ਚੜ੍ਹਤ ਪੰਜਾਬ ਦੀ।
ਰਾਮਪੁਰਾ ਫੂਲ਼, 16 ਫ਼ਰਵਰੀ (ਪ੍ਰਦੀਪ ਸ਼ਰਮਾ) : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਸਾਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਕੇਂਦਰ ਦੀ ਮੋਦੀ ਸਰਕਾਰ ਵੱਲ਼ੋਂ ਨਾ ਮੰਨੇ ਜਾਣ ਦੇ ਰੋਸ਼ ਵਜੋਂ ਕਿਸਾਨਾਂ ਵੱਲ਼ੋਂ ਜਗ੍ਹਾ ਜਗ੍ਹਾ ਪੀਐਮ ਮੋਦੀ ਦਾ ਪੁਤਲਾ ਫੂਕ ਆਪਣਾ ਵਿਰੋਧ ਜਤਾਇਆ ਗਿਆ। ਇਸੇ ਸੱਦੇ ਤਹਿਤ ਅੱਜ ਸਬ ਡਿਵੀਜਿਨ ਫੂਲ਼ ਵਿਖੇ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਤੇ ਬੀਕੇਯੂ ਸਿੱਧੂਪੁਰ ਵੱਲ਼ੋਂ ਸਾਂਝੇ ਤੌਰ ਤੇ ਫੂਲ਼ ਕਚਹਿਰੀਆਂ ਅੱਗੇ ਸੂਬਾ ਕਮੇਟੀ ਆਗੂ ਬਲਵੰਤ ਮਹਿਰਾਜ ਦੀ ਅਗਵਾਈ ਚ ਪੀਐਮ ਮੋਦੀ ਦਾ ਪੁਤਲਾ ਫੂਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਸੂਬਾ ਕਮੇਟੀ ਆਗੂ ਬਲਵੰਤ ਮਹਿਰਾਜ ਤੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲ਼ੋਂ ਸੰਯੁਕਤ ਕਿਸਾਨ ਮੋਰਚੇ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਹ ਕਿਸਾਨਾਂ ਦੀਆਂ ਬਾਕੀ ਬਚਦੀਆਂ ਮੰਗਾਂ ਜਿਸ ਵਿਚ ਐਮਐਸਪੀ ਕਾਨੂੰਨ ਦੀ ਗਰੰਟੀ, ਕਿਸਾਨਾਂ ਉੱਪਰ ਦਰਜ ਮਾਮਲੇ ਰੱਦ ਕਰਨ ਸੰਬੰਧੀ, ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਮੁਆਵਜੇ ਸਮੇਤ ਨੌਕਰੀਆਂ ਦੇਣ ਸੰਬੰਧੀ, ਲਖੀਮਪੁਰ ਖੀਰੀ ਹੱਤਿਆਕਾਂਡ ਦੇ ਦੋਸ਼ੀਆਂ ਖਿਲਾਫ ਕਾਰਵਾਈ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਕੇਂਦਰੀ ਵਜਾਰਤ ਚੋਂ ਬਾਹਰ ਕੱਢਣ ਸਮੇਤ ਹੋਰ ਵੀ ਕੁਝ ਮੰਗਾਂ ਨੂੰ ਹਲੇ ਤੱਕ ਕੇਂਦਰ ਦੀ ਮੋਦੀ ਸਰਕਾਰ ਵੱਲ਼ੋਂ ਨਹੀਂ ਮੰਨਿਆ ਗਿਆ ਜਿਸਦੇ ਚਲਦਿਆਂ ਫੂਲ਼ ਕਚਹਿਰੀਆਂ ਸਾਹਮਣੇ ਪੀਐਮ ਮੋਦੀ ਦਾ ਪੁਤਲਾ ਫੂਕ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ।
ਓਹਨਾ ਕਿਹਾ ਕਿ ਸੂਬੇ ਅੰਦਰ ਵਿਧਾਨਸਭਾ ਚੋਣਾਂ ਹੋਣ ਕਰਕੇ ਪੀਐਮ ਮੋਦੀ ਦੇ ਸੂਬੇ ਅੰਦਰ ਚੋਣ ਪ੍ਰਚਾਰ ਸਮਾਗਮਾਂ ਦਾ ਵਿਰੋਧ ਕਰਨ ਦੇ ਮਕਸਦ ਨਾਲ ਪੀਐਮ ਮੋਦੀ ਦੇ ਪੁਤਲੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਫੂਕੇ ਜਾ ਰਹੇ ਹਨ ਤੇ ਪੀਐਮ ਦੀਆਂ ਫੇਰੀਆਂ ਦੌਰਾਨ ਇਹ ਪੁਤਲੇ ਇਸੇ ਪ੍ਰਕਾਰ ਫੂਕ ਕੇ ਕਿਸਾਨ ਆਪਣਾ ਰੋਸ਼ ਜ਼ਾਹਰ ਕਰਨਗੇ। ਆਗੂਆਂ ਕਿਹਾ ਕਿ ਜਿਹਨਾਂ ਚਿਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਬਾਕੀ ਬਚਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਓਹਨੀ ਦੇਰ ਤੱਕ ਇਹ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ ਤੇ ਕਿਸਾਨਾਂ ਦੀਆਂ ਮੰਗਾਂ ਚੋਂ ਲਖੀਮਪੁਰ ਖੀਰੀ ਹੱਤਿਆਕਾਂਡ ਮਾਮਲੇ ਨੂੰ ਲੈਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਖਿਲਾਫ ਕਾਰਵਾਈ ਨਾ ਕਰਕੇ ਤੇ ਉਸਨੂੰ ਜਮਾਨਤ ਦਿਵਾਕੇ ਭਾਜਪਾ ਨੇ ਇਹ ਸਾਬਿਤ ਕੀਤਾ ਹੈ ਕਿ ਉਹ ਹਮੇਸ਼ਾ ਕਿਸਾਨ ਵਿਰੋਧੀ ਹੀ ਰਹੇਗੀ। ਇਸ ਮੌਕੇ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਸੂਬਾ ਕਮੇਟੀ ਆਗੂ ਬਲਵੰਤ ਮਹਿਰਾਜ, ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਜ਼ਿਲਾ ਖਜਾਨਚੀ ਕਰਮਜੀਤ ਜੇਈ, ਫੂਲ਼ ਬਲਾਕ ਪ੍ਰਧਾਨ ਦਰਸ਼ਨ ਢਿੱਲੋਂ, ਭਗਤਾ ਬਲਾਕ ਖਜਾਨਚੀ ਸਰਬਜੀਤ ਸਿੰਘ ਸਾਬਕਾ ਫੌਜੀ, ਬੂਟਾ ਢਿਪਾਲੀ, ਬਿੰਦਰ ਭਗਤਾ ਅਤੇ ਬੀਕੇਯੂ ਸਿੱਧੂਪੁਰ ਤੋਂ ਅਰਜਨ ਸਿੰਘ ਸਮੇਤ ਹੋਰ ਵੀ ਕਿਸਾਨ ਹਾਜ਼ਰ ਸਨ।
1070600cookie-checkਪੀਐਮ ਮੋਦੀ ਦੀ ਪੰਜਾਬ ਫੇਰੀ ਦੇ ਵਿਰੋਧ ਵਜੋਂ ਕਿਸਾਨਾਂ ਨੇ ਪੁਤਲਾ ਫੂਕ ਕੀਤਾ ਵਿਰੋਧ ਪ੍ਰਦਰਸ਼ਨ