April 12, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, (ਸਤ ਪਾਲ ਸੋਨੀ)  – ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਦੰਦਾਂ ਦੀ ਸਿਹਤ ਸੰਭਾਲ ਮੁਹਿੰਮ ਤਹਿਤ ਜਵੰਦਸੰਜ਼ ਪ੍ਰਾਇਵੇਟ ਲਿਮਿਟਡ, ਭੋਲਾਪੁਰ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਲਗਾਏ ਗਏ ਕੈਂਪ ਦੇ ਦੂਜੇ ਦਿਨ 200 ਤੋਂ ਵੱਧ ਲੋਕਾਂ ਦੇ ਦੰਦਾਂ ਦਾ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੰਦਾਂ ਸਬੰਧੀ ਹੋਣ ਵਾਲੀਆਂ ਬੀਮਾਰੀਆਂ ਤੋਂ ਜਾਣੂ ਕਰਵਾਇਆ ਗਿਆ। ਡਾ. ਨਵਦੀਪ ਕੌਰ, ਡਾ. ਪ੍ਰੀਤਇੰਦਰ ਸਿੰਘ ਅਤੇ ਡਾ. ਪੂਜਾ ਮਹਿਰਾ ਦੀ ਟੀਮ ਨੇ ਆਧੁਨਿਕ ਉਪਕਰਨਾਂ ਦੀ ਸਹਾਇਤਾ ਨਾਲ ਕੈਂਪ ਵਿੱਚ ਆਏ ਮਰੀਜਾਂ ਦੇ ਦੰਦਾਂ ਦੀ ਬਰੀਕੀ ਨਾਲ ਜਾਂਚ ਕੀਤੀ। ਇਸ ਮੌਕੇ ਤੇ ਕਾਲਜ ਦੇ ਵਾਇਸ ਚੇਅਰਮੈਨ ਅਮਰਜੀਤ ਸਿੰਘ ਵੀ ਉਪਸਥਿਤ ਸਨ।
ਡਾ. ਨਵਦੀਪ ਕੌਰ ਨੇ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਮੁੱਢਲੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਦੰਦਾਂ ਦੀ ਸਫਾਈ ਲਈ ਟੂਥ ਪਾਊਡਰ ਨਾ ਵਰਤ ਕੇ ਟੂਥ ਬਰਸ਼ ਦੇ ਨਾਲ ਟੂਥ ਪੇਸਟ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਮੂੰਹ ਸਬੰਧੀ ਹੋਣ ਵਾਲੀਆਂ ਆਮ ਬੀਮਾਰੀਆਂ ਜਿਵੇਂ ਕਿ ਦੰਦਾਂ ਦੀ ਸੜਣ ਅਤੇ ਮਸੂੜਿਆਂ ਸਬੰਧੀ ਤਕਲੀਫਾਂ ਤੋਂ ਵੀ ਜਾਣੂ ਕਰਵਾਇਆ। ਡਾਕਟਰਾਂ ਵੱਲੋਂ ਵਿਸ਼ੇਸ਼ ਤੌਰ ਤੇ ਮੂੰਹ ਦੇ ਕੈਂਸਰ ਦਾ ਨਿਰੀਖਣ ਕੀਤਾ ਗਿਆ।
ਉਨ੍ਹਾਂ ਨੇ ਮੂੰਹ ਦੇ ਕੈਂਸਰ ਦੀ ਬੀਮਾਰੀ ਵਿੱਚ ਹੋ ਰਹੇ ਵਾਧੇ ਸਬੰਧੀ ਖਾਸ ਤੌਰ ਤੇ ਦਸਦਿਆਂ ਆਖਿਆ ਕਿ ਇਸ ਦਾ ਮੁੱਖ ਕਾਰਨ ਤੰਬਾਕੂ, ਜਰਦਾ, ਗੁਟਕਾ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਹੈ।ਉਨ੍ਹਾਂ ਨੇ ਲੋਕਾਂ ਨੂੰ ਸਮਝਾਇਆ ਕਿ ਇਨ੍ਹਾਂ ਪਦਾਰਥਾਂ ਤੇ ਖਰਚਾ ਕਰਨ ਨਾਲੋਂ ਬੇਹਤਰ ਹੈ ਕਿ ਉਹ ਇਹ ਖਰਚ ਪੌਸ਼ਟਿਕ ਖਾਣੇ ਅਤੇ ਬੱਚਿਆਂ ਦੀ ਪੜਾਈ ਲਈ ਕਰਨ। ਉਨ੍ਹਾਂ ਨੇ ਕਿਹਾ ਕਿ ਦੰਦਾਂ ਦੀ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦੀ ਜਾਂਚ ਅਤੇ ਸਮੇਂ ਨਾਲ ਇਲਾਜ ਦੰਦਾਂ ਦੇ ਸਮੇਂ ਸਮੇਂ ਤੇ ਚੈੱਕ-ਅੱਪ ਨਾਲ ਹੀ ਸੰਭਵ ਹੈ।

 

#For any kind of News and advertisement contact us on   980-345-0601 
117830cookie-checkਦੰਦਾਂ ਦੇ ਫਰੀ ਚੈਕਅੱਪ ਤੇ ਚੇਤਨਾ ਕੈਂਪ ਦੇ ਦੂਜੇ ਦਿਨ  200  ਮਰੀਜਾਂ ਦੇ ਦੰਦਾਂ ਦਾ ਕੀਤਾ ਨਿਰੀਖਣ  
error: Content is protected !!