ਡਿਜੀਟਲ ਪ੍ਰੈਸ ਕਲੱਬ ਪੰਜਾਬ ਵੱਲੋਂ ਵੱਡੀ ਪੱਧਰ ਤੇ 13 ਜੁਲਾਈ ਨੂੰ ਮਨਾਇਆ ਜਾਵੇਗਾ ਵਰਲਡ ਡਿਜੀਟਲ ਪ੍ਰੈੱਸ ਦਿਵਸ -ਪ੍ਰਧਾਨ ਕੋਛੜ

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ- ਡਿਜੀਟਲ ਪ੍ਰੈੱਸ ਕਲੱਬ ਪੰਜਾਬ ਵੱਲੋਂ ਅੱਜ ਸਰਕਟ ਹਾਊਸ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਕੋਛੜ ਅਤੇ ਚੇਅਰਮੈਨ ਰਵੀ ਸ਼ਰਮਾ,ਉਪ ਚੇਅਰਮੈਨ ਰੋਹਿਤ ਗੌੜ, ਅਤੇ ਸਕੱਤਰ ਭੁਪਿੰਦਰ ਸਿੰਘ ਸ਼ਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਿਜਿਟਲ ਪ੍ਰੈਸ ਕਲੱਬ ਪੰਜਾਬ ਇਸ ਵਾਰ 7ਵੀਂ ਵਰੇ ਗੰਢ ਮੋਕੇ ਹਰ ਸਾਲ ਦੀ ਤਰਾਂ “ਵਰਲਡ ਡਿਜਿਟਲ ਪ੍ਰੈੱਸ ਦਿਵਸ’’ ਨੂੰ ਸਮਰਪਿਤ ਕਰਦਿਆਂ 13 ਜੁਲਾਈ ਨੂੰ ਹੋਟਲ ਬੇਲਾ ਕੋਸਟਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ।

*ਪੱਤਰਕਾਰੀ ’ਚ ਨਾਮਣਾ ਖੱਟਣ ਵਾਲੇ ਪੱਤਰਕਾਰਾਂ ਤੇ ਹੋਰ ਸ਼ਖ਼ਸੀਅਤਾਂ ਨੂੰ ਦਿੱਤੇ ਜਾਣਗੇ ਐਵਾਰਡ

ਸਮਾਗਮ ’ਚ ਪੱਤਰਕਾਰਤਾ ਦੇ ਖੇਤਰ ’ਚ ਨਾਮਣਾ ਖੱਟਣ ਵਾਲੇ ਪੱਤਰਕਾਰਾਂ ਨੂੰ ਐਵਾਰਡ ਦੇਣ ਤੋਂ ਇਲਾਵਾ ਸ਼ਹਿਰ ਦੀਆਂ ਨਾਮੀਂ-ਗ੍ਰਾਮੀਂ ਸਖਸ਼ੀਅਤਾਂ ਅਤੇ ਲੁਧਿਆਣਾ ਦੀਆਂ ਸਾਰੀਆਂ ਪ੍ਰੈਸ ਕਲੱਬਾਂ ਦੇ ਮੁੱਖੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਵੀ ਕੀਤਾ ਗਿਆ। ਵਾਤਾਵਰਨ ਦੀ ਸਾਂਭ ਸੰਭਾਲ ਅਤੇ ਇਸਨੂੰ ਹਰਿਆ ਭਰਿਆ ਰੱਖਣ ਦਾ ਸੁਨੇਹਾ ਦੇਣ ਲਈ ਕੁਝ ਥਾਵਾਂ ਉੱਤੇ ਕਲੱਬ ਦੇ ਨਾਮ ਉੱਤੇ ਬੂਟੇ ਲਗਾ ਕੇ ਉਨਾਂ ਨੂੰ ਪਾਲਣ ਦਾ ਵੀ ਫੈਸਲਾ ਕੀਤਾ ਗਿਆ।

ਪ੍ਰਧਾਨ ਸਰਬਜੀਤ ਸਿੰਘ ਕੋਛੜ ਅਤੇ ਚੇਅਰਮੈਨ ਰਵੀ ਸ਼ਰਮਾ ਨੇ ਕਿਹਾ ਕਿ ਫਿਲਡ ਵਿੱਚ ਕੰਮ ਕਰਦਿਆਂ ਪੱਤਰਕਾਰਾ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਹਨ ਅਤੇ ਕੰਮ ਕਰਦੇ ਹੋਏ ਜੇ ਕਿਸੇ ਪੱਤਰਕਾਰ ਨੂੰ ਕੋਈ ਦਿਕੱਤ ਆ ਜਾਂਦੀ ਤਾਂ ਨਾਂ ਤਾਂ ਉਸ ਦੀ ਅਦਾਰਾ ਬਾਂਹ ਫ਼ੜਦਾ ਹੈ, ਤੇ ਨਾ ਹੀ ਉਹ ਕਿਸੇ ਨੂੰ ਦੱਸਦਾ ਹੈ ਇਸ ਲਈ ਡਿਜੀਟਲ ਪ੍ਰੈਸ ਕਲੱਬ ਉਸ ਦੀ ਇਸ ਮੁਸੀਬਤ ਦੀ ਘੜੀ ਵਿੱਚ ਬਾਂਹ ਫੜੇਗਾ, ਆਗੂਆਂ ਨੇ ਕਿਹਾ ਕਿ ਪੱਤਰਕਾਰਾ ਦੇ ਬੀਮੇ ਕਰਵਾਉਣ ਲਈ ਕਲੱਬ ਸਰਕਾਰ ਨਾਲ ਗੱਲ ਕਰੇਗਾ।

ਇਸ ਮੌਕੇ ਰੋਹਿਤ ਗੌੜ ਉੱਪ ਚੇਅਰਮੈਨ, ਹਰਸ਼ਦੀਪ ਸਿੰਘ ਮਹਿਦੂਦਾਂ ਜਨਰਲ ਸਕੱਤਰ,ਗੁਰਮੀਤ ਸਿੰਘ ਨਿੱਝਰ ਸੀਨੀਅਰ ਮੀਤ ਪ੍ਰਧਾਨ, ਲੱਕੀ ਭੱਟੀ ਮੀਤ ਪ੍ਰਧਾਨ, ਸਰਬਜੀਤ ਪਨੇਸਰ ਖਜਾਨਚੀ, ਅਰਵਿੰਦਰ ਸਰਾਣਾ, ਅਰਸ਼ਦੀਪ ਸਿੰਘ,ਹਰਜੀਤ ਸਿੰਘ ਖਾਲਸਾ ਗ੍ਰੀਵੈਂਸ ਅਫਸਰ, ਸਤ ਪਾਲ ਸੋਨੀ, ਅਮਰੀਕ ਸਿੰਘ ਪ੍ਰਿੰਸ, ਗੌਰਵ ਪੱਬੀ ਸਲਾਹਕਾਰ, ਬਲਵਿੰਦਰ ਸਿੰਘ ਕਾਲੜਾ ਸਲਾਹਕਾਰ, ਅਤੇ ਕੁਲਵਿੰਦਰ ਸਿੰਘ ਸਲੇਮ ਟਾਬਰੀ ਪ੍ਰੈਸ ਸੱਕਤਰ ਹਾਜ਼ਰ ਸਨ।

Editor: Sat Pal Soni. Kindly Like,Share and Subscribe our youtube channel CPD NEWS. Contact for News and advertisement at Mobile No. 98034-50601

168560cookie-checkਡਿਜੀਟਲ ਪ੍ਰੈਸ ਕਲੱਬ ਪੰਜਾਬ ਵੱਲੋਂ ਵੱਡੀ ਪੱਧਰ ਤੇ 13 ਜੁਲਾਈ ਨੂੰ ਮਨਾਇਆ ਜਾਵੇਗਾ ਵਰਲਡ ਡਿਜੀਟਲ ਪ੍ਰੈੱਸ ਦਿਵਸ -ਪ੍ਰਧਾਨ ਕੋਛੜ
error: Content is protected !!