April 26, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ): ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਦੰਦਾਂ ਦੀ ਸਿਹਤ ਸੰਭਾਲ ਮੁਹਿੰਮ ਤਹਿਤ ਗੁਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ, ਸਿਵਿਲ ਲਾਈਨਜ਼, ਲੁਧਿਆਣਾ ਵਿਖੇ ਦੰਦਾਂ ਦੇ ਫਰੀ ਚੈਕਅੱਪ ਅਤੇ ਚੇਤਨਾ ਕੈਂਪ ਕਾਲਜ ਦੇ ਚੇਅਰਮੈਨ ਬਾਬਾ ਅਨਹਦ ਰਾਜ ਸਿੰਘ ਦੀ ਸਰਪ੍ਰਸਤੀ ਹੇਠ ਕੀਤਾ ਲਗਾਇਆ ਗਿਆ। ਇਸ ਕੈਂਪ ਵਿੱਚ ਡਾ. ਨਵਦੀਪ ਕੌਰ ਦੀ ਟੀਮ ਨੇ 250 ਦੇ ਕਰੀਬ ਵਿਦਿਆਰਥੀਆਂ ਦੇ ਦੰਦਾਂ ਦੀ ਬਰੀਕੀ ਨਾਲ ਜਾਂਚ ਕੀਤੀ। ਇਸ ਮੌਕੇ ਡੈਂਟਲ ਕਾਲਜ ਦੇ ਵਾਇਸ ਚੇਅਰਮੈਨ ਅਮਰਜੀਤ ਸਿੰਘ ਅਤੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਵੀ ਉਚੇਚੇ ਤੌਰ ਤੇ ਹਾਜਰ ਸਨ।
“ਬੱਚਿਆਂ ਦੇ ਸਿਹਤਮੰਦ ਵਿਕਾਸ ਵਿੱਚ ਅਰੋਗ ਦੰਦਾਂ ਦਾ ਮਹੱਤਵ”
ਡਾ. ਨਵਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਸਿਹਤਮੰਦ ਸਰੀਰ ਦੇ ਵਿਕਾਸ ਵਿੱਚ ਦੰਦਾਂ ਦੀ ਅਰੋਗਤਾ ਦੇ ਮਹਤੱਵ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਬੱਚਿਆਂ ਵਿੱਚ ਦੰਦਾਂ ਦੇ ਖੌੜ ਅਤੇ ਉਨ੍ਹਾਂ ਵਿੱਚ ਕੀੜਾ ਲੱਗਣ ਵਰਗੀਆਂ ਬੀਮਾਰੀਆਂ ਮਿੱਠੀਆਂ ਚੀਜਾਂ, ਫਾਸਟ ਫੂਡ ਅਤੇ ਕੋਲਡ ਡਰਿੰਕ ਦੇ ਜਿਆਦਾ ਸੇਵਨ ਕਰਕੇ ਹੁੰਦੀਆਂ ਹਨ।ਇਸ ਸਬੰਧੀ ਮੁੱਢਲੀ ਜਾਣਕਾਰੀ ਅਤੇ ਨਿਯਮਿਤ ਜਾਂਚ ਨਾਲ ਇਸ ਬੀਮਾਰੀ ਦਾ ਇਲਾਜ ਕਰਕੇ ਇਸ ਨੂੰ ਵੱਧਣ ਤੋਂ ਰੋਕਿਆ ਜਾ ਸਕਦਾ ਹੈ।ਇਸ ਵਿੱਚ ਅਣਗਹਿਲੀ ਵਰਤਨ ਨਾਲ ਦੰਦਾਂ ਵਿੱਚ ਦਰਦ ਵੱਧ ਸਕਦਾ ਹੈ ਅਤੇ ਦੰਦ ਨੂੰ ਕੱਢਣਾ ਜਾਂ ਰੂਟ ਕਨਾਲ ਵੀ ਕਰਵਾਉਣਾ ਪੈ ਸਕਦਾ ਹੈ।ਇਸ ਤੋਂ ਬੱਚਣ ਦਾ ਸਭ ਤੋਂ ਸਰਲ ਉਪਾਅ ਹੈ ਕਿ ਦਿਨ ਵਿੱਚ ਘੱਟੋ ਘੱਟ ਦੋ ਵਾਰ ਬੁਰਸ਼ ਕੀਤਾ ਜਾਵੇ ਅਤੇ ਜਿਆਦਾ ਮਿੱਠੀਆਂ ਚੀਜ਼ਾਂ, ਫਾਸਟ ਫੂਡ ਤੋਂ ਪਰਹੇਜ ਕੀਤਾ ਜਾਵੇ। ਡਾਕਟਰ ਕੋਲੋਂ ਦੰਦਾਂ ਦੀ ਨਿਯਮਿਤ ਜਾਂਚ ਕਰਵਾਉਣੀ ਬਹੁਤ ਹੀ ਜਰੂਰੀ ਹੈ।
ਭਵਿੱਖ ਵਿੱਚ ਵੀ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ, ਲੁਧਿਆਣਾ ਵੱਲੋਂ ਵਿਦਿਆਰਥੀਆਂ ਲਈ ਅਜਿਹੇ ਦੰਦਾਂ ਦੇ ਮੁਫਤ ਚੈਕਅੱਪ ਕੈਂਪ ਲਗਾਏ ਜਾਂਦੇ ਰਹਿਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਮੁੱਢਲਾ ਇਲਾਜ ਮੁਹਈਆ ਕਰਵਾਇਆ ਜਾ ਸਕੇ।ਇਸ ਕੈਂਪ ਦੌਰਾਨ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਡੈਂਟਲ ਕੈਂਪ ਕਾਰਡ ਵੀ ਮੁਹੱਈਆ ਕੀਤੇ ਗਏ ਜਿਸ ਰਾਹੀਂ ਭਵਿੱਖ ਵਿੱਚ ਹਸਪਤਾਲ ਵਿਚ ਰਿਆਇਤੀ ਦਰਾਂ ਤੇ ਇਲਾਜ ਕਰਵਾਇਆ ਜਾ ਸਕੇਗਾ। ਇਸ ਕੈਂਪ ਦਾ ਸਫਲ ਆਯੋਜਨ ਸਕੂਲ ਦੇ ਪ੍ਰਬੰਧਕ ਡਾ. ਐਸ.ਪੀ. ਸਿੰਘ (ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ) ਅਤੇ ਪ੍ਰਿੰਸੀਪਲ ਸ਼੍ਰੀਮਤੀ ਗੁਨੀਤ ਕੌਰ ਦੇ ਸਹਿਯੋਗ ਨਾਲ ਹੋਇਆ।
#For any kind of News and advertisement contact us on   980-345-0601 
118710cookie-checkਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਸਕੂਲੀ ਬੱਚਿਆਂ ਲਈ ਲਗਾਇਆ ਫਰੀ ਡੈਂਟਲ ਕੈਂਪ
error: Content is protected !!