ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 6 ਅਗਸਤ (ਕੁਲਜੀਤ ਸਿੰਘ ਢੀਂਗਰਾ/ ਪ੍ਰਦੀਪ ਸ਼ਰਮਾ):ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ‘ਤੇ ਇੱਕ ਸਾਲ ਤੋਂ ਉਪਰ ਚੱਲੇ ਕਿਸਾਨੀਂ ਸੰਘਰਸ਼ ਦੌਰਾਨ ਸ਼ੈਕੜੇ ਕਿਸਾਨਾਂ ਨੇ ਆਪਣੀ ਸ਼ਹਾਦਤ ਦਿੱਤੀ। ਵੱਖ-ਵੱਖ ਕਿਸਾਨ ਜਦੇਬੰਦੀਆਂ ਨਾਲ ਸਬੰਧਿਤ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਕਿਸਾਨ ਆਗੂਆਂ ਨੇ 5 ਲੱਖ ਦੀ ਸ਼ਹਾਇਤਾ ਰਾਸ਼ੀ ਅਤੇ ਇੱਕ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ ਸੀ। ਬੀਤੇ ਕੱਲ ਡੀ.ਸੀ ਬਠਿੰਡਾ ਵੱਲੋਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਵੰਡੇ ਗਏ।
ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਬਲਾਕ ਫੂਲ ਦੇ ਪ੍ਰਧਾਨ ਸੁਖਦੇਵ ਸਿੰਘ ਦੇਬੀ ਅਤੇ ਸਰਗਰਮ ਆਗੂ ਗੁਰਪ੍ਰੀਤ ਸਿੰਘ ਕੋਟੜੇ ਵਾਲਾ ਨੇ ਦੱਸਿਆ ਕਿ ਦਿੱਲੀ ਚੱਲੇ ਕਿਸਾਨੀ ਸੰਘਰਸ਼ ਦੌਰਾਨ ਕਸਬਾ ਫੂਲ ਤੋਂ ‘ਸਿੱਧੂਪੁਰ’ ਦੀ ਔਰਤ ਆਗੂ ਮਾਤਾ ਜੋਗਿੰਦਰ ਕੌਰ ਪਤਨੀ ਮੁਖਤਿਆਰ ਸਿੰਘ ਜੋ ਕਿ ਸੰਘਰਸ਼ ਦੌਰਾਨ ਸ਼ਹੀਦ ਹੋ ਗਈ ਸੀ, ਦੇ ਪਰਿਵਾਰ ਨੂੰ ਡੀ.ਸੀ ਬਠਿੰਡਾ ਵੱਲੋਂ ‘ਸਿੱਧੂਪੁਰ ਏਕਤਾ’ ਦੇ ਜਰਨਲ ਸਕੱਤਰ ਪੰਜਾਬ ਕਾਕਾ ਸਿੰਘ ਕੋਟੜਾ, ਪੰਜਾਬ ਆਗੂ ਬਲਵਿੰਦਰ ਜੋਧਪੁਰ, ਪਿੰਡ ਫੂਲ ਪ੍ਰਧਾਨ ਹਰਨੇਕ ਸਿੰਘ ਜੈਦ, ਜੋਗਿੰਦਰ ਸਿੰਘ ਜੈਦ ਅਤੇ ਰੇਸ਼ਮ ਸਿੰਘ ਗੋਲੀਕਾ ਰਾਹੀਂ 5 ਲੱਖ ਦਾ ਚੈੱਕ ਦਿੱਤਾ ਕੀਤਾ ਗਿਆ।
ਇਸ ਪ੍ਰਕਾਰ ਪਿੰਡ ਬੁਰਜਮਾਸ਼ਾਹੀਆ ਦੇ ਸਰਪੰਚ ਹਰਲਾਲ ਸਿੰਘ ਲਾਲੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਪੁੱਤਰ ਧਰਮਪਾਲ ਸਿੰਘ ਵੀ ਭਾਕਿਯੂ ਸਿੱਧੂਪੁਰ ਏਕਤਾ ਦੇ ਝੰਡੇ ਹੇਠ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋ ਗਿਆ ਸੀ ਉਨਾਂ ਦੇ ਪਰਿਵਾਰ ਨੂੰ ਵੀ ਡੀ.ਸੀ ਬਠਿੰਡਾ ਵੱਲੋਂ ਸਿੱਧੂਪੁਰ ਏਕਤਾ ਬੁਰਜ ਮਾਨਸ਼ਾਹੀਆਂ ਦੇ ਇਕਾਈ ਪ੍ਰਧਾਨ ਜਗਦੇਵ ਸਿੰਘ, ਗੁਰਸੇਵਕ ਸਿੰਘ ਜੈਲਦਾਰ ਅਤੇ ਖੁਸ਼ੀ ਰਾਮ ਦੀ ਅਗਵਾਈ ਵਿੱਚ ਉਨਾਂ ਦੇ ਪਰਿਵਾਰ ਨੂੰ ਵੀ 5 ਲੱਖ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ ਗਿਆ।ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਸਮੂਹ ਆਗੂਆਂ ਅਤੇ ਸ਼ਹੀਦ ਕਿਸਾਨਾਂ ਦੇ ਦੋਵੇਂ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਡੀ.ਸੀ ਬਠਿੰਡਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
#For any kind of News and advertisment contact us on 980-345-0601
1248700cookie-checkਡੀ.ਸੀ ਬਠਿੰਡਾ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਦੀ ਸਹਾਇਤਾ ਰਾਸ਼ੀ ਦੇ ਚੈਕ ਵੰਡੇ