May 19, 2024

Loading

ਲਕੀ  ਘੁਮੇਤ

ਚੜ੍ਹਤ ਪੰਜਾਬ ਦੀ

ਮਾਛੀਵਾੜਾ ਸਾਹਿਬ 9 ਅਪ੍ਰੈਲ-  ਮਾਛੀਵਾੜਾ ਸਮਰਾਲਾ ਇਲਾਕੇ ਵਿਚ ਸਮਾਜ ਸੇਵਾ ਨੂੰ ਸਮਰਪਿਤ ਭੂਰੀ ਵਾਲੇ ਸੇਵਾ ਸੰਮਤੀ ਵੱਲੋਂ ਅੇਸ ਜੀ ਬੀ ਹਸਪਤਾਲ ਦੇ ਵਿੱਚ ਖ਼ੂਨਦਾਨ ਅੱਖਾਂ ਦਾ ਮੁਫ਼ਤ ਚੈੱਕ-ਅੱਪ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਹ ਕੈਂਪ ਮਹਿੰਦਰ ਸਿੰਘ ਗਰੇਵਾਲ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੀਬੀ ਬੇਅੰਤ ਕੌਤ ਤੇ ਗੁਰਪ੍ਰੀਤ ਸਿੰਘ ਗਰੇਵਾਲ ਵਿਜੀਲੈਸ ਦੇ ਪਰਿਵਾਰ ਵੱਲੋਂ ਪ੍ਰਬੰਧ ਕਰਕੇ ਲਗਾਇਆ ਗਿਆ। ਇਸ ਕੈਂਪ ਦੇ ਵਿੱਚ ਖੂਨਦਾਨੀਆਂ ਨੇ ਮਨੁੱਖਤਾ ਦੀ ਸੇਵਾ ਲਈ ਵੱਧ-ਚੜ੍ਹ ਕੇ ਖੂਨ ਦਾਨ ਕੀਤਾ ਅੱਖਾਂ ਤੇ ਦੰਦਾਂ ਦੀ ਵਿਸ਼ੇਸ਼ ਚੈੱਕ-ਅੱਪ ਮਾਹਰ ਡਾਕਟਰ ਨੇ ਕੀਤੀ॥ ਇਸ ਕੈਂਪ ਦੇ ਵਿਚ ਮਾਛੀਵਾੜਾ ਸਮਰਾਲਾ ਨਾਲ ਸਬੰਧਤ ਸਮਾਜ ਸੇਵੀ ਜਥੇਬੰਦੀਆਂ ਤੋਂ ਅਲਾਵਾ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ ।

ਵਿਧਾਨ ਸਭਾ ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਆਪਣੇ ਸਾਥੀਆਂ ਸਮੇਤ ਪੁੱਜੇ। ਉਨਾਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਸਬੰਧੀ ਉਪਰਾਲਿਆਂ ਦੀ ਸ਼ਲਾਘਾ ਕੀਤੀ। ਭੂਰੀ ਵਾਲੇ ਸੰਸਥਾਵਾਂ ਨਾਲ ਸੇਵਾ ਕਰਨ ਵਾਲੇ ਚਰਨਜੀਤ ਸਿੰਘ ਥੋਪੀਆ ਆਪਣੇ ਸਾਥੀਆਂ ਦੇ ਨਾਲ ਇਸ ਕੈਂਪ ਦੀ ਦੇਖ ਰੇਖ ਕਰਦੇ ਨਜ਼ਰ ਆਏ। ਇਹ ਸੰਸਥਾ ਦੇ ਨਾਲ ਜੁੜ ਕੇ ਸੇਵਾਵਾਂ ਨਿਭਾਉਣ ਵਾਲੇ ਪ੍ਰੇਮ ਸਿੰਘ ਰਜੂਲ ਵਿਜੇੈ ਚੌਧਰੀ ਅਸ਼ੋਕ ਰਾਣਾ ਗੁਰਚਰਨ ਸਿੰਘ ਜ਼ੁਲਫ ਗੜ੍ਹ ਸੁਰਿੰਦਰ ਬਾਂਸਲ ਪੰਕਜ ਬਾਂਸਲ ਨੰਬਰਦਾਰ ਹਰਮਿੰਦਰ ਸਿੰਘ ਮਾਛੀਵਾੜਾ ਹਰਬੰਸ ਚਾਨਣਾ ਸਵਰਨ ਸਿੰਘ ਛੌੜੀਆ ਡਾਕਟਰ ਹਰਸਿਮਰਨ ਪ੍ਰੀਤ ਸਿੰਘ ਡਾਕਟਰ ਸੁਰੇਸ਼ ਪਰਮਿੰਦਰ ਕੌਰ ਜਸਵੀਰ ਕੌਰ ਭਿੰਦਾ ਸੁਮਨਪ੍ਰੀਤ ਚੌਹਾਨ ਅਭੈ ਤੋਂ ਇਲਾਵਾ ਮਾਛੀਵਾੜਾ ਸਾਹਿਬ ਨਾਲ ਸਬੰਧਤ ਪੱਤਰਕਾਰ ਭਾਈਚਾਰੇ ਦੇ ਵਿਚੋਂ ਪ੍ਰਧਾਨ ਜਗਰੂਪ ਸਿੰਘ ਮਾਨ ਬਲਬੀਰ ਸਿੰਘ ਬੱਬੀ ਆਰ ਐਸ ਐਸ ਹੀਰਾ ਅੰਮ੍ਰਿਤਪਾਲ ਸਮਰਾਲਾ ਜੀ.ਅੇੈਸ ਚੌਹਾਨ ਤੇ ਹੋਰ ਵਿਅਕਤੀਆਂ ਨੇ ਭਾਗ ਲਿਆ।

#For any kind of News and advertisement 

 contact us on 9803 -450-601

 #Kindly LIke, Share & Subscribe our 

News  Portal://charhatpunjabdi.com

147930cookie-checkਭੂਰੀ ਵਾਲੇ ਸੇਵਾ ਸੰਮਤੀ ਵੱਲੋਂ ਅੇਸ ਜੀ ਬੀ ਹਸਪਤਾਲ ਦੇ ਵਿੱਚ ਖ਼ੂਨਦਾਨ ਅੱਖਾਂ ਦਾ ਮੁਫ਼ਤ ਚੈੱਕ-ਅੱਪ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ
error: Content is protected !!