September 15, 2024

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ- ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ, ਵਕੀਲ ਅਤੇ ਸਾਬਕਾ ਵਧੀਕ ਐਡਵੋਕੇਟ ਜਨਰਲ, ਪੰਜਾਬ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਜੋ ਸ਼ੰਭੂ ਅਤੇ ਖਨੌਰੀ ਬਾਰਡਰ ਬੰਦ ਕੀਤੇ ਹਨ ਉਹ ਪੰਜਾਬ ਸਰਕਾਰ ਦੀ ਰਜਾਮੰਦੀ ਦੇ ਨਾਲ ਕੀਤੇ ਜਾਪਦੇ ਨੇ ਕਿਉਂਕਿ ਬਾਰਡਰ ਬੰਦ ਹੋਣ ਕਰਕੇ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਦਾ ਹੋ ਰਿਹਾ ਹੈ l ਪੰਜਾਬ ਦਾ ਵਾਪਾਰ ਬੰਦ ਹੋਣ ਦੇ ਕਗਾਰ ਤੇ ਆ ਗਿਆ ਹੈ l ਬਾਹਰੋਂ ਕੋਈ ਵੀ ਵਪਾਰੀ ਪੰਜਾਬ ਵਿੱਚ ਡਰ ਦੇ ਮਹੌਲ ਕਰਕੇ ਵਾਪਾਰ ਨਹੀ ਕਰਨਾ ਚਾਹੁੰਦਾ ਅਤੇ ਪੰਜਾਬ ਦਾ ਵਪਾਰੀ ਅਪਣੇ ਕਾਰਖਾਨੇ ਪੰਜਾਬ ਤੋਂ ਬਾਹਰ ਖੋਲ ਰਹੇ ਹਨ ਜਿਸ ਕਰ ਕੇ ਪੰਜਾਬ ਦੇ ਬਾਸ਼ਿੰਦਿਆਂ ਨੂੰ ਨੌਕਰੀ ਤੇ ਕੰਮ ਨਹੀ ਮਿਲ ਰਿਹਾ ਅਤੇ ਨਾਲ ਦੀ ਨਾਲ ਜੋ ਲੋਕਾਂ ਨੇ ਪੰਜਾਬ ਦੇ ਬਾਹਰ ਜਾਂ ਹਵਾਈ ਅੱਡੇ ਤੇ ਜਾਣਾ ਹੁੰਦਾ ਐ ਉਹਨਾਂ ਨੂੰ ਬਹੁਤ ਖੱਜਲ ਖੁਆਰ ਹੋਣਾ ਪੈਂਦਾ ਹੈ l ਜਿਥੇ ਗੱਡੀਆਂ ਦਾ ਤੇਲ ਵੱਧ ਲੱਗਦਾ ਹੈ ਅਤੇ ਭੰਨ ਤੋੜ ਵੱਧ ਹੁੰਦੀ ਹੈ ਓਥੇ ਹੀ ਸਮੇਂ ਦੀ ਬੜੀ ਬਰਬਾਦੀ ਹੋ ਰਹੀ ਹੈ l ਪੰਜਾਬ ਦੇ ਲੋਕਾਂ ਤੇ ਵਿੱਤੀ ਬੋਝ ਵੀ ਪੈ ਰਿਹਾ ਹੈ l

ਘੁੰਮਣ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਤੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਹੈ l ਕੁਝ ਸ਼ਰਾਰਤੀ ਅਨਸਰ ਕਿਸਾਨਾਂ ਦੀ ਆੜ ਵਿੱਚ ਅਪਣਾ ਉੱਲੂ ਵੀ ਸਿੱਧਾ ਕਰ ਰਹੇ ਨੇ l  ਸਰਕਾਰਾਂ ਨੂੰ ਸਮਝਣਾ  ਚਾਹੀਦਾ ਹੈ ਕਿ ਬਹੁਤ ਸਾਰੇ ਮਰੀਜ਼ ਜਿਹਨਾਂ ਨੂੰ ਪੰਜਾਬ ਤੋਂ ਦਿੱਲੀ ਇਲਾਜ਼ ਲਈ ਲਿਜਾਇਆ ਜਾਣਾ ਪੈਂਦਾ ਹੈ ਉਹਨਾਂ ਲਈ ਹਰ ਪਲ ਬਹੁਤ ਜਰੂਰੀ ਹੈ l ਕਿਸਾਨ ਜਥੇਬੰਦੀਆਂ ਕੋਲ ਵੀ ਦਿੱਲੀ ਜਾਣ ਲਈ ਕਈ ਹੋਰ ਤਰੀਕੇ ਹਨ ਤੇ ਉਹਨਾਂ ਨੂੰ ਵੀ ਲੋਕਾਂ ਨੂੰ ਆ ਰਾਹੀਆਂ ਤਕਲੀਫਾਂ ਬਾਰੇ ਸੋਚਣਾ ਚਾਹੀਦਾ ਹੈ l

ਘੁੰਮਣ ਨੇ ਕਿਹਾ ਕਿ ਪੰਜਾਬ ਬਹੁਤ ਡੁੰਘੇ ਵਿੱਤੀ ਸੰਕਟ ਵਲ ਜਾ ਰਿਹਾ ਹੈ ਅਤੇ ਅਗਰ ਪੰਜਾਬ ਵਿਚ ਵਪਾਰ ਨਾ ਚੱਲਿਆ ਤਾਂ ਏਹ ਪੰਜਾਬ ਵਿਚ ਰਹਿਣ ਵਾਲੇ ਸਾਰੇ ਬਾਸ਼ਿੰਦਿਆਂ ਵਾਸਤੇ ਆਉਣ ਵਾਲੇ ਸਮੇਂ ਵਿਚ ਬਹੁਤ ਖ਼ਤਰਨਾਕ ਹੋ ਸਕਦਾ ਹੈ l ਪੰਜਾਬ ਅਤੇ ਪੰਜਾਬੀਆਂ ਨੂੰ ਭੁੱਖ ਅਤੇ ਵਿੱਤੀ ਸੰਕਟ  ਵਲ ਧੱਕਣ ਲਈ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਸਿੱਧੇ ਤੌਰ ਦੇ ਜਿੰਮੇਵਾਰ ਹੋਵੇਗੀ ਜਿਸਨੂੰ ਕਿ ਆਉਣ ਵਾਲੇ ਪੰਜਾਬ ਦੇ ਵਾਰਿਸ ਕਦੇ ਮਾਫ ਨਹੀਂ ਕਰਨਗੇ l

Kindly like,share and subscribe our youtube channel CPD NEWS.Contact for News and advertisement at 9803-4506-01  

165930cookie-checkਸ਼ੰਭੂ ਅਤੇ ਖਨੌਰੀ ਬਾਰਡਰ ਬੰਦ ਹੋਣ ਕਰਕੇ ਸਭ ਤੋਂ  ਵੱਧ ਨੁਕਸਾਨ ਪੰਜਾਬੀਆਂ ਦਾ ਹੋ ਰਿਹਾ ਹੈ -ਪਰਉਪਕਾਰ ਸਿੰਘ ਘੁੰਮਣ
error: Content is protected !!