September 16, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 11 ਅਕਤੂਬਰ (ਪ੍ਰਦੀਪ ਸ਼ਰਮਾ) : ਸਥਾਨਕ ਸ਼ਹਿਰ ਰਾਮਪੁਰਾ ਫੂਲ ਵਿਖੇ ਕੁਝ ਦਿਨਾਂ ਤੋ ਚੱਲ ਰਹੀਆ ਅਫਵਾਹਾਂ ਦਾ ਸਖਤ ਨੋਟਿਸ ਲੈਦਿਆ ਅੱਜ ਨਗਰ ਕੌਸ਼ਲ ਦਫਤਰ ਵਿਖੇ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ  ਕਰਦਿਆਂ ਸ਼ਹਿਰ ਦੇ ਆਪ ਪਾਰਟੀ ਦੇ ਆਗੂ ਨਰੇਸ਼ ਕੁਮਾਰ ਬਿੱਟੂ ਅਤੇ  ਇੰਦਰਜੀਤ ਸਿੰਘ ਬਾਵਾ ਪ੍ਰਧਾਨ ਪ੍ਰੋਪਰਟੀ ਐਸ਼ੋ: ਨੇ  ਕਿਹਾ ਸ਼ਹਿਰ ਵਿੱਚ ਇਸ ਗੱਲ ਦੀਆ ਅਫਵਾਹਾਂ ਫੈਲੀਆ ਹੋਈਆ ਹਨ ਕਿ ਆਪ ਪਾਰਟੀ ਦੇ ਆਗੂਆ ਵੱਲੋ ਸ਼ਹਿਰ ਦੀਆ ਸਥਾਨਕ ਐਸੋਸੀਏਸ਼ਨਾ,ਕਲੱਬਾ ਆਦਿ ਦੀਆ ਹੋਈਆ ਪ੍ਰਧਾਨਗੀਆ ਦੀਆ ਚੌਣਾ ਵਿੱਚ ਰੁਪਏ ਆਦਿ ਲੈ ਕੇ ਪ੍ਰਧਾਨਗੀਆ ਅਤੇ ਹੋਰ ਅਹੁਦੇ ਦਿੱਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਇਹ ਅਫਵਾਹਾ ਫੈਲਾਉਣ ਵਾਲੇ ਇਸ ਸੰਬੰਧੀ ਨਾਮ ਲੈ ਕੇ ਜ਼ਿਕਰ ਕਰਨ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਸਾਬਿਤ ਹੋ ਸਕੇ। ਉਨਾਂ ਕਿਹਾ ਕਿ ਸ਼ਹਿਰ ਵਿੱਚ ਜੋ ਐਸੋਸੀਏਸ਼ਨਾ ਦੇ ਪ੍ਰਧਾਨ ਜਾਂ ਹੋਰ ਅਹੁਦੇਦਾਰ ਚੁਣੇ ਗਏ ਹਨ ਉਹ ਐਸੋਸੀਏਸਨਾ ਦੀ ਸਰਬਸੰਮਤੀ ਦੇ ਨਾਲ ਚੁਣੇ ਗਏ ਨਾ ਕੀ ਕਿਸੇ ਪਾਰਟੀ ਵਿਸ਼ੇਸ ਵਾਲੇ ਨੂੰ ਤਰਜੀਹ ਦਿੱਤੀ ਗਈ ਹੈ। ਉਨਾਂ ਇੱਥੇ ਜਿਕਰ ਕੀਤਾ ਕਿ ਗੀਤਾ ਭਵਨ ਕੋਲ ਕੂੜੇ ਦੇ ਡੰਪ ਨੂੰ ਹਟਾ ਕੇ ਪਾਰਕ ਬਣਾਇਆ ਗਿਆ ਜਿਸਤੇ ਵੀ ਕੁਝ ਵਿਅਕਤੀਆ ਵੱਲੋ ਇਤਰਾਜ਼ ਪ੍ਰਗਟ ਕੀਤਾ ਗਿਆ।
 ਆਪ ਨੇਤਾਵਾਂ ਨੇ ਸ਼ਹਿਰ ਵਾਸੀਆ ਤੋ ਮੰਗਿਆ ਸਹਿਯੋਗ
ਉਹਨਾਂ ਸ਼ਹਿਰ ਨਿਵਾਸੀਆ ਨੂੰ ਅਪੀਲ ਕੀਤੀ ਕੀ ਉਹ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਹਿਯੋਗ ਦੇਣ ਅਤੇ ਹਲਕੇ ਦੇ ਵਿਧਾਇਕ ਬਲਕਾਰ ਸਿੱਧੂ ਦਾ ਸੁਪਨਾ ਵੀ ਰਾਮਪੁਰਾ ਫੂਲ ਸ਼ਹਿਰ ਨੂੰ ਸੁੰਦਰ ਬਣਾੳਣ ਦਾ ਹੈ। ਉਨਾਂ ਕਿਹਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਲਈ ਜਲਦੀ ਕਦਮ ਚੁੱਕੇ ਜਾ ਰਹੇ। ਇਸ ਮੌਕੇ ਹੋਰਨਾਂ ਤੋ ਇਲਾਵਾ ਆਪ ਪਾਰਟੀ ਦੇ ਆਗੂ ਰੂਬੀ ਬਰਾੜ,ਅਮਰਨਾਥ ਬਾਂਸਲ,ਰਾਜਨ ਗੋਇਲ,ਰਵਿੰਦਰ ਸਿੰਘ ਨਿੱਕਾ, ਗੁਰਜੀਤ ਸਿੰੰਘ ਭੂੰਦੜ,ਅਮਨ ਬਾਹੀਆ, ਟੋਨੀ ਗਰਗ,ਬੰਤ ਸਿੰਘ,ਕਮਲ ਕੁਮਾਰ,ਵਰਿੰਦਰ ਕੁਮਾਰ,ਸੰਜੀਵ ਕੁਮਾਰ,ਜੱਸੀ ਮੱਕੜ,ਪ੍ਰਕਾਸ਼ ਚੰਦ ਖੋਖਰ,ਜਸਕਰਨ ਸਿੰਘ ਤਰਨਾ,ਮਨਦੀਪ ਯਾਦੀ ਆਦਿ ਹਾਜ਼ਰ ਸਨ।
 #For any kind of News and advertisment contact us on 980-345-0601
131070cookie-checkਸ਼ਹਿਰ ਵਿੱਚ ਆਪ ਪਾਰਟੀ ਨੂੰ ਲੈ ਚੱਲ ਰਹੀਆ ਅਫਵਾਹਾ ਦਾ ਖੰਡਨ ਕੀਤਾ
error: Content is protected !!