ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 5 ਸਤੰਬਰ (ਪ੍ਰਦੀਪ ਸ਼ਰਮਾ) : ਪਾਵਰਕਾਮ ਦੀ ਰਾਮਪੁਰਾ ਫੂਲ ਸਬ ਡਵੀਜ਼ਨ ਚ ਜਾਅਲੀ ਮੋਟਰ ਕੁਨੈਕਸ਼ਨ ਦੇ ਮਾਮਲੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਇਨਸਾਫ ਲਈ ਚਲਾਏ ਜਾ ਰਹੇ ਸੰਘਰਸ਼ ਦੇ ਗਿਆਰਵੇਂ ਦਿਨ ਬਠਿੰਡਾ-ਜੀਰਕਪੁਰ ਕੌਮੀ ਸ਼ਾਹ ਮਾਰਗ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸੰਦੋਹਾਂ ਨੇ ਕਿਹਾ ਕਿ ਪਾਵਰਕਾਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਤੇ ਦਲਾਲਾਂ ਦੀ ਰਹਿਨੁਮਾਈ ਹੇਠ ਕਿਸਾਨਾਂ ਨਾਲ ਵੱਡੀ ਠੱਗੀ ਮਾਰੀ ਗਈ ਹੈ। ਉਨਾਂ ਕਿਹਾ ਕਿ ਕਿਸਾਨਾਂ ਤੋਂ ਦਲਾਲਾਂ ਤੇ ਅਧਿਕਾਰੀਆਂ ਨੇ ਮੋਟੀਆਂ ਰਕਮਾਂ ਵਸੂਲੀਆਂ ਹਨ। ਉਨਾਂ ਕਿਹਾ ਕਿ ਇਹ ਮਾਮਲੇ ਵੱਖ ਵੱਖ ਪਿੰਡਾਂ ਚ ਸਾਹਮਣੇ ਆ ਰਹੇ ਹਨ। ਉਨਾਂ ਕਿਹਾ ਕਿ ਹੁਣ ਪਾਵਰਕਾਮ ਅਧਿਕਾਰੀ ਇੰਨਾਂ ਕੁਨੈਕਸ਼ਨਾਂ ਨੂੰ ਜਾਅਲੀ ਕਹਿ ਕੇ ਕੱਟ ਰਹੀ ਹੈ।
ਪ੍ਰਸਾਸ਼ਨਿਕ ਅਧਿਕਾਰੀਆਂ ਦੀ ਕਿਸਾਨ ਆਗੂਆਂ ਨਾਲ ਮੀਟਿੰਗ ਰਹੀ ਬੇਸਿੱਟਾ
ਉਨਾਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਦੇ ਕੁਨੈਕਸ਼ਨ ਬਹਾਲ ਕੀਤੇ ਜਾਣ, ਦਲਾਲਾਂ ਤੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਕਿਸਾਨਾਂ ਨੇ ਅੱਜ ਦਿੱਤੇ ਸਮੇਂ ਅਨੁਸਾਰ ਦਿਨ ਦੇ 11 ਵਜੇ ਪਾਵਰਕਾਮ ਗਰਿੱਡ ਸ਼ਾਹ ਮਾਰਗ ਦੇ ਮੌੜ ਚੌਂਕ ਵੱਲ ਕੂਚ ਕਰ ਦਿੱਤਾ। ਦੁਪਿਹਰ ਬਾਅਦ ਪ੍ਰਸ਼ਾਸਨ ਵੱਲੋਂ ਡੀ.ਐਸ.ਪੀ ਆਸਵੰਤ ਸਿੰਘ, ਤਹਿਸੀਲਦਾਰ ਸੁਖਵੀਰ ਬਰਾੜ ਤੇ ਹੋਰ ਪ੍ਰਸਾਸ਼ਨਿਕ ਅਧਿਕਾਰੀ ਕਿਸਾਨ ਆਗੂਆਂ ਨਾਲ ਮੀਟਿੰਗ ਕਰਨ ਪਹੁੰਚੇ ਪਰ ਮੀਟਿੰਗ ਬੇਸਿੱਟਾ ਰਹੀ। ਖਬਰ ਲਿਖੇ ਜਾਣ ਤੱਕ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਸੀ।
#For any kind of News and advertisment contact us on 980-345-0601
1271500cookie-checkਜਾਅਲੀ ਮੋਟਰ ਕੁਨੈਕਸ਼ਨ ਮਾਮਲੇ ਚ ਕਿਸਾਨਾਂ ਨੇ ਬਠਿੰਡਾ-ਜੀਰਕਪੁਰ ਕੌਮੀ ਸ਼ਾਹ ਮਾਰਗ ਕੀਤਾ ਜਾਮ