May 24, 2024

Loading

ਚੜ੍ਹਤ ਪੰਜਾਬ ਦੀ
ਸਤ ਪਾਲ ਸੋਨੀ
ਲੁਧਿਆਣਾ – ਰਾਸ਼ਟਰੀ ਅੱਖਾਂ ਦਾਨ ਜਾਗਰੂਕਤਾ ਪੰਦੜਵਾੜਾ ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਅੱਖਾਂ ਦਾਨ ਜਾਗਰੂਕਤਾ ਪੰਦੜਵਾੜ੍ਹਾ ਮਨਾਇਆ ਜਾਂਦਾ ਹੈ ਜਿਸ ਵਿਚ ਲੋਕਾ ਨੂੰ ਅੱਖਾਂ ਦਾਨ ਕਰਨ ਸੰਬੰਧੀ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਸਾਲ ਪੰਜਾਬ ਸਰਕਾਰ ਵਲੋਂ 38ਵੇਂ ਰਾਸ਼ਟਰੀ ਅੱਖਾਂ ਦਾਨ ਜਾਗਰੂਕਤਾ ਪੰਦੜਵਾੜਾ ਨੂੰ ਸਮੱਰਪਿਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਵਿੱਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੁਨਰਜੋਤ ਆਈ ਬੈਂਕ ਸੁਸਾਇਟੀ ਦੇ ਮੈਡੀਕਲ ਡਾਇਰੈਕਟਰ, ਡਾ. ਰਮੇਸ਼, ਐਮ. ਡੀ. ਅੱਖਾਂ ਦੇ ਮਾਹਿਰ ਨੂੰ ਉਹਨਾਂ ਵਲੋਂ ਕੀਤੇ ਮੁੱਫਤ ਪੁੱਤਲੀਆਂ ਬਦਲਣ ਦੇ ਅਪ੍ਰੇਸ਼ਨਾਂ, ਅੱਖ ਬੈਂਕ ਅਤੇ ਮੈਡੀਕਲ ਸੇਵਾਵਾਂ ਬਦਲੇ ਡਾ. ਬਲਬੀਰ ਸਿੰਘ, ਕੈਬਿਨਟ ਮੰਤਰੀ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਡਾ. ਰਮੇਸ਼, ਅੱਖਾਂ ਦੇ ਮਾਹਿਰ, ਮੈਡੀਕਲ ਡਾਇਰੈਕਟਰ, ਪੁਨਰਜੋਤ ਆਈ ਬੈਂਕ ਸੁਸਾਇਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਅਵਾਰਡ ਸਿਰਫ ਡਾ. ਰਮੇਸ਼ ਨੂੰ ਹੀ ਨਹੀਂ ਮਿਲਿਆ  ਬਲਕਿ ਉਸ ਹਰ ਇਨਸਾਨ ਨੂੰ ਮਿਲਿਆ ਜੋ ਅੱਖਾਂ ਦਾਨ ਦੀ ਮੁਹਿੰਮ ਨਾਲ ਜੁੜੇ ਹੋਏ ਹਨ ਅਤੇ ਦਿਨ ਰਾਤ ਲੋਕਾਂ ਨੂੰ ਅੱਖਾਂ ਦਾਨ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਅੱਗੇ ਦੱਸਿਆ ਕਿ ਪੁਨਰਜੋਤ ਆਈ ਬੈਂਕ ਸੁਸਾਇਟੀ ਪਿਛਲੇ ਲੰਬੇ ਸਮੇਂ ਤੋਂ ਲੋਕਾ ਨੂੰ ਅੱਖਾਂ ਦਾਨ ਕਰਨ ਸੰਬੰਧੀ ਪ੍ਰੇਰਿਤ ਕਰਕੇ ਅੱਖਾਂ ਦਾਨ ਕਰਵਾ ਰਹੀ ਹੈ ਅਤੇ ਪੁਤਲੀ ਬਦਲਣ ਦੇ ਅਪ੍ਰੇਸ਼ਨ ਬਿਲਕੁਲ ਮੁਫਤ ਕਰਕੇ ਦੇਸ਼ ਨੂੰ ਪੁਤਲੀ ਦੇ ਅੰਨੇਪਣ ਤੋਂ ਮੁਕਤ ਕਰਵਾਉਣ ਲਈ ਵੱਢਮੁਲਾ ਯੋਗਦਾਨ ਪਾ ਰਹੀ ਹੈ ਅਤੇ ਹੁਣ ਤੱਕ 5700 ਦੇ ਲਗਭਗ ਪੁਤਲੀਆਂ ਬਦਲਣ ਦੇ ਮੁਫਤ ਅਪ੍ਰੇਸ਼ਨ ਕਰ ਚੁੱਕੀ ਹੈ।
ਪੁਨਰਜੋਤ ਆਈ ਬੈਂਕ ਵਲੋਂ ਇਸ ਪੰਦਰਵਾੜ੍ਹੇ ਦੌਰਾਨ ਪੂਰੇ ਪੰਜਾਬ ਵਿਚ ਅੱਖਾਂ ਦਾਨ ਕਰਨ ਸੰਬੰਧੀ ਜਾਗਰੂਕ ਕਰਨ ਲਈ ਪਿੰਡਾਂ, ਸਹਿਰਾਂ ਅਤੇ ਵਿੱਦਿਅਕ  ਅਦਾਰਿਆਂ ਵਿੱਚ ਕੈਂਪ ਅਤੇ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ।ਡਾ. ਰਮੇਸ਼ ਅਤੇ ਪੁਨਰਜੋਤ ਆਈ ਬੈਂਕ ਸੁਸਾਇਟੀ ਵਲੋਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਸਾਡੀਆਂ ਸੇਵਾਵਾਂ ਦੀ ਭਰਪੂਰ ਸਲਾਘਾ ਕੀਤੀ ਅਤੇ ਸਾਨੂੰ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ।
#For any kind of News and advertisement contact us on 980-345-0601
Kindly Like,share and subscribe our News Portal http://charhatpunjabdi.com/wp-login.php
160190cookie-checkਮੁੱਫਤ ਪੁੱਤਲੀਆਂ ਬਦਲਣ ਦੇ ਅਪ੍ਰੇਸ਼ਨਾਂ, ਅੱਖ ਬੈਂਕ ਅਤੇ ਮੈਡੀਕਲ ਸੇਵਾਵਾਂ ਬਦਲੇ ਡਾ. ਰਮੇਸ਼ ਨੂੰ ਦਿਤਾ ਗਿਆ ਨੈਸ਼ਨਲ ਐਵਾਰਡ
error: Content is protected !!