ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 13 ਜੂਨ (ਪ੍ਰਦੀਪ ਸ਼ਰਮਾ/ਕੁਲਜੀਤ ਸਿੰਘ ਢੀਂਗਰਾ) : ਇਲਾਕੇ ਦੇ ਉੱਘੇ ਨਿੱਧੜਕ ਤੇ ਦਲੇਰ ਆਗੂ ਭੋਲਾ ਸਿੰਘ ਬੁੱਗਰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਲੋਕ ਘੋਲਾਂ ਵਿੱਚ ਹਰ ਸਮੇਂ ਮੋਢੀ ਰੋਲ ਅਦਾ ਕਰਨ ਵਾਲੇ ਉਕਤ ਕਿਸਾਨ ਆਗੂ ਦੀ ਬੇਵਕਤੀ ਮੌਤ ਨੇ ਸੰਘਰਸ਼ੀ ਪਿੜ ਨੂੰ ਗਮਗੀਨ ਕਰ ਦਿੱਤਾ । ਵਿਧਾਨ ਸਭਾ ਹਲਕਾ ਮੌੜ ਦੇ ਛੋਟੇ ਜਿਹੇ ਪਿੰਡ ਬੁੱਗਰ ਵਿਚ ਪਿਤਾ ਹਰਭਜਨ ਸਿੰਘ ਤੇ ਮਾਤਾ ਸੁਰਜੀਤ ਕੌਰ ਦੇ ਘਰ ਜਨਮੇ ਭੋਲਾ ਸਿੰਘ ਬੁੱਗਰ ਨੂੰ ਕਿਸਾਨੀ ਘੋਲ ਦੀ ਚਿਣਗ ਆਪਣੇ ਤਾਏ ਗੁਰਚਰਨ ਸਿੰਘ ਤੋਂ ਨਿੱਕੇ ਹੁੰਦਿਆਂ ਹੀ ਲੱਗ ਗਈ ਸੀ ਜਦੋਂ ਉਹ 1984 ਦੇ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਵਾਲੇ ਕਿਸਾਨੀ ਘੋਲ ਵਿੱਚ ਆਪਣੇ ਤਾਏ ਨਾਲ ਜਾਣ ਲੱਗ ਗਿਆ ਸੀ ਉਸ ਤੋਂ ਬਾਅਦ ਉਹਨਾਂ ਸਮੇਂ ਸਮੇਂ ਵੱਖ ਵੱਖ ਕਿਸਾਨ ਯੂਨੀਅਨਾਂ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਬੀਕੇਯੂ ਏਕਤਾ (ਪਿਸ਼ੌਰਾ ਗਰੁੱਪ) ਬੀਕੇਯੂ ਉਗਰਾਹਾਂ ਤੋਂ ਬਾਅਦ ਪੰਜਾਬ ਕਿਸਾਨ ਯੂਨੀਅਨ ਵਿੱਚ ਵੀ ਕੰਮ ਕਰਦੇ ਰਹੇ।
ਪਿੰਡ ਬੁੱਗਰ ਵਿਖੇ ਅੰਤਿਮ ਸੰਸਕਾਰ ‘ਤੇ ਵੱਖ ਵੱਖ ਕਿਸਾਨ ਆਗੂਆਂ ਨੇ ਦਿੱਤੀ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ
ਕਿਸਾਨ ਆਗੂ ਭੋਲਾ ਸਿੰਘ ਬੁੱਗਰ ਦਾ ਬੀਤੇ ਦਿਨ ਆਦੇਸ਼ ਹਸਪਤਾਲ ਵਿਖੇ ਦਿਹਾਂਤ ਹੋ ਗਿਆ ਸੀ ਤੇ ਉਹਨਾਂ ਦੇ ਅੰਤਿਮ ਸੰਸਕਾਰ ਤੇ ਪਿੰਡ ਬੁੱਗਰ ਵਿਖੇ ਪਹੁੰਚ ਕੇ ਵੱਖ ਵੱਖ ਕਿਸਾਨ ਆਗੂਆਂ ਨੇ ਅੰਤਿਮ ਵਿਦਾਇਗੀ ਦਿੱਤੀ ਜਿੰਨਾ ਵਿੱਚ ਬੀਕੇਯੂ(ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲਾਂ ਪ੍ਰਧਾਨ ਸਿੰਗਾਰਾ ਸਿੰਘ ਮਾਨ, ਕਿਸਾਨ ਆਗੂ ਹਰਿੰਦਰ ਕੌਰ ਬਿੰਦੂ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੂਲਦੂ ਸਿੰਘ ਮਾਨਸਾ, ਕਿਸਾਨ ਆਗੂ ਕਰਨੈਲ ਸਿੰਘ ਮਾਨਸਾ, ਭੋਲਾ ਸਿੰਘ ਸਿਧਾਣਾ ਸਟੈਲਰ ਗਰੁੱਪ, ਸੀਨੀਅਰ ਕਾਂਗਰਸੀ ਆਗੂ ਅੰਗਰੇਜ਼ ਸਿੰਘ ਬਰਾੜ ਫੂਲ, ਹੈਪੀ ਬੁੱਗਰ, ਉਸਦੇ ਸਭ ਤੋਂ ਨੇੜਲੇ ਦੋਸਤ ਤੇ ਸੰਘਰਸ਼ਾਂ ਦੇ ਸਾਥੀ ਬਾਰੂ ਸਿੰਘ ਬੁੱਗਰ, ਸੀਨੀਅਰ ਪੱਤਰਕਾਰ ਦਲਜੀਤ ਸਿੰਘ ਸਿਧਾਣਾ,ਜ਼ਿਲ੍ਹਾਂ ਪ੍ਰਧਾਨ ਗੁਲਾਬ ਸਿੰਘ ਰਾਈਆਂ, ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਤੇਜ ਮਹਿਰਾਜ, ਸੀਨੀਅਰ ਮੀਤ ਪ੍ਰਧਾਨ ਹਰਦਿਆਲ ਸਿੰਘ ਕਾਲਾ,ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗੋਕੀ, ਪਿੰਡ ਰਾਈਆਂ ਇਕਾਈ ਪ੍ਰਧਾਨ ਇਕੱਤਰ ਸਿੰਘ , ਸਿਹਤ ਵਿਭਾਗ ਤੋਂ ਬਲਵੀਰ ਸਿੰਘ ਸੰਧੂ, ਪੁਲੀਸ ਵਿਭਾਗ ਤੋ ਦਰਸ਼ਨ ਸਿੰਘ ਬੀਹਲਾ ਤੋਂ ਇਲਾਵਾ ਪ੍ਰਿੰਸੀਪਲ ਸੁਰੇਸ਼ ਕੁਮਾਰ ਅਤੇ ਹੋਰ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਨੇ ਆਪਣੇ ਸਾਥੀ ਨੂੰ ਅੰਤਿਮ ਵਿਦਾਇਗੀ ਦਿੰਦਿਆਂ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ।
#For any kind of News and advertisement contact us on 980-345-0601 ,
1211700cookie-checkਕਿਸਾਨ ਆਗੂ ਭੋਲਾ ਸਿੰਘ ਬੁੱਗਰ ਦਾ ਹੋਇਆਂ ਦਿਹਾਂਤ