December 9, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਦੇ  ਵਿਤ ਮੰਤਰੀ  ਹਰਪਾਲ ਸਿੰਘ ਚੀਮਾ  ਨੇ ਜ਼ਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਹੋਣ ਤੇ ਆਪਣੇ ਗ੍ਰਹਿ ਵਿਖੇ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਵਿਤ ਮੰਤਰੀ ਪੰਜਾਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ ਹੈ ਜਿਥੇ ਹਰੇਕ ਪਸੀਨਾ ਬਹਾਣ ਵਾਲੇ ਮਿਨਤਕਸ਼ ਵਲੰਟੀਅਰ ਦੀ ਕਦਰ ਕਰਦੀ ਹੈ ਤੇ ਅਗੋਂ ਵੀ ਕਰਦੀ ਰਹੇਗੀ।
ਪਾਰਟੀ ਨੇ ਹੁਣ ਤੱਕ ਜਿੰਨੇ ਵੀ ਚੇਅਰਪਰਸਨ ਲਗਾਏ ਹਨ ਉਹ ਸਾਰੇ ਹੀ ਮਿਨਤਕਸ਼ ਵਲੰਟੀਅਰਜ਼ ਅਤੇ ਆਮ ਘਰਾਂ ਵਿਚੋਂ ਹੀ ਲਗਾਏ ਹਨ ਅਤੇ ਅੱਗੇ ਤੋਂ ਵੀ ਮਿਨਤਕਸ਼ ਵਲੰਟੀਅਰ ਦੀ ਪਾਰਟੀ ਕਦਰ ਕਰਦੀ ਰਹੇਗੀ। ਇਸ ਮੌਕੇ ਤੇ ਮਨਜੀਤ ਸਿੰਘ ਸਿੱਧੂ ਓ ਐਸ ਡੀ ਮੁੱਖ ਮੰਤਰੀ ਪੰਜਾਬ, ਮਿਲਕਫ਼ੈਡ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਐਡਵੋਕੇਟ ਗਗਨਦੀਪ ਸੈਣੀ, ਹਰਮਨਦੀਪ ਸਿੰਘ ਮੱਕੜ, ਚਰਨਪ੍ਰੀਤ ਸਿੰਘ ਲਾਂਬਾ ਵੀ ਮੌਜੂਦ ਸਨ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137800cookie-checkਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਇਸ ਅਹੁਦੇ ਦੇ ਸਹੀ ਹੱਕਦਾਰ— ਹਰਪਾਲ ਸਿੰਘ ਚੀਮਾ ਵਿਤ ਮੰਤਰੀ ਪੰਜਾਬ
error: Content is protected !!