਕੇ ਸੈਨੇਟਾਈਜਰ ਦੀਆਂ ਕੁੱਝ ਸੀਸੀਆ ਵੰਡੀਆਂ ਸਨ ਜਿਸ ਤੇ ਸਾਬਕਾ ਮੰਤਰੀ ਕਾਂਗੜ ਦੀਆਂ ਫੋਟੋਆਂ ਲਾਈਆ ਸਨ।
ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਂਗੇ ਅਤੇ ਅੱਗੇ ਤੋ ਪਿੰਡ ਮਹਿਰਾਜ ਦੀ ਨਗਰ ਪੰਚਾਇਤ ਦਾ ਪੈਸਾ ਪਿੰਡ ਮਹਿਰਾਜ ਵਿਖੇ ਹੀ ਲਾਇਆ ਜਾਵੇਗਾ। ਉਨ੍ਹਾਂ ਗਊਸਾਲਾ ਨੂੰ ਚੈੱਕ ਭੇਂਟ ਕਰਦਿਆ ਕਿਹਾ ਕਿ ਮੈ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਉਹ ਪੂਰਾ ਕਰ ਦਿੱਤਾ ਤੇ ਪਿੰਡ ਵਾਸੀਆਂ ਨੇ ਦਸਿਆਂ ਕਿ ਇਹ ਪਹਿਲੀ ਵਾਰ ਹੋਇਆ ਇਸ ਤੋ ਪਹਿਲਾਂ ਨਾ ਆਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਅਤੇ ਨਾ ਕਾਂਗਰਸ ਦੇ ਸਾਬਕਾ ਮੰਤਰੀ ਕਾਂਗੜ ਨੇ ਅਜਿਹਾ ਕੰਮ ਕੀਤਾ ਸੀ ਜੋ ਆਮ ਆਦਮੀ ਪਾਰਟੀ ਦਾ ਵਿਧਾਇਕ ਬਲਕਾਰ ਸਿੰਘ ਸਿੱਧੂ ਕਰ ਗਿਆ। ਇਸ ਮੌਕੇ ਹੋਰਨਾਂ ਤੋ ਇਲਾਵਾ ਯੋਧਾ ਮਹਿਰਾਜ, ਤੋਤਾ ਸਿੰਘ ਐਮਸੀ, ਜਗਸੀਰ ਸਿੰਘ ਵੈਦ, ਮਨਬੀਰ ਸਿੰਘ ਮੰਨਾ, ਸਾਬਕਾ ਐਮਸੀ ਲਖਵਿੰਦਰ ਸਿੰਘ ਲੱਖਾ ਅਤੇ ਵਿਜੈ ਕੁਮਾਰ ਐਮਸੀ ਆਦਿ ਹਾਜਰ ਸਨ।
111690cookie-checkਮਹਿਰਾਜ ਦੀ ਗਊਸਾਲਾ ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕਰਕੇ ਆਪਣਾ ਚੋਣ ਵਾਅਦਾ ਪੂਰਾ ਕੀਤਾ :ਬਲਕਾਰ ਸਿੱਧੂ
error: Content is protected !!