April 23, 2024

Loading

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ, 17 ਸਤੰਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਇੰਪਲਾਈਜ ਫੈਡਰੇਸਨ ਪਹਿਲਵਾਨ ਰਾਮਪੁਰਾ ਅਤੇ ਟੀ.ਐਸ.ਯੂ ਭੰਗਲ ਵੱਲੋਂ ਰਾਮਪੁਰਾ ਡਵੀਜਨ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਗਦੀਸ ਰਾਮਪੁਰਾ, ਜਗਜੀਤ ਸਿੰਘ ਲਹਿਰਾ, ਪਰਮਿੰਦਰ ਸਿੰਘ ਬਿੱਟੂ ਅਤੇ ਹਰਜਸ ਸਿੰਘ ਮਹਿਰਾਜ ਨੇ ਕਿਹਾ ਕਿ ਜੋ ਬੋਰਡ ਮੈਨੇਜਮੈਂਟ ਵਲੋਂ ਰਣਜੀਤ ਸਿੰਘ ਲਾਈਨਮੈਨ ਰਾਮਪੁਰਾ ਦੀ ਬਦਲੀ ਕੀਤੀ ਹੈ। ਉਹ ਸ਼ਰੇਆਮ ਧੱਕੇਸ਼ਾਹੀ ਹੈ ਇਹ ਜੱਥੇਬੰਦੀ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਰਣਜੀਤ ਸਿੰਘ ਲਾਈਨਮੈਨ ਖਿਲਾਫ ਕੋਈ ਵੀ ਪਬਲਿਕ ਵਿਭਾਗੀ ਦੋਸ ਨਹੀਂ ਹੈ। ਇਸ ਦੇ ਉਲਟ ਜੋ ਕਰਮਚਾਰੀ ਲਾਇਆ ਗਿਆ ਹੈ ਉਹ ਕਰਮਚਾਰੀ ਨੂੰ ਜਾਅਲੀ ਟਿਊਬਵੈੱਲ ਕੁਨੈਕਸਨ ਕਰਨ ਤੇ ਪਾਵਰਕਾਮ ਪਟਿਆਲਾ ਵੱਲੋਂ ਤਪਾ ਨੰ 1 ਬਰਨਾਲਾ ਡਵੀਜਨ ਵਿਚ ਪੈਡਿੰਗ ਇਨਕੁਆਰੀ ਤੇ ਪਹਿਲਾਂ ਲਾਇਆ ਗਿਆ ਸੀ ਅਤੇ ਬੋਰਡ ਕਮੇਟੀ ਵਲੋਂ ਉਸ ਨੂੰ ਪਹਿਲਾਂ ਸਸਪੈਂਡ ਕੀਤਾ ਹੋਇਆ ਹੈ। ਹੁਣ ਉਸ ਨੂੰ ਇਨਕੁਆਰੀ ਅਧੀਨ ਬਹਾਲ ਕਰਕੇ ਦੁਬਾਰਾ ਉਸੇ ਦਫਤਰ ਵਿਖੇ ਲਗਾਇਆ ਗਿਆ ਹੈ।

ਜੱਥੇਬੰਦੀ ਮੰਗ ਕਰਦੀ ਹੈ ਕਿ ਇਸ ਕਰਮਚਾਰੀ ਦੇ ਆਰਡਰ ਬੈਕ ਰੈਫਰ ਕੀਤੇ ਜਾਣ। ਉਨਾਂ ਕਿਹਾ ਕਿ ਜੇਕਰ ਰਣਜੀਤ ਸਿੰਘ ਲਾਈਨਮੈਨ ਦੀ ਬਦਲੀ ਜਲਦ ਰੱਦ ਨਾ ਕੀਤੀ ਗਈ ਤਾਂ ਜੱਥੇਬੰਦੀ ਇੰਪਲਾਈਜ ਫੈਡਰੇਸਨ (ਪਹਿਲਵਾਨ) ਆਪਣੇ ਨਾਲ ਦੀਆਂ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ ਕਰੇਗੀ। ਜਿਸ ਵਿਚ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਦੀ ਜਿੰਮੇਵਾਰੀ ਸਬੰਧਿਤ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਜੋਨ ਸਕੱਤਰ ਕਰਮਜੀਤ ਸਿੰਘ ਸਿੱਧੂ, ਹਰਪਾਲ ਸਿੰਘ ਟੱਲੇਵਾਲੀ, ਗੁਰਜੰਟ ਸਿੰਘ ਜੰਟੀ, ਵਕੀਲ ਸਿੰਘ, ਜਗਦੇਵ ਸਿੰਘ ਪਿੱਥੋ, ਪਰਗਟ ਸਿੰਘ, ਅਮਨ ਕੁਮਾਰ ਰਾਮਪੁਰਾ, ਗੁਰਨੈਬ ਸਿੰਘ ਮਹਿਰਾਜ, ਰਣਜੀਤ ਸਿੰਘ ਲਹਿਰਾ, ਜਗਦੇਵ ਸਿੰਘ, ਨਵਜੋਤ ਸਿੰਘ ਆਦਿ ਹਾਜਰ ਸਨ।
    

83050cookie-checkਇੰਪਲਾਈਜ ਫੈਡਰੇਸਨ ਪਹਿਲਵਾਨ ਅਤੇ ਟੀ.ਐਸ.ਯੂ ਭੰਗਲ ਵੱਲੋਂ ਕੀਤੀ ਮੀਟਿੰਗ
error: Content is protected !!