May 24, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,  12 ਅਕਤੂਬਰ  (ਪ੍ਰਦੀਪ ਸ਼ਰਮਾ): ਰਾਮਪੁਰਾ ਫੂਲ ਸ਼ਹਿਰ ਦੇ ਵਿਦਿਆਰਥੀ ਪ੍ਰਭਸ਼ੀਸ ਸਿੰਘ ਨੇ 4 ਸੈਕੰਡ ਤੋ ਵੀ ਘੱਟ ਸਮੇ ਵਿੱਚ ਮੋਬਾਈਲ ਸਕਰੀਨ ਦੇ ਕੀਬੋਰਡ ਤੇ ਏ ਤੋ ਲੈ ਕੇ ਜੈਡ ਤੱਕ ਟਾਈਪ ਕਰਕੇ ਰਾਸ਼ਟਰੀ ਪੱਧਰ ਤੇ ਇੱਕ ਨਵਾਂ ਰਿਕਾਰਡ ਬਣਾਇਆ ਹੈ । ਵਿਦਿਆਰਥੀ ਦੀ ਇਹ ਪ੍ਰਾਪਤੀ ਇੰਡੀਆ ਬੁੁੱਕ ਆਫ ਰਿਕਾਰਡਸ ਵਿੱਚ ਦਰਜ ਹੋਈ ਹੈ । ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਪ੍ਰਭਸ਼ੀਸ ਸਿੰਘ ਨੂੰ ਇਸ ਪ੍ਰਾਪਤੀ ਦੇ ਲਈ ਉਚੇਚੇ ਤੌਰ ਤੇ ਸਨਮਾਨਿਤ ਕਰਦਿਆਂ ਕਿਹਾ ਕਿ ਇਹ ਪੂਰੇ ਜਿਲ੍ਹੇ ਦੇ ਲਈ ਮਾਨ ਵਾਲੀ ਗੱਲ ਹੈ । ਵਰਨਣਯੋਗ ਹੈ ਕਿ ਇਸ ਤੋ ਪਹਿਲਾਂ ਇਸੇ ਸਾਲ ਰਾਮਪੁਰਾ ਫੂਲ ਦੀ ਸ਼ਾਰਪ ਬੇ੍ਰਨਸ਼ ਸੰਸਥਾ ਦੇ ਨਾਲ ਸਬੰਧਿਤ 4 ਵਿਦਿਆਰਥੀ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਆ ਚੁੱਕੇ ਹਨ ।
ਸ਼ਾਰਪ ਬ੍ਰੇਨਸ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਯੂਨੀਵਰਸਿਟੀ ਕਾਲੇਜ ਦੇ ਪ੍ਰੋ: ਬਲਜਿੰਦਰ ਸਿੰਘ ਅਤੇ ਸਕੂਲ ਅਧਿਆਪਕਾ ਮੈਡਮ ਸਮਰਜੀਤ ਕੌਰ ਦੇ ਅੱਠਵੀ ਕਲਾਸ ਵਿੱਚ ਪੜ੍ਹਦੇ ਬੇਟੇ ਪ੍ਰਭਸ਼ੀਸ਼ ਸਿੰਘ ਨੇ ਇਸ ਰਿਕਾਰਡ ਦੇ ਲਈ 3 ਮਹੀਨੇ ਲਗਾਤਾਰ  ਪ੍ਰੈਕਟਿਸ ਕੀਤੀ ਹੈ ਜਿਸ ਉਪਰੰਤ ਪ੍ਰਭਸ਼ੀਸ ਸਿੰਘ ਨੇ ਅੰਗਰੇਜੀ ਵਰਣਮਾਲਾ ਦੇ ਸਾਰੇ 26 ਅੱਖਰ ਮੋਬਾਈਲ ਕੀਬੋਰਡ ਤੇ 3 ਸੈਕੰਡ ਅਤੇ 44 ਮਿਲੀਸੈਕੰਡ ਵਿੱਚ ਟਾਈਪ ਕਰ ਇਹ ਰਿਕਾਰਡ ਕਾਇਮ ਕੀਤਾ ਹੈ ।
 ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਹੋਇਆ ਨਾਮ
ਇੰਡੀਆ ਬੁੱਕ ਆਫ ਰਿਕਾਰਡਸ ਵੱਲੋ ਈਮੇਲ ਭੇਜ ਕੇ ਪ੍ਰਭਸ਼ੀਸ ਸਿੰਘ ਦੇ ਇਸ ਰਿਕਾਰਡ ਬਨਣ ਦੀ ਪੁਸ਼ਟੀ ਕੀਤੀ ਗਈ ਅਤੇ ਉਸ ਨੁੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹੈ । ਪ੍ਰਭਸ਼ੀਸ਼ ਸਿੰਘ ਨੇ ਦੱਸਿਆ ਕਿ ਉਸ ਅੰਦਰ ਹਮੇਸ਼ਾ ਹੀ ਅੱਗੇ ਵੱਧਣ ਅਤ ਕੁਝ ਅਲੱਗ ਕਰਨ ਦੀ ਇੱਛਾ ਰਹੀ ਹੈ ਜਿਸ ਦੇ ਚੱਲਦੇ ਉਸਨੇ ਇਸ ਰਿਕਾਰਡ ਦੀ ਤਿਆਰੀ ਕੀਤੀ ਸੀ। ਪ੍ਰਭਸ਼ੀਸ਼ ਸਿੰਘ ਦੀ ਇਸ ਪ੍ਰਾਪਤੀ ਤੇ ਸ਼ਹਿਰ ਅੰਦਰ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਨੁੰ ਵਧਾਈਆਂ ਦੇਣ ਵਾਲਿਆਂ ਦਾ ਤਾਤਾ ਲੱਗਿਆ ਹੋਇਆ ਹੈ ।
 #For any kind of News and advertisment contact us on 980-345-0601
131100cookie-checkਅੱਠਵੀਂ ਕਲਾਸ ਦੇ ਵਿਦਿਆਰਥੀ ਪ੍ਰਭਸ਼ੀਸ ਸਿੰਘ ਨੇ 4 ਸੈਕੰਡ ਤੋ ਵੀ ਘੱਟ ਸਮੇਂ ਵਿੱਚ ਮੋਬਾਈਲ ਸਕਰੀਨ ਤੇ ਏ ਤੋਂ ਜੈਡ ਟਾਈਪ ਕਰ ਬਣਾਇਆ ਰਿਕਾਰਡ
error: Content is protected !!