March 29, 2024

Loading

ਲੁਧਿਆਣਾ ( ਬਿਊਰੋ ) :   ਨਗਰ ਨਿਗਮ ਨੇ ਗਿੱਲਾ/ਸੁੱਕਾ ਕੂੜਾ ਅਲੱਗ-ਅਲੱਗ ਨਾ ਕਰਨ ਦੇ ਮਾਮਲੇ ਵਿੱਚ ਸਖ਼ਤੀ ਵਰਤਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਲਗਾਤਾਰ ਚੈਕਿੰਗ ਕਰਨ ਦੇ ਨਾਲ-ਨਾਲ ਅਣਗਹਿਲੀ ਕਰਨ ਵਾਲਿਆਂ ਨੂੰ ਜੁਰਮਾਨੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।ਇਸ ਸੰਬੰਧੀ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ ਵੱਲੋਂ ਸਾਰੇ ਜ਼ੋਨਲ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਡੋਰ-ਟੂ-ਡੋਰ ਕੁਲੈਕਸ਼ਨ ਅਤੇ 100 ਫੀਸਦੀ ਗਿੱਲਾ/ਸੁੱਕਾ ਕੂੜਾ ਅਲੱਗ-ਅਲੱਗ ਪੈਣ ਦਾ ਟੀਚਾ ਪ੍ਰਾਪਤ ਕਰਨ ਬਾਰੇ ਕਿਹਾ ਗਿਆ ਹੈ। ਇਸ ਲਈ ਰੋਜ਼ਾਨਾ ਚੈਕਿੰਗ ਕਰਕੇ ਪ੍ਰਫਾਰਮੇ ਵਿੱਚ ਰਿਪੋਰਟ ਰੋਜ਼ਾਨਾ ਅਗਲੀ ਸਵੇਰੇ 9.15 ਵਜੇ ਤੋਂ ਪਹਿਲਾਂ-ਪਹਿਲਾਂ ਭੇਜਣ ਬਾਰੇ ਕਿਹਾ ਗਿਆ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਟੀਮ ਵੱਲੋਂ ਕੀਤੇ ਗਏ ਦੌਰੇ ਦੌਰਾਨ ਗਿੱਲਾ/ਸੁੱਕਾ ਕੂੜਾ ਦੀ ਵੱਖ-ਵੱਖ ਕੁਲੈਕਸ਼ਨ ਬਾਰੇ ਸਮੀਖਿਆ ਕੀਤੀ ਗਈ ਸੀ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਲਗਾਤਾਰ ਚੈਕਿੰਗ ਅਤੇ ਜੁਰਮਾਨਾ ਜ਼ਰੂਰੀ ਹੈ ਤਾਂ ਜੋ ਰੇਹੜੇ ਵਾਲੇ ਮਿਕਸ ਕੂੜਾ ਨਾ ਲੈਣ।

55100cookie-checkਗਿੱਲਾ/ਸੁੱਕਾ ਕੂੜਾ ਅਲੱਗ-ਅਲੱਗ ਨਾ ਕਰਨ ਵਾਲਿਆਂ ਨੂੰ ਨਗਰ ਨਿਗਮ ਲਗਾਵੇਗਾ ਜੁਰਮਾਨਾ-ਨਗਰ ਨਿਗਮ ਕਮਿਸ਼ਨਰ
error: Content is protected !!