November 21, 2024

Loading

ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ

ਲੁਧਿਆਣਾ: ਭਾਰਤ ਦੇਸ਼ ਦੇ 28 ਲੱਖ ਦੇ ਕਰੀਬ ਸੈਨਿਕਾਂ ਦੇ ਨਾਲ ਇਕ ਰੈਂਕ ਇਕ ਪੈਨਸ਼ਨ ਦੇ ਨਾਂ ਤੇ ਠੱਗੀ ਹੋਈ। ਇਸ ਬਾਰੇ ਦੇਸ਼ ਭਰ ਵਿਚ ਡੀਸੀ ਦਫਤਰਾਂ ਵਿਚ ਮੰਗ ਪੱਤਰ ਦਿੱਤੇ ਗਏ। ਉਥੇ ਲੁਧਿਆਣਾ ਵਿਚ ਵੀ ਬੜੀ ਤਦਾਦ ਵਿਚ ਸਾਬਕਾ ਸੈਨਿਕਾਂ ਨੇ ਸਿਰਕਤ ਕੀਤੀ। ਇਸ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਸੂਬਾ ਸਕੱਤਰ ਭਾਈ ਸ਼ਮਸ਼ੇਰ ਸਿੰਘ ਆਸੀ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਨੇ ਦੱਸਿਆ ਕਿ ਅਸੀ ਪੰਜਾਬ ਦੇ ਸਾਬਕਾ ਸੈਨਿਕ ਰਾਸ਼ਟਰਪਤੀ,ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਤੁਸੀ ਵੋਟਾਂ ਤੋਂ ਪਹਿਲਾ ਸਾਬਕਾ ਸੈਨਿਕਾਂ ਤੋਂ ਇਸ ਵਾਅਦੇ ਨਾਲ ਵੋਟਾਂ ਮੰਗੀਆਂ ਕਿ ਸਾਡੀ ਸਰਕਾਰ ਬਣਨ ਤੇ ਇਕ ਰੈਂਕ ਇਕ ਪੈਨਸ਼ਨ ਸਹੀ ਢੰਗ ਨਾਲ ਲਾਗੂ ਕੀਤਾ ਜਾਵੇਗਾ। ਸਾਬਕਾ ਸੈਨਿਕਾਂ ਨੇ ਪੂਰਾ ਸਮਰਥਨ ਕੀਤਾ ਪਰ ਤੁਸੀ ਸਰਕਾਰ ਬਣਨ ਤੇ ਅਫਸਰਾਂ ਨਾਲ ਮਿਲ ਬੜੀ ਸੋਚੀ ਸਮਝੀ ਸ਼ਾਜਿਸ ਤਹਿਤ ਜਵਾਨਾਂ ਦੇ ਪੇਟ ਵਿਚ ਲੱਤ ਮਾਰੀ ਜਿਸ ਕਰਕੇ 20 ਫ਼ਰਵਰੀ ਤੋਂ ਸਾਬਕਾ ਸੈਨਿਕ ਦਿੱਲੀ ਜੰਤਰ-ਮੰਤਰ ਧਰਨੇ ਤੇ ਬੈਠੇ ਹਨ।

ਉਨਾਂ ਨੇ ਦੱਸਿਆ ਇਕ ਰੈਂਕ ਇਕ ਪੈਨਸ਼ਨ ਨੂੰ ਠੀਕ ਲਾਗੂ ਕਰਵਾਉਣ ਲਈ ਧਰਨਾ ਜਾਰੀ ਹੈ ਇਹ ਉਦੋਂ ਤੱਕ ਚੱਲਦਾ ਰਹੇਗਾ ਜਦੋ ਤੱਕ ਭਾਰਤ ਸਰਕਾਰ ਸਾਬਕਾ ਸੈਨਿਕਾਂ ਦੀਆ ਮੰਗਾਂ ਪੂਰੀਆ ਨਹੀ ਕਰਦੀ ਜਿਸ ਤਰਾਂ 15+2 ਤੋਂ ਬਾਅਦ ਵਲੰਟੀਅਰ ਆਏ ਪੈਨਸ਼ਨਰ ਨੂੰ ਇਸ ਸਕੀਮ ਤੋਂ ਬਾਹਰ ਕਰ ਦਿਤਾ।

ਸ਼ਹੀਦ ਸੈਨਿਕ ਵੀਰ ਨਾਰੀ ਅਤੇ ਅਫਸਰ ਦੀ ਪਤਨੀ ਦੀ ਪੈਨਸ਼ਨ ਵਿੱਚ ਬਹੁਤ ਵੱਡਾ ਅੰਤਰ ਹੈ। ਮੈਡੀਕਲ ਤੌਰ ਤੇ ਨਿਕਾਰਾ ਹੋਏ ਜਵਾਨ ਤੇ ਅਫਸਰ ਦੀ ਪੈਨਸ਼ਨ ਵਿੱਚ ਫਰਕ ਹੋਣਾ ਅਤੇ ਸਰਵਿਸ ਪੈਨਸ਼ਨ ਵਿੱਚ ਵੀ ਵੱਡਾ ਫਰਕ ਜੋ ਕਿ ਸਰਾਸਰ ਗਲਤ ਹੈ। ਉਨਾਂ ਨੇ ਦੱਸਿਆ ਕਿ ਸਰਕਾਰ ਨੂੰ ਅਫਸਰਾਂ ਨੇ ਗਲਤ ਤੱਥ ਦੱਸ ਕੇ ਆਪਣਾ ਲਾਭ ਪ੍ਰਾਪਤ ਕਰਕੇ ਜਵਾਨਾਂ ਦਾ ਬਹੁਤ ਨੁਕਸਾਨ ਕਰ ਦਿਤਾ ਜਦੋ ਕਿ ਅਫਸਰ ਫੌਜ ਵਿੱਚ 3% ਹਨ ਤੇ ਜਵਾਨ 97% ਪਰ ਬਜਟ ਦਾ ਪੈਸਾ 85 % ਅਫਸਰ ਨੂੰ ਦਿੱਤਾ ਗਿਆ ਅਤੇ 15% ਜਵਾਨ ਨੂੰ ਦਿੱਤਾ ਗਿਆ ਇਸ ਲਈ ਸਾਬਕਾ ਸੈਨਿਕਾਂ ਵਿਚ ਭਾਰੀ ਰੋਸ ਹੈ ।

ਡੀਸੀ ਸਾਹਿਬ ਨੂੰ ਮੰਗ ਪੱਤਰ ਸੰਯੁਕਤ ਜਵਾਨ ਮੋਰਚਾ ਪੰਜਾਬ ਦੀ ਰਹਿਨੁਮਾਈ ਹੇਠ ਕੈਪਟਨ ਮਲਕੀਤ ਸਿੰਘ ਵਾਲੀਆ,ਭਾਈ ਸ਼ਮਸ਼ੇਰ ਸਿੰਘ,ਸੂਬੇਦਾਰ ਮੇਜਰ ਦੇਵੀ ਦਿਆਲ, ਸੂਬੇਦਾਰ ਅਨੂਪ ਸਿੰਘ,ਸਾਰਜੇਂਟ ਰਜੀਵ ਬਹਿਲ,ਪ੍ਰੀਤਮ ਸਿੰਘ ਵੱਲੋ ਡੀਸੀ ਸ੍ਰੀਮਤੀ ਸੁਰਭੀ ਮਲਿਕ ਨੂੰ ਮੰਗ ਪੱਤਰ ਦਿੱਤਾ ਗਿਆ ਇਨਾਂ ਤੋਂ ਇਲਾਵਾ  ਹੋਰ ਬਹੁਤ ਸਾਰੇ ਸਾਬਕਾ ਸੈਨਿਕਾਂ ਨੇ ਹਿਸਾ ਲਿਆ ਅਖੀਰ ਭਾਰਤ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਸਾਡੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕੀਤਾ ਜਾਵੇ ਅਤੇ ਸਾਬਕਾ ਸੈਨਿਕਾਂ ਦਾ ਮਾਨ ਸਨਮਾਨ ਬਹਾਲ ਕੀਤਾ ਜਾਵੇ ਜਿਸ ਨਾਲ ਭਾਰਤੀ ਫੌਜ ਦਾ ਮਨੋਬਲ ਬਹਾਲ ਰਹਿ ਸਕੇ।

#For any kind of News and advertisement

 contact us on 9803 -450-601

#Kindly LIke, Share & Subscribe our

News  Portal://charhatpunjabdi.com

146870cookie-check“ਇਕ ਰੈਂਕ ਇਕ ਪੈਨਸ਼ਨ ਦੇ ਵਿਰੋਧ ਵਿਚ ਡੀਸੀ ਨੂੰ ਮੰਗ ਪੱਤਰ ” ਭਾਈ ਸ਼ਮਸ਼ੇਰ ਸਿੰਘ ਆਸੀ
error: Content is protected !!