ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 10 ਫਰਵਰੀ (ਪ੍ਰਦੀਪ ਸ਼ਰਮਾ) : ਸ਼ਹਿਰ ਦੇ ਜੋੜੇ ਪੁਲ ਸੁਏ ਵਿੱਚ ਮੁਹ ਧੋਂਦੇ ਹੋਏ ਵਿਅਕਤੀ ਦਾ ਪੈਰ ਤਿਲਕਣ ਨਾਲ ਸੁਏ ਵਿੱਚ ਹੋਈ ਮੌਤ। ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਕੱਲ ਰਾਤ ਸਹਾਰਾ ਕੰਟਰੋਲ ਰੂਮ ਨੂੰ ਇਤਲਾਹ ਮਿਲੀ ਕਿ ਸੁਏ ਵਿੱਚ ਇੱਕ ਵਿਅਕਤੀ ਡਿਗ ਗਿਆ ਹੈ ਤਾਂ ਤਰੁੰਤ ਲੋਕਾਂ ਵੱਲੋਂ ਉਸ ਨੂੰ ਬਾਹਰ ਕੱਢਿਆ ਗਿਆ ਤੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਏ ਉਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਉਸ ਨੂੰ ਥਾਣਾ ਸਿਟੀ ਰਾਮਪੁਰਾ ਪੁਲਿਸ ਪਾਰਟੀ ਦੀ ਮੋਜੂਦਗੀ ਵਿੱਚ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ।
ਮ੍ਰਿਤਕ ਦੀ ਪਤਨੀ ਆਰਤੀ ਰਾਣੀ ਦੇ ਦੱਸਿਆ ਮੇਰਾ ਲੜਕਾ ਪਿਛਲੇ ਦਿਨੀ ਪੁਲ ਤੋਂ ਡਿੱਗਣ ਨਾਲ ਜ਼ਖ਼ਮੀ ਹੋ ਗਿਆ ਸੀ ਜੋ ਕਿ ਉਹ ਬੈਡ ਰੈਸਟ ਤੇ ਹੈ ਮੇਰਾ ਪਤੀ ਘਬਰਾਹਟ ਕਰਨ ਲੱਗ ਪਿਆ ਸੀ। ਅੱਜ ਉਹ ਦਵਾਈ ਲੈਣ ਗਿਆ ਸੀ।ਉਹ ਸੁਏ ਡਿਗ ਪਿਆ ਤੇ ਉਸ ਦੀ ਮੋਤ ਹੋ ਗਈ । ਥਾਣਾ ਸਿਟੀ ਰਾਮਪੁਰਾ ਦੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਮਿ੍ਤਕ ਨਿਰਭੈਅ ਸਿੰਘ ਉਮਰ 40 ਗੁਰਦੇਵ ਸਿੰਘ ਵਾਸੀ ਮੋੜ ਰੋਡ ਫਰੀਦ ਨਗਰ ਮ੍ਰਿਤਕ ਦੀ ਪਤਨੀ ਆਰਤੀ ਰਾਣੀ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਕਰਨ ਲਈ ਪਰਿਵਾਰਿਕ ਮੈਂਬਰਾਂ ਨੂੰ ਸੋਪ ਦਿੱਤੀ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
1400300cookie-checkਮੁਹ ਧੋਂਦੇ ਹੋਏ ਸੁਏ ਵਿੱਚ ਡਿਗਣ ਕਾਰਨ ਵਿਅਕਤੀ ਦੀ ਮੌਤ