December 22, 2024

Loading

 

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 18 ਦਸੰਬਰ (ਪਰਦੀਪ ਸ਼ਰਮਾ):ਐਸੋਸੀਏਸ਼ਨ ਫੂਲ ਦੀ ਚੋਣ ਸੀਨੀਅਰ ਐਡਵੋਕੇਟ ਅਮਰ ਸੁਰਜੀਤ ਸਿੰਘ ਬੇਦੀ ਆਰ ਓ ਅਤੇ ਟੀਮ ਦੇ ਮੈਂਬਰਾਨ ਐਡਵੋਕੇਟ ਸੱਤਪਾਲ ਸੈਣੀ ਤੇ ਐਡਵੋਕੇਟ ਰੋਮੀ ਬਾਂਸਲ ਦੀ ਬਾਜ਼ ਅੱਖ ਹੇਠ ਹੋਈ । ਬਾਰ ਦੀ ਪ੍ਰਧਾਨਗੀ ਲਈ ਐਡਵੋਕੇਟ ਹਰਪ੍ਰੀਤ ਸਿੰਘ ਦੁੱਗਲ ਅਤੇ ਸਾਬਕਾ ਪ੍ਰਧਾਨ ਐਡਵੋਕੇਟ ਅਜੀਤਪਾਲ ਸਿੰਘ ਮੰਡੇਰ ਵਿਚਕਾਰ ਸਖ਼ਤ ਮੁਕਾਬਲਾ ਹੋਇਆ।
ਇਸ ਵਿੱਚ ਐਡਵੋਕੇਟ ਹਰਪ੍ਰੀਤ ਸਿੰਘ ਦੁੱਗਲ 10 ਵੋਟਾਂ ਨਾਲ ਜੇਤੂ ਰਹੇ। ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਦੁੱਗਲ ਨੇ ਸਾਰੀ ਬਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਵਾਅਦਾ ਕੀਤਾ ਕਿ ਜੋ ਵੀ ਬਾਰ ਐਸੋਸੀਏਸ਼ਨ ਦੀਆਂ ਮੁਸ਼ਕਲਾਂ ਹਨ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ । ਇਸ ਤੋਂ ਇਲਾਵਾ ਸਕੱਤਰ ਦੀ ਚੋਣ ਲਈ ਹਰਿੰਦਰਜੀਤ ਸਿੰਘ ਸਿੱਧੂ ਦਾ ਮੁਕਾਬਲਾ ਕੁਸ਼ਲਦੀਪ ਗਰਗ ਨਾਲ ਹੋਇਆ ਜਿਸ ਵਿੱਚ ਹਰਿੰਦਰਜੀਤ ਸਿੰਘ ਸਿੱਧੂ 4 ਵੋਟਾਂ ਨਾਲ ਜੇਤੂ ਰਹੇ ।
ਵਾਈਸ ਪ੍ਰਧਾਨ ਦੀ ਚੋਣ ਲਈ ਇੰਦਰਜੀਤ ਸਿੰਘ ਬਰਾੜ ਦਾ ਮੁਕਾਬਲਾ ਵਿਕਰਮਜੀਤ ਕਰਕਰਾ ਨਾਲ ਹੋਇਆ ਜਿਸ ਵਿੱਚ ਇੰਦਰਜੀਤ ਸਿੰਘ ਬਰਾੜ 18 ਵੋਟਾਂ ਨਾਲ ਜੇਤੂ ਰਹੇ । ਜੁਆਇੰਟ ਸਕੱਤਰ ਦੀ ਚੋਣ ਲਈ ਰਾਜ ਕੁਮਾਰ ਦਾ ਮੁਕਾਬਲਾ ਜੱਗਾ ਸਿੰਘ ਨਾਲ ਹੋਇਆ ਜਿਸ ਵਿੱਚ ਰਾਜ ਕੁਮਾਰ ਨੇ 16 ਵੋਟਾਂ ਵੱਧ ਪ੍ਰਾਪਤ ਕਰ ਕੇ ਜਿੱਤ ਪ੍ਰਾਪਤ ਕੀਤੀ । ਖ਼ਜ਼ਾਨਚੀ ਲਈ ਐਡਵੋਕੇਟ ਅਮਨਦੀਪ ਤਲਵਾੜ ਦਾ ਐਡਵੋਕੇਟ ਤਰਸੇਮ ਰਾਜ ਗੋਇਲ ਨਾਲ ਮੁਕਾਬਲਾ ਹੋਇਆ , ਜਿਸ ਵਿੱਚ ਐਡਵੋਕੇਟ ਅਮਨਦੀਪ ਤਲਵਾੜ 4 ਵੋਟਾਂ ਨਾਲ ਜੇਤੂ ਰਹੇ ।
ਇਹ ਜਾਣਕਾਰੀ ਆਰ ਓ ਐਡਵੋਕੇਟ ਅਮਰ ਸੁਰਜੀਤ ਸਿੰਘ ਬੇਦੀ ਅਤੇ ਟੀਮ ਦੇ ਮੈਂਬਰਾਨ ਐਡਵੋਕੇਟ ਸਤਪਾਲ ਸੈਣੀ ਤੇ ਐਡਵੋਕੇਟ ਰੋਮੀ ਬਾਂਸਲ ਨੇ ਦਿੰਦੇ ਹੋਏ ਸਮੇਤ ਸਮੂਹ ਵਕੀਲ ਭਾਈਚਾਰੇ ਨੇ ਜਿੱਤ ਪ੍ਰਾਪਤ ਕਰ ਚੁੱਕੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਦੁੱਗਲ, ਸਕੱਤਰ ਹਰਿੰਦਰਜੀਤ ਸਿੰਘ ਸਿੱਧੂ, ਵਾਈਸ ਪ੍ਰਧਾਨ ਇੰਦਰਜੀਤ ਸਿੰਘ ਬਰਾੜ, ਜੁਆਇੰਟ ਸਕੱਤਰ ਰਾਜ ਕੁਮਾਰ, ਖ਼ਜ਼ਾਨਚੀ ਅਮਨਦੀਪ ਤਲਵਾੜ ਨੂੰ ਵਧਾਈਆਂ ਦਿੱਤੀਆਂ । ਇਹ ਚੋਣ ਬਹੁਤ ਹੀ ਦਿਲਚਸਪ ਸੀ ਜੋ ਕਿ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੜ੍ਹੀ ।
95810cookie-checkਬਾਰ ਐਸੋਸੀਏਸ਼ਨ ਫੂਲ ਦੀ ਚੋਣ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੜ੍ਹੀ
error: Content is protected !!