ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 22 ਅਪ੍ਰੈਲ (ਪ੍ਰਦੀਪ ਸ਼ਰਮਾ) : ਸਥਾਨਕ ਸ਼ਹਿਰ ਵਿਖੇ ਬਣਨ ਵਾਲੇ ਰੇਲਵੇ ਫਲਾਈ ਓਵਰ ਪੁੱਲ ਵਿੱਚ ਲਾਂਘੇ ਨੂੰ ਲੈਕੇ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਉਦੋਂ ਪੂਰੀ ਹੋ ਗਈ ਜਦੋ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਐਕਸੀਅਨ ਇੰਦਰਜੀਤ ਸਿੰਘ ਨਾਲ ਲਾਂਘੇ ਸਬੰਧੀ ਗਲਬਾਤ ਕੀਤੀ।
ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਪੈਦਲ ਰਾਸਤੇ ਕਾਰਨ ਸ਼ਹਿਰ ਵਾਸੀਆਂ ਨੂੰ ਹੁਣ ਲੰਮੀ ਦੂਰੀ ਤਹਿ ਨਹੀਂ ਕਰਨੀ ਪਵੇਗੀ
ਇਸ ਸਬੰਧੀ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪ੍ਰੈਸ਼ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਬਣ ਰਹੇ ਰੇਲਵੇ ਫਲਾਈ ਓਵਰ ਪੁੱਲ ਨੂੰ ਲੈਕੇ ਇੱਕ ਸਮੱਸਿਆ ਆ ਰਹੀ ਸੀ ਕਿ ਰੇਲਵੇ ਪਲੇਟਫਾਰਮ ਤੇ ਬਣੇ ਪੈਦਲ ਪੁੱਲ ਦੇ ਸਾਹਮਣੇ ਪੁਰਾਣਾ ਚਾਲੂ ਰਾਸਤਾ ਬੰਦ ਹੋ ਜਾਣ ਕਾਰਨ ਫਲਾਈ ਓਵਰ ਪੁੱਲ ਬਣਨ ਤੋਂ ਬਾਅਦ ਸ਼ਹਿਰ ਵਾਸੀਆਂ ਤੇ ਇਲਾਕੇ ਦੇ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਸੀ । ਇਸ ਮੰਗ ਨੂੰ ਲੈਕੇ ਸ਼ਹਿਰ ਵਾਸੀ ਵਿਧਾਇਕ ਬਲਕਾਰ ਸਿੰਘ ਸਿੱਧੂ ਕੋਲ ਆਏ ਤੇ ਉਹਨਾਂ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਇਹ ਸਮੱਸਿਆ ਦਸੀ ਤੇ ਐਕਸੀਅਨ ਇੰਦਰਜੀਤ ਸਿੰਘ ਨੂੰ ਮੌਕਾ ਵਿਖਾਕੇ ਇਹ ਮਸਲਾ ਹੱਲ ਕਰਵਾਇਆ ਤੇ ਫਲਾਈ ਓਵਰ ਪੁਲ ਵਿੱਚ ਇਹ ਰਾਸਤਾ ਚਾਲੂ ਕਰਨ ਲਈ ਕਿਹਾ ਤੇ ਹੁਣ ਜਦੋਂ ਪੁੱਲ ਬਣੇਗਾ ਤਾਂ ਇਥੇ ਪੈਦਲ ਰਾਸਤਾ ਰੱਖਿਆ ਜਾਵੇਗਾ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇਗੀ ਤੇ ਉਹ ਬਿਨਾਂ ਪ੍ਰੇਸ਼ਾਨੀ ਪੈਦਲ ਪੁੱਲ ਤੋਂ ਇਸ ਰਾਸਤੇ ਰਾਹੀਂ ਪਟਿਆਲਾ ਮੰਡੀ ਨਾਲ ਆਵਾਜਾਈ ਬਹਾਲ ਹੋ ਜਾਵੇਗੀ ਤੇ ਉਹਨਾਂ ਨੂੰ ਲੰਮੀ ਦੂਰੀ ਤਹਿ ਨਹੀਂ ਕਰਨੀ ਪਵੇਗੀ।
1156021cookie-checkਸ਼ਹਿਰ ਵਾਸੀਆਂ ਦੀ ਭਾਰੀ ਮੰਗ ‘ਤੇ ਫਲਾਈ ਓਵਰ ਪੁੱਲ ‘ਚ ਰੇਲਵੇ ਦੇ ਪੈਦਲ ਪੁੱਲ ਸਾਹਮਣੇ ਪੈਦਲ ਰਾਸਤਾ ਬਣਾਇਆ