April 23, 2024

Loading

ਚੜ੍ਹਤ ਪੰਜਾਬ ਦੀ
ਮਾਨਸਾ 13 ਅਪ੍ਰੈਲ (ਪ੍ਰਦੀਪ ਸ਼ਰਮਾ):ਸਥਾਨਕ ਕੋਰਟ ਕੰਪਲੈਕਸ ਵਿਖੇ ਨਰਮੇ ਦੇ ਮੁਆਵਜ਼ੇ ਸਬੰਧੀ ਧਰਨਾ 38ਵੇਂ ਦਿਨ ਸਮਾਪਤ ਕਰ ਦਿੱਤਾ ਗਿਆ ਹੈਅੱਜ ਦੇ ਧਰਨੇ ਸਮੇਂ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਰਮੇ ਦਾ ਬਹੁਤ ਸਾਰਾ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਵਿਚ ਪੈ ਚੁੱਕਾ ਹੈ ਬਾਕੀ ਜੋ ਕੁਝ ਪ੍ਰਤੀਸ਼ਤ ਕਿਸਾਨ ਰਹਿੰਦੇ ਹਨ ਉਨ੍ਹਾਂ ਸਬੰਧੀ ਐੱਸਡੀਐੱਮ ਸਾਹਿਬ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ
ਧਰਨੇ ਦੀ ਸਮਾਪਤੀ ਮੌਕੇ ਧਰਨੇ ਨੂੰ ਮਜ਼ਬੂਤੀ ਦੇਣ ਵਾਲੇ ਕਿਸਾਨਾਂ ਦਾ ਸਨਮਾਨ ਵੀ ਕੀਤਾ ਗਿਆ ਜਿਸ ਵਿੱਚ ਬਲਵਿੰਦਰ ਸਰਮਾ ਖਿਆਲਾਂ ਸੁਖਚਰਨ ਸਿੰਘ ਦਾਨੇਵਾਲੀਆ ਉੱਗਰ ਸਿੰਘ ਮਾਨਸਾ ਸੱਤਪਾਲ ਸਰਮਾ ਭੋਪਾਲ ਗੁਰਦੇਵ ਸਿੰਘ ਦਲੇਲਵਾਲਾ ਦਾ ਸਨਮਾਨ ਕੀਤਾ ਗਿਆ ਅਤੇ ਅੱਜ ਦੇ ਧਰਨੇ ਮੌਕੇ ਰੁਲਦੂ ਸਿੰਘ ਮਾਨਸਾ ਮਹਿੰਦਰ ਸਿੰਘ ਭੈਣੀਬਾਘਾ ਮੇਜਰ ਸਿੰਘ ਦੂਲੋਵਾਲ ਇਕਬਾਲ ਸਿੰਘ ਮਾਨਸਾ ਕਰਨੈਲ ਸਿੰਘ ਮਾਨਸਾ ਮਨਜੀਤ ਔਲਖ ਰਾਜ ਅਕਲੀਆ ਮਨਜੀਤ ਸਿੰਘ ਧਿੰਗੜ ਅਤੇ ਮੱਖਣ ਸਿੰਘ ਭੈਣੀਬਾਘਾ ਨੇ ਵੀ ਸੰਬੋਧਨ ਕੀਤਾ।
114320cookie-checkਨਰਮੇ ਦਾ ਮੁਆਵਜ਼ਾ ਦੇਣ ਸਬੰਧੀ ਧਰਨਾ ਸਮਾਪਤ
error: Content is protected !!