ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 28 ਜਨਵਰੀ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਬੋਲੀਆਂ ਦੂਜੀਆਂ ਸਿੱਖਣ ਸਮਝਣ ਵਿੱਚ ਕੋਈ ਬੁਰਾਈ ਨਹੀਂ ਸਿੱਖਣਾ ਚੰਗਾ ਕਾਰਜ ਹੈ ਪਰ ਮਾਂ ਬੋਲੀ ਵਿੱਚ ਮੁਹਾਰਤ ਅਤੀ ਜਰੂਰੀ ਹੈ। ਜਿਹੜੀਆਂ ਕੌਮਾਂ ਆਪਣੀ ਮਾਂ ਬੋਲੀ ਨੂੰ ਵਿਸਾਰ ਦਿੰਦੀਆਂ ਹਨ ਉਹ ਖਤਮ ਹੋ ਜਾਂਦੀਆਂ ਹਨ। ਉਕਤ ਤਰਾਂ ਦੀ ਸਿੱਖਿਆ ਵਿਚਾਰ ਦਿੰਦੇ ਹੋਏ ਡਾ. ਰਮਨਪੀ੍ਰਤ ਕੌਰ ਅਸਿਸਟੇਂਟ ਪ੍ਰੋਫੈਸਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਨੇ ਆਪਣੇ ਅਹਿਮ ਨੁਕਤੇ ਸਾਂਝੇ ਕੀਤੇ। ਉਹ .ਫਤਿਹ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਅਜੋਕੇ ਸੰਦਰਭ ਵਿੱਚ ਮਾਤ ਭਾਸ਼ਾ ਤੇ ਸਿੱਖਿਆ ਦੇ ਸੰਬੰਧ ਵਿਸ਼ੇ ਤੇ ਵੈਬੀਨਾਰ ਚ ਮੁੱਖ ਵਕਤਾ ਤੌਰ ਤੇ ਪੁੱਜੇ ਜਿੰਨਾਂ ਦਾ ਕਾਲਜ ਦੇ ਚੇਅਰਮੈਨ ਐਸ.ਐਸ ਚੱਠਾ ਨੇ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਪ੍ਰੀਤ ਕੌਰ ਨੇ ਵੈਬੀਨਾਰ ਵਿੱਚ ਆਨਲਾਈਨ ਸ਼ਾਮਲ ਹੋਣ ਵਾਲੇ ਸਰੋਤਿਆਂ ਅਤੇ ਮੁੱਖ ਵਕਤਾ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕਰਦਿਆਂ ਉਨਾਂ ਦੀ ਸਖਸ਼ੀਅਤ ਤੇ ਸੰਖੇਪ ਚਾਨਣਾ ਪਾਇਆ। ਮੁੱਖ ਵਕਤਾ ਡਾ. ਰਮਨਪ੍ਰੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬੱਚੇ ਮਾਤ ਭਾਸ਼ਾ ਤੋਂ ਵਿਰਵੇ ਹੋ ਰਹੇ ਹਨ। ਕਾਲਜ ਚੇਅਰਮੈਨ ਐਸ.ਐਸ ਚੱਠਾ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਤੇ ਹਮੇਸ਼ਾ ਇਸ ਤੇ ਪਹਿਰਾ ਦੇਣ ਦੀ ਗੱਲ ਵੀ ਆਖੀ। ਉਨਾਂ ਦੱਸਿਆ ਕਿ ਕਾਲਜ ਅਕਾਦਮਿਕ ਤੇ ਦਫਤਰੀ ਕੰਮਾਂ ਲਈ ਸਾਫਟਵੇਅਰ ਤਿਆਰ ਕਰ ਰਿਹਾ ਹੈ ਜੋ ਕਿ ਅੰਗਰੇਜੀ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਵੀ ਕੰਮ ਕਰ ਸਕਿਆ ਕਰੇਗਾ ਜੋ ਸੰਸਥਾ ਲਈ ਵਰਦਾਨ ਸਾਬਤ ਹੋਵੇਗਾ।
ਸਹਾਇਕ ਡਾਇਰੈਕਟਰ ਅਕਾਦਮਿਕ ਰਜਿੰਦਰ ਕੁਮਾਰ ਤਿ੍ਰਪਾਠੀ ਨੇ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਨੂੰ ਸਹੇਜ ਕੇ ਰੱਖਣ ਅਤੇ ਹੋਰਨਾਂ ਭਾਸ਼ਾਵਾਂ ਸਿੱਖਣ ਦੀ ਪ੍ਰੇਰਣਾ ਦਿੱਤੀ। ਐਮ.ਡੀ ਮਨਜੀਤ ਕੌਰ ਚੱਠਾ ਸਹਾਇਕ ਡਾਇਰੈਕਟਰ ਹਰਪ੍ਰੀਤ ਸ਼ਰਮਾ, ਪ੍ਰੋ. ਕੁਮਾਰੀ ਸ਼ੈਲਜਾ, ਪ੍ਰੋ. ਅਮਨਦੀਪ ਕੌਰ, ਪ੍ਰੋ. ਪਰਵਿੰਦਰ ਕੌਰ, ਪ੍ਰੋ. ਸਰਵਣ ਸਿੰਘ ਪ੍ਰੋ. ਬੀਰਬੱਲਾ ਸਿੰਘ ਤੋਂ ਇਲਾਵਾ ਸਮੂਹ ਸਟਾਫ ਨੇ ਪੰਜਾਬੀ ਵਿਭਾਗ ਨੂੰ ਸਫਲਤਾਪੂਰਵਕ ਵੈਬੀਨਾਰ ਕਰਵਾਉਣ ਤੇ ਮੁਬਾਰਕਬਾਦ ਦਿੱਤੀ। ਉਨਾਂ ਕਿਹਾ ਕਿ ਅਜਿਹੇ ਸਾਰਥਿਕ ਸੈਮੀਨਾਰ ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕਰਵਾਉਣ ਤੇ ਉਨਾਂ ਦੀ ਸੋਚ ਵਿਕਾਸਮਈ ਬਣਾਉਣ ਵਿੱਚ ਮਹੱਤਵਪੂਰਨ ਸਾਬਤ ਹੁੰਦੇ ਹਨ। ਜਿਕਰਯੋਗ ਹੈ ਕਿ .ਫਤਿਹ ਗਰੁੱਪ ਸਮੇਂ ਸਮੇਂ ਤੇ ਵਿਦਿਆਰਥੀਆਂ ਤੇ ਸਟਾਫ ਲਈ ਅਗਾਹਵਧੂ ਸੈਮੀਨਾਰ ਵੈਬੀਨਾਰ ਕਾਨਫਰੰਸਾਂ ਤੇ ਹੋਰ ਉਸਾਰੂ ਸਮਾਗਮ ਕਰਵਾਉਣ ਨੂੰ ਪਹਿਲ ਦਿੰਦਾ ਰਿਹਾ ਹੈ। ਨਤੀਜਨ ਵਿਦਿਆਰਥੀਆਂ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਜਾਦੀ ਦੇ ਨਾਲ ਨਾਲ ਲੀਡਰਸ਼ਿਪ ਵਰਗੇ ਅਹਿਮ ਗੁਣ ਸ਼ਖਸ਼ੀਅਤ ਦਾ ਅੰਗ ਬਣਨ ਵਿੱਚ ਸਹਾਈ ਹੁੰਦੇ ਹਨ।
1025200cookie-check.ਫਤਿਹ ਗਰੁੱਪ ਵੱਲੋਂ ਅਜੋਕੇ ਸੰਦਰਭ ਵਿੱਚ ਮਾਤ-ਭਾਸ਼ਾ ਤੇ ਸਿੱਖਿਆ ਦੇ ਸੰਬੰਧ ਵਿਸ਼ੇ ਤੇ ਵਿਸ਼ੇਸ਼ ਵੈਬੀਨਾਰ ਆਯੋਜਿਤ