April 26, 2024

Loading

 

ਕੁਲਵਿੰਦਰ ਸਿੰਘ

ਚੜ੍ਹਤ ਪੰਜਾਬ ਦੀ ,

ਸਰਦੂਲਗੜ੍ਹ, 3 ਅਪ੍ਰੈਲ : ਨੇੜਲੇ ਪਿੰਡ ਲੋਹਗੜ ਵਿਖੇ ਸੁਰਿੰਦਰ ਸਾਗਰ ਨਿਰਦੇਸ਼ਨ ਹੇਠ ਡਾਕਟਰ ਕੁਲਦੀਪ ਸਿੰਘ ਦੀਪ ਦੁਆਰਾ ਲਿਖਿਆ ਨਾਟਕ “ਮੈਂ ਅਜੇ ਜ਼ਿੰਦਾ ਹਾਂ” ਖੇਡਿਆ ਗਿਆ ਉਪਰੋਕਤ ਟੀਮ ਵੱਲੋਂ ਕੋਰੀਓਗ੍ਰਾਫੀ ਅਤੇ ਕੁਰਸੀ ਨਾਚ ਨਚਾਏ ਪੇਸ਼ ਕੀਤੀ ਗਈ ਜਿਸ ਵਿਚ ਮੌਜੂਦਾ ਸਮੇਂ ਦੇ ਸੱਤਾ ਦੇ ਝੂਠੇ ਲੀਡਰਾਂ ਉੱਤੇ ਵਿਅੰਗ ਪੇਸ਼ ਕੀਤਾ। ਭਾਨੇ ਜਾਦੂਗਰ ਨੇ ਤਰਕਸ਼ੀਲ ਟ੍ਰਕ ਪੇਸ਼ ਕਰਕੇ ਲੋਕਾਂ ਨੂੰ ਅੰਧਵਿਸ਼ਵਾਸ, ਵਹਿਮ-ਭਰਮ ਤੋ ਦੂਰੀ ਬਨਾਉਣ ਦਾ ਸੰਦੇਸ਼ ਦਿੱਤਾ ਗਿਆ।

ਇਸ ਪ੍ਰੋਗਰਾਮ ਚ ਦਰਸ਼ਕਾਂ ਨੂੰ ਖੂਬ ਹਸਾਇਆ ਗਿਆ ਇਸ ਮੌਕੇ ਮੁੱਖ ਬੁਲਾਰੇ ਪ੍ਰੋਫੈਸਰ ਬਿੱਕਰਜੀਤ ਸਿੰਘ ਸਾਧੂਵਾਲਾ ਨੇ ਦੱਸਿਆ ਕਿ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਯਾਦ ਕਰਦੇ ਹੋਏ ਸ਼ਹੀਦਾਂ ਨੂੰ ਸਲਾਮ ਤਹਿਤ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ ਸ਼ਹੀਦ ਭਗਤ ਸਿੰਘ ਕਲਾ ਬੂਹਾ ਦੁਬਾਰਾ ਮੌਜੂਦਾ ਸਰਕਾਰ ਨੂੰ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਦੀ ਬਜਾਏ ਘਾਣ ਕਰਨ ਬਾਰੇ ਦੱਸਿਆ ਅੱਜ ਵੀ ਗਰੀਬ ਪੇਂਡੂ ਲੋਕਾਂ ਨੂੰ ਮਨਰੇਗਾ ਵਰਗੀਆ ਸਕੀਮਾਂ ਵਿਚ 100 ਦਿਨ ਦੀ ਗਰੰਟੀ ਦੇ ਬਾਵਜੂਦ ਕੰਮ ਵੀ ਨਹੀਂ ਮਿਲ ਰਿਹਾ ਇਸ ਵਾਰ ਬਜ਼ਟ ਵਿੱਚ ਰੱਖੇ ਪੈਸੇ ਨਾਲ ਸਿਰਫ 18 ਦਿਨ ਹੀ ਕੰਮ ਮਿਲ ਸਕਦਾ ਹੈ। ਇਸ ਮੌਕੇ ਜਰਨੈਲ ਸਿੰਘ ਮਸਾਫਰ, ਅਮਰੀਕ ਸਿੰਘ, ਲਖਵਿੰਦਰ ਸਿੰਘ ਜਤਿੰਦਰ ਸਿੰਘ ,ਪਰਮਜੀਤ ਸਿੰਘ ,ਸੁੱਖਾ ਸਿੰਘ,ਸਟੇਜ ਸੈਕਟਰੀ ਜਸਵੰਤ ਸਿੰਘ ਨੇ ਨਿਭਾਈ। ਪਿੰਡ ਵਾਸੀਆਂ ਵਲੋਂ ਪ੍ਰੋਗਰਾਮ ਦੇ ਮਹਿਮਾਨਾਂ ਅਤੇ ਰੰਗਮੰਚ ਟੀਮ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ।

#For any kind of News and advertisement

 contact us on 9803 -450-601

#Kindly LIke, Share & Subscribe our

News  Portal://charhatpunjabdi.comv

146950cookie-checkਸ਼ਹੀਦਾਂ ਦੀ  ਯਾਦ ਵਿੱਚ ਕੋਰੀਓਗ੍ਰਾਫੀ ਨਾਟਕ ਦਾ ਕੀਤਾ ਆਯੋਜਨ
error: Content is protected !!