November 15, 2024

Loading

ਪਾਣੀ ਪਿੱਛੇ ਤੋਂ ਹੀ ਘੱਟ ਆਉਂਦਾ ਹੈ ਫਿਰ ਵੀ ਇਸ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਐਸ ਡੀ ਓ ਰਾਜ ਕੁਮਾਰ

 

ਕੁਲਵਿੰਦਰ ਸਿੰਘ 

ਚੜ੍ਹਤ ਪੰਜਾਬ ਦੀ

ਸਰਦੂਲਗੜ੍ਹ : ਜਿਲ੍ਹੇ ਦੀ ਸਬ ਡਵੀਜ਼ਨ ਸਰਦੂਲਗੜ੍ਹ ਸ਼ਹਿਰ ਦੇ ਵਾਰਡ ਨੰਬਰ 5 ਅਤੇ 6 ਦੇ ਰਣਜੀਤ ਸਿੰਘ ਨਾਗਰਾ ਆਦਿ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਇੱਕ ਮਹੀਨੇ ਤੋਂ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਉਨ੍ਹਾਂ ਜਲ ਸਪਲਾਈ ਵਿਭਾਗ ਅਤੇ ਪ੍ਰਸ਼ਾਸਨ ਨੂੰ ਇਸ ਪਾਣੀ ਦੀ ਸਮੱਸਿਆ ਬਾਰੇ ਕਈ ਵਾਰ ਜਾਣੂ ਕਰਵਾਇਆ ਹੈ, ਪਰ ਪਾਣੀ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਅੱਜ ਜਿੱਥੇ ਉਨ੍ਹਾਂ ਪਾਣੀ ਦੀ ਸਮੱਸਿਆ ਤੋਂ ਦੁਖੀ ਹੋ ਕੇ ਵਾਟਰ ਵਰਕਸ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਉੱਥੇ ਹੀ ਖਾਲੀ ਪਾਣੀ ਵਾਲੀਆ ਢੋਲੀਆ ਅਤੇ ਪੀਪੇ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕੀਤਾ।

ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਉਹ ਬੱਚਿਆਂ ਨੂੰ ਬਿਨਾਂ ਨਹਾਏ ਸਕੂਲਾਂ ਚ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਦੀ ਸਮੱਸਿਆ ਦਾ ਛੇਤੀ ਹੱਲ ਨਾ ਕੀਤਾ ਤਾਂ ਉਹ ਮੁੱਖ ਮਾਰਗ ਸਰਸਾ ਮਾਨਸਾ ਰੋਕਣ ਲਈ ਮਜਬੂਰ ਹੋਣਗੇ। ਜਦੋਂ ਇਸ ਸਮੱਸਿਆ ਸਬੰਧੀ ਐਸ.ਡੀ.ਓ ਸਰਦੂਲਗੜ੍ਹ ਰਾਜ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਹਿਰ ਵਿੱਚੋਂ ਹੀ ਪਾਣੀ ਹੀ ਬਹੁਤ ਘੱਟ ਆਉਂਦਾ ਹੈ ਪਰ ਅਸੀਂ ਛੇਤੀ ਹੀ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ।

#For any kind of News and advertisement

 contact us on 9803 -450-601

#Kindly LIke, Share & Subscribe our

News  Portal://charhatpunjabdi.com

147960cookie-checkਸਰਦੂਲਗੜ੍ਹ ਚ ਪੀਣ ਵਾਲੇ ਪਾਣੀ ਦੀ ਸਮੱਸਿਆ 5 ਅਤੇ 6 ਵਾਰਡ ਪਿਛਲੇ ਇਕ ਮਹੀਨੇ ਤੋਂ ਨਹੀਂ ਮਿਲ ਰਿਹਾ ਹੈ ਪੀਣ ਵਾਲਾ ਪਾਣੀ
error: Content is protected !!